ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਮੰਤਰੀ ਅਕਸਰ ਆਪਣੇ ਬਿਆਨਾਂ ਕਾਰਨ ਸੁਰਖੀਆਂ ਵਿਚ ਰਹਿੰਦੇ ਹਨ। ਹੁਣ ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੋਈਦ ਯੂਸੁਫ ਨੇ ਕਿਹਾ ਹੈ ਕਿ ਅਮਰੀਕਾ ਦਾ ਰਾਸ਼ਟਰਪਤੀ ਬਣਨ ਮਗਰੋਂ ਜੋਅ ਬਾਈਡੇਨ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਗੱਲ ਨਹੀਂ ਕੀਤੀ ਹੈ। ਜਦਕਿ ਬਾਈਡੇਨ ਨੇ ਭਾਰਤ ਸਮੇਤ ਕਈ ਹੋਰ ਦੇਸ਼ਾਂ ਦੇ ਰਾਸ਼ਟਰ ਪ੍ਰਧਾਨਾਂ ਨਾਲ ਗੱਲਬਾਤ ਕੀਤੀ ਹੈ। ਯੂਸੁਫ ਨੇ ਕਿਹਾ ਹੈ ਕਿ ਬਾਈਡੇਨ ਨੇ ਗੱਲ ਕਿਉਂ ਨਹੀਂ ਕੀਤੀ, ਇਹ ਗੱਲ ਸਮਝ ਤੋਂ ਬਾਹਰ ਹੈ। ਯੂਸੁਫ ਨੇ ਇਹ ਗੱਲ ਇਕ ਇੰਟਰਵਿਊ ਵਿਚ ਕਹੀ। ਯੂਸੁਫ ਨੇ ਅਮਰੀਕਾ ਨੂੰ ਧਮਕੀ ਦਿੱਤੀ ਕਿ ਜੇਕਰ ਅਮਰੀਕਾ ਗੱਲਬਾਤ ਨਹੀਂ ਕਰੇਗਾ ਤਾਂ ਪਾਕਿਸਤਾਨ ਕੋਲ ਹੋਰ ਵੀ ਰਸਤੇ ਹਨ।
ਇਸ ਕਾਰਨ ਯੂਸੁਫ ਨੇ ਦਿੱਤਾ ਅਜਿਹਾ ਬਿਆਨ
ਸੂਤਰਾਂ ਮੁਤਾਬਕ ਪਾਕਿਸਤਾਨ ਦੀ ਅਸਲੀ ਸਮੱਸਿਆ ਉਸ ਦੇ ਬਦਤਰ ਹੁੰਦੇ ਆਰਥਿਕ ਹਾਲਾਤ ਹਨ। ਬੀਤੇ 19 ਸਾਲਾਂ ਵਿਚ ਪਾਕਿਸਤਾਨ ਨੂੰ ਅੱਤਵਾਦ ਨਾਲ ਲੜਨ ਵਿਚ ਮਦਦ ਦੇ ਨਾਮ 'ਤੇ ਕਰੀਬ 3 ਲੱਖ ਕਰੋੜ ਰੁਪਏ ਦੀ ਅਮਰੀਕੀ ਮਦਦ ਮਿਲੀ ਪਰ ਹੁਣ ਅਫਗਾਨਿਸਤਾਨ ਤੋਂ ਅਮਰੀਕੀ ਸੈਨਾ ਦੇ ਹਟਣ ਦੇ ਬਾਅਦ ਤੋਂ ਉਸ ਨੂੰ ਇਹ ਮਦਦ ਮਿਲਣ ਦੀ ਸੰਭਾਵਨਾ ਖ਼ਤਮ ਹੋ ਚੁੱਕੀ ਹੈ। ਉੱਥੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਤੋਂ ਮਿਲਣ ਵਾਲੀ 19.8 ਹਜ਼ਾਰ ਕਰੋੜ ਰੁਪਏ ਦੀ ਮਦਦ ਵੀ ਅਟਕੀ ਹੋਈ ਹੈ।
ਪੜ੍ਹੋ ਇਹ ਅਹਿਮ ਖਬਰ -ਇਮਰਾਨ ਖਾਨ ਨੇ ਅਬਦੁੱਲ ਕਿਊਮ ਨਿਆਜ਼ੀ ਨੂੰ PoK ਦਾ ਨਵਾਂ ਪ੍ਰਧਾਨ ਮੰਤਰੀ ਕੀਤਾ ਨਾਮਜ਼ਦ
ਐੱਫ.ਏ.ਟੀ.ਐੱਫ. ਦੀ ਸੂਚੀ ਵਿਚ ਨਾਮ ਹੋਣ ਨਾਲ ਉਸ 'ਤੇ ਪਹਿਲਾਂ ਤੋਂ ਪਾਬੰਦੀਆਂ ਹਨ, ਇਸ ਲਈ ਹੁਣ ਉਸ ਲਈ ਕਿਤੋਂ ਹੋਰ ਮਦਦ ਮਿਲਣੀ ਮੁਸ਼ਕਲ ਹੈ। ਈਰਾਨ, ਰੂਸ ਅਤੇ ਤੁਰਕੀ ਖੁਦ ਨਾਜ਼ੁਕ ਆਰਥਿਕ ਸਥਿਤੀ ਵਿਚ ਹਨ। ਚੀਨ ਮਦਦ ਨਹੀਂ ਕਰ ਰਿਹਾ, ਬਾਜ਼ਾਰ ਕੀਮਤ 'ਤੇ ਉਧਾਰ ਦੇ ਰਿਹਾ ਹੈ। ਫਿਲਹਾਲ ਚੀਨ ਆਪਣੇ ਦੋਸਤ ਪਾਕਿਸਤਾਨ ਨੂੰ ਉਧਾਰ ਦੇਣ ਤੋਂ ਝਿਜ਼ਕ ਰਿਹਾ ਹੈ। ਇਸ ਲਈ ਅਮਰੀਕਾ ਨੂੰ ਪਾਕਿਸਤਾਨ ਵੱਲੋਂ ਦੂਜੇ ਰਸਤੇ ਅਪਨਾਉਣ ਦੀ ਚਿਤਾਵਨੀ ਸਿਰਫ ਇਕ ਝੂਠ ਹੈ।
ਅਫਗਾਨਿਸਤਾਨ 'ਚ ਹਿੰਸਾ ਜਾਰੀ, 51 ਮੀਡੀਆ ਆਊਟਲੈਟਸ ਹੋਏ ਬੰਦ
NEXT STORY