ਅਸ਼ਗਾਬਾਤ (ਏਜੰਸੀ)- ਤੁਰਕਮੇਨਿਸਤਾਨ ਦੇ ਅਸ਼ਗਾਬਾਤ ਸ਼ਹਿਰ ਦੀ ਇਸ ਇਮਾਰਤ ਨੂੰ ਦੇਖ ਕੇ ਤੁਸੀਂ ਸਮਝੋਗੇ ਕਿ ਇਹ ਕੋਈ ਸਪੋਰਟਸ ਕੰਪਲੈਕਸ ਹੈ। ਦਰਅਸਲ ਇਹ ਸਿਵਲ ਰਜਿਸਟਰੀ ਦਾ ਦਫਤਰ ਹੈ, ਜਿੱਥੇ ਵਿਆਹ ਦੀ ਰਜਿਸਟਰੀ ਹੀ ਨਹੀਂ ਹੁੰਦੀ, ਵਿਆਹ-ਸਮਾਰੋਹ ਦੀ ਸਾਰੀ ਵਿਵਸਥਾ ਵੀ ਹੈ। 11 ਮੰਜ਼ਿਲ ਦੀ ਇਹ ਇਮਾਰਤ 4.10 ਲੱਖ ਵਰਗ ਫੁੱਟ ਵਿਚ ਫੈਲੀ ਹੈ। ਤਿੰਨ ਹਿੱਸਿਆਂ ਵਿਚ ਬਣੇ ਇਸ ਢਾਂਚੇ ਦੇ ਹਰ ਹਿੱਸੇ ਵਿਚ 8 ਕੋਨਿਆਂ ਵਾਲਾ ਤਾਰਾ ਵੀ ਬਣਿਆ ਹੈ। 9ਵੀਂ ਮੰਜ਼ਿਲ ਉੱਤੇ ਗੇਂਦ ਵਰਗੀ ਰਚਨਾ ਦਰਅਸਲ ਪ੍ਰਿਥਵੀ ਦਾ ਮਾਡਲ ਹੈ, ਜਿਸ ਦੇ ਅੰਦਰ ਗੋਲਡਨ ਹਾਲ ਹੈ, ਜਿਥੇ ਵਿਆਹ ਹੁੰਦੇ ਹਨ। ਇਸ ਪੈਲਸ ਵਿਚ 7 ਭੋਜਨ ਰੂਮ, 36 ਦੁਕਾਨਾਂ ਅਤੇ ਦੋ ਕੈਫੇ ਵੀ ਹਨ। ਇਹ ਦੁਕਾਨਾਂ ਵੈਡਿੰਗ ਡ੍ਰੈਸ, ਡੈਕੋਰੇਸ਼ਨ ਕਾਰ, ਜਵੈਲਰੀ, ਫੋਟੋ ਸਟੂਡੀਓ, ਬਿਊਟੀ ਸੈਲੂਨ, 22 ਕਮਰਿਆਂ ਦਾ ਹੋਟਲ ਯਾਨੀ ਵਿਆਹ ਸਮਾਰੋਹ ਲਈ ਲੱਗਣ ਵਾਲੀਆਂ ਸਾਰੀਆਂ ਸਹੂਲਤਆਂ ਮੁਹੱਈਆ ਕਰਵਾਉਂਦੀ ਹੈ। ਤੁਹਾਨੂੰ ਕਰਨਾ ਸਿਰਫ ਇੰਨਾ ਹੈ ਕਿ ਵਿਆਹ ਹੋਣ ਤੋਂ ਬਾਅਦ ਤੁਰਕਮੇਨਿਸਤਾਨ ਦੇ ਰਾਸ਼ਟਰਪਤੀ ਦੇ ਪੋਰਟ੍ਰੇਟ ਨਾਲ ਫੋਟੋ ਖਿਚਵਾਉਣੀ ਹੈ।
'ਰੋਜ਼ਾਨਾ 3-4 ਕੱਪ ਕੌਫੀ ਘੱਟ ਕਰ ਸਕਦੀ ਹੈ ਮੌਤ ਦਾ ਖਤਰਾ'
NEXT STORY