ਸੰਯੁਕਤ ਰਾਸ਼ਟਰ (ਏਜੰਸੀ)- ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਸੁਧਾਰਾਂ 'ਤੇ ਅੰਤਰ-ਸਰਕਾਰੀ ਗੱਲਬਾਤ (IGN) ਦੇ ਚੇਅਰਮੈਨ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਵਿਸ਼ਵ ਸੰਸਥਾ ਦੀ ਸੁਰੱਖਿਆ ਪ੍ਰੀਸ਼ਦ ਦਾ ਵਿਸਥਾਰ ਕਰਨ ਦਾ ਫੈਸਲਾ ਲਿਆ ਜਾਂਦਾ ਹੈ, ਤਾਂ ਭਾਰਤ ਯਕੀਨੀ ਤੌਰ 'ਤੇ ਇੱਕ ਵੱਡਾ ਦਾਅਵੇਦਾਰ ਹੋਵੇਗਾ। ਰਾਜਦੂਤ ਤਾਰਿਕ ਅਲਬਨਾਈ ਨੇ ਇੱਕ ਨਿਊਜ਼ ਕਾਨਫਰੰਸ ਵਿਚ ਕਿਹਾ, "ਜ਼ਾਹਰ ਹੈ ਕਿ ਜੇਕਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸੁਧਾਰ ਕੀਤਾ ਜਾਂਦਾ ਹੈ ਤਾਂ ਉਸ ਦੀ ਟੀਚਾ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸਾਰੇ ਦੇਸ਼ਾਂ ਦੀ ਸਹੀ ਨੁਮਾਇੰਦਗੀ ਕਰੇ।" ਉਨ੍ਹਾਂ ਕਿਹਾ ਕਿ ਅੱਜ ਭਾਰਤ ਵਿਸ਼ਵ ਪੱਧਰ 'ਤੇ ਇੱਕ ਮਹੱਤਵਪੂਰਨ ਅਤੇ ਵੱਡਾ ਦੇਸ਼ ਹੈ। ਉਨ੍ਹਾਂ ਕਿਹਾ, "ਪਰ ਸੰਯੁਕਤ ਰਾਸ਼ਟਰ ਵਿੱਚ ਕੁੱਲ 193 ਦੇਸ਼ ਹਨ। ਇਸ ਲਈ, ਸੁਧਾਰਾਂ ਨੂੰ ਲਾਗੂ ਕਰਦੇ ਸਮੇਂ, ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਹਰ ਦੇਸ਼ ਦੀ ਆਵਾਜ਼ ਸੁਣੀ ਜਾਵੇ ਅਤੇ ਸਾਰੇ ਮੈਂਬਰ ਦੇਸ਼ਾਂ ਦੀ ਨੁਮਾਇੰਦਗੀ ਕੀਤੀ ਜਾਵੇ ਨਾ ਕਿ ਕੁਝ ਵੱਡੇ ਅਤੇ ਸ਼ਕਤੀਸ਼ਾਲੀ ਦੇਸ਼ਾਂ ਨੂੰ ਜਗ੍ਹਾ ਦਿੱਤੀ ਜਾਵੇ।" ਅਲਬਨਾਈ ਸੰਯੁਕਤ ਰਾਸ਼ਟਰ ਵਿੱਚ ਕੁਵੈਤ ਦੇ ਸਥਾਈ ਪ੍ਰਤੀਨਿਧੀ ਹਨ।
ਇੱਕ ਸਵਾਲ ਦੇ ਜਵਾਬ ਵਿੱਚ ਅਲਬਨਾਈ ਨੇ ਕਿਹਾ, "ਜੇਕਰ ਕੌਂਸਲ ਮੈਂਬਰਾਂ ਦੀ ਗਿਣਤੀ 21 ਤੋਂ ਵਧਾ ਕੇ 27 ਕਰਨ ਦਾ ਫੈਸਲਾ ਕੀਤਾ ਜਾਂਦਾ ਹੈ, ਤਾਂ ਭਾਰਤ ਨਿਸ਼ਚਤ ਤੌਰ 'ਤੇ ਇੱਕ ਵੱਡਾ ਦਾਅਵੇਦਾਰ ਹੋਵੇਗਾ।" ਉਨ੍ਹਾਂ ਯਾਦ ਕੀਤਾ ਕਿ ਪਿਛਲੇ ਸਾਲ ਉਨ੍ਹਾਂ ਨੇ ਅਤੇ ਆਸਟਰੀਆ ਦੇ ਸਹਿ-ਚੇਅਰਮੈਨ ਰਾਜਦੂਤ ਅਲੈਗਜ਼ੈਂਡਰ ਮਾਰਸ਼ਿਕ ਨੇ ਭਾਰਤ ਦਾ ਦੌਰਾ ਕੀਤਾ ਸੀ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਸੁਧਾਰ ਦੇ ਮੁੱਦੇ 'ਤੇ "ਉੱਚ ਪੱਧਰ 'ਤੇ" ਗੱਲਬਾਤ ਕੀਤੀ ਸੀ। ਸੰਯੁਕਤ ਰਾਸ਼ਟਰ ਮਹਾਸਭਾ ਦੇ ਚੱਲ ਰਹੇ 79ਵੇਂ ਸੈਸ਼ਨ ਦੌਰਾਨ IGN ਪ੍ਰਕਿਰਿਆ ਵਿੱਚ ਹੋਈ ਪ੍ਰਗਤੀ ਬਾਰੇ ਅੱਪਡੇਟ ਦਿੰਦੇ ਹੋਏ ਰਾਜਦੂਤ ਨੇ ਕਿਹਾ ਕਿ ਸੁਧਾਰ ਦਾ ਰਸਤਾ "ਬਿਨਾਂ ਸ਼ੱਕ ਗੁੰਝਲਦਾਰ ਹੈ, ਪਰ ਅਸੀਂ ਅੱਗੇ ਵਧਣ ਲਈ ਸਥਿਰ ਅਤੇ ਅਰਥਪੂਰਨ ਕਦਮ ਚੁੱਕ ਰਹੇ ਹਾਂ।"
18 ਸਾਲਾ ਧੀ ਦੇ ਆਨਰ ਕਿੰਲਿਗ ਮਾਮਲੇ 'ਚ ਇਟਾਲੀਅਨ ਅਦਾਲਤ ਨੇ ਸੁਣਾਇਆ ਫ਼ੈਸਲਾ
NEXT STORY