ਇਸਲਾਮਾਬਾਦ—ਦੋ ਪਾਕਿਸਤਾਨੀ ਨਾਗਰਿਕਾਂ ਦੀ ਉਸ ਸਮੇਂ ਮੌਤ ਹੋ ਗਈ, ਜਦੋਂ ਉਹ ਈਰਾਨ 'ਚ ਨਾਜਾਇਜ਼ ਤੌਰ 'ਤੇ ਦਾਖਲ ਹੋ ਰਹੇ ਸਨ। ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਕਰ ਦਿੱਤੀ। 12 ਅਪ੍ਰੈਲ ਨੂੰ 15 ਪਾਕਿਸਤਾਨੀ ਨਾਗਰਿਕਾਂ ਦਾ ਇਕ ਗਰੁੱਪ ਨਾਜਾਇਜ਼ ਤੌਰ 'ਤੇ ਈਰਾਨ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਾਕਿਸਤਾਨੀ ਅਧਿਕਾਰੀਆਂ ਅਨੁਸਾਰ ਈਰਾਨੀ ਸੁਰੱਖਿਆ ਕਰਮਚਾਰੀ ਨੇ ਗੋਲੀਬਾਰੀ ਕਰ ਕੇ 2 ਲੋਕਾਂ ਨੂੰ ਮਾਰ ਦਿੱਤਾ ਅਤੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਈਰਾਨੀ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ 5 ਲੋਕਾਂ ਨੂੰ ਹਿਰਾਸਤ 'ਚ ਲਿਆ ਪਰ 8 ਵਿਅਕਤੀ ਕਿਤੇ ਲੁਕੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਗਵਾਦਰ ਦੇ ਡਿਸਟ੍ਰਿਕਟ ਹੈੱਡ ਕੁਆਰਟਰ ਹਸਪਤਾਲ 'ਚ ਰੱਖਿਆ ਗਿਆ ਹੈ। ਹਿਰਾਸਤ 'ਚ ਲਏ ਗਏ ਵਿਅਕਤੀਆਂ ਨੂੰ ਵੀ ਗਵਾਦਰ ਭੇਜਿਆ ਗਿਆ ਹੈ। ਮ੍ਰਿਤਕਾਂ ਦੀ ਪਛਾਣ 27 ਸਾਲਾ ਸ਼ਾਹਜ਼ੇਬ ਖਾਨ ਵਾਲੀ ਅਤੇ 27 ਸਾਲਾ ਓਮਾਰ ਸਦੀਕ ਦੇ ਤੌਰ 'ਤੇ ਕੀਤੀ ਗਈ ਹੈ।
ਅਮਰੀਕਾ 'ਚ ਵੱਡੇ ਪੱਧਰ ਮਨਾਇਆ ਖਾਲਸੇ ਦਾ ਸਾਜਨਾ ਦਿਵਸ 'ਵਿਸਾਖੀ'
NEXT STORY