ਲੰਡਨ— ਬ੍ਰਿਟੇਨ ਸਥਿਤ ਇਕ ਥਿੰਕ ਟੈਂਕ ਵੱਲੋਂ ਸੋਮਵਾਰ ਨੂੰ ਭਾਰਤ ਦੇ ਉੱਚ ਵਿਦਿਅਕ ਅਦਾਰਿਆਂ ਦੀ ਪਹਿਲੀ ਵਾਰ ਜਾਰੀ ਕੀਤੀ ਗਈ ਰੈਂਕਿੰਗ 'ਚ ਭਾਰਤੀ ਤਕਨੀਕੀ ਸੰਸਥਾਨ (ਆਈ.ਆਈ.ਟੀ.) ਚੋਟੀ 'ਤੇ ਹੈ। 'ਕਿਊ ਐੱਸ ਇੰਡੀਆ ਰੈਂਕਿੰਗਸ' 'ਚ ਆਈ.ਆਈ.ਟੀ. ਬੰਬੇ ਚੋਟੀ ਦੇ ਸਥਾਨ 'ਤੇ ਹੈ। ਆਈ.ਆਈ.ਟੀ. ਮਦਰਾਸ ਤੀਜੇ , ਆਈ.ਆਈ.ਟੀ. ਦਿੱਲੀ ਚੌਥੇ, ਆਈ.ਆਈ.ਟੀ. ਕਾਨਪੁਰ ਛੇਵੇਂ, ਆਈ.ਆਈ.ਟੀ. ਰੁੜਕੀ ਨੌਵੇਂ ਤੇ ਆਈ.ਆਈ.ਟੀ. ਗੁਹਾਟੀ ਦੱਸਵੇਂ ਸਥਾਨ 'ਤੇ ਹੈ। ਇਸੇ ਤਰ੍ਹਾਂ ਚੋਟੀ ਦੇ 10 ਸਥਾਨਾਂ 'ਚੋਂ 7ਵੇਂ ਸਥਾਨ 'ਤੇ ਆਈ.ਆਈ.ਟੀ. ਨੇ ਕਬਜ਼ਾ ਕੀਤਾ ਹੈ।
ਕਿਊ ਐੱਸ ਕਵਾਕਰੇਲੀ ਸਿਮੋਂਡਸ ਵੱਲੋਂ ਜਾਰੀ ਸੂਚੀ 'ਚ ਬੈਂਗਲੁਰੂ ਸਥਿਤ ਇੰਡੀਅਨ ਇੰਸਟੀਚਿਊਟ ਆਫ ਸਾਇੰਸਜ਼ ਨੇ ਦੂਜਾ, ਹੈਦਰਾਬਾਦ ਯੂਨੀਵਰਸਿਟੀ ਨੇ ਸੱਤਵਾਂ ਤੇ ਦਿੱਲੀ ਯੂਨੀਵਰਸਿਟੀ ਨੇ ਅੱਠਵਾਂ ਸਥਾਨ ਹਾਸਲ ਕੀਤਾ ਹੈ। ਕਿਊ ਐੱਸ 'ਚ ਖੋਜ ਨਿਦੇਸ਼ਕ ਬੇਨ ਸੋਵਟੇਰ ਨੇ ਕਿਹਾ, ''ਇਹ ਇੰਸਟਾਲੇਸ਼ਨ ਵਿੰਡੋ, ਜੋ ਆਪਣੀ ਮੂਲ ਬ੍ਰਿਕਸ ਰੈਂਕਿੰਗਸ ਦੇ ਸੰਕੇਤਕਾਂ 'ਤੇ ਅਧਾਰਿਤ ਹੈ, ਭਾਰਤੀ ਸੰਸਥਾਵਾਂ ਦਾ ਸੁਤੰਤਰ ਤੇ ਅੰਤਰਰਾਸ਼ਟਰੀ ਨਜ਼ਰੀਏ ਨਾਲ ਮਾਪਦਾ ਹੈ।''
ਚੀਨ ਨੂੰ ਮੁਦਰਾ 'ਚ ਹੇਰ-ਫੇਰ ਕਰਨ ਵਾਲਾ ਦੇਸ਼ ਐਲਾਨਣ ਟਰੰਪ : ਅਮਰੀਕੀ ਸੈਨੇਟਰ
NEXT STORY