ਵਾਸ਼ਿੰਗਟਨ - ਕੋਰੋਨਾਵਾਇਰਸ ਦਾ ਅਸਰ ਹੁਣ ਬਜ਼ਾਰ ਵਿਚ ਦਿੱਖਣ ਲੱਗਾ ਹੈ। ਅਮਰੀਕਾ ਦੀ ਸ਼ੇਅਰ ਮਾਰਕਿਟ 2008 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਇਸ ਨਾਲ ਕਾਰੋਬਾਰੀਆਂ ਦੀ ਚਿੰਤਾ ਵਧ ਗਈ ਹੈ ਅਤੇ ਇਸੇ ਕਾਰਨ ਕਾਰੋਬਾਰੀ ਆਪਣੇ ਸ਼ੇਅਰ ਵੇਚ ਰਹੇ ਹਨ। ਇਸ ਤੋਂ ਪਹਿਲਾਂ ਅਮਰੀਕੀ ਸ਼ੇਅਰ ਮਾਰਕਿਟ 2008 ਵਿਚ ਮੰਦੀ ਦੇ ਦੌਰ ਵਿਚ ਸਭ ਤੋਂ ਬੁਰੇ ਦੌਰ ਤੋਂ ਗੁਜਰੀ ਸੀ।
ਕੋਰੋਨਾਵਾਇਰਸ ਨੂੰ ਲੈ ਕੇ ਦੁਨੀਆ ਭਰ ਵਿਚ ਚਿੰਤਾ ਵਧਦੀ ਜਾ ਰਹੀ ਹੈ। ਸੋਮਵਾਰ ਨੂੰ ਗਲੋਬਲ ਸ਼ੇਅਰ ਬਜ਼ਾਰਾਂ ਦੇ ਨਾਲ ਹੀ ਇਥੇ ਵਾਲ ਸਟ੍ਰੀਟ ਵਿਚ ਦੇਖਿਆ ਗਿਆ, ਜਦ ਕਾਰੋਬਾਰ ਦੀ ਸ਼ੁਰੂਆਤ ਵਿਚ ਹੀ ਡਾਓ ਜੋਂਸ ਇੰਡਸਟ੍ਰੀਅਲ ਐਵਰੇਜ਼ ਕਰੀਬ 800 ਅੰਕ ਭਾਵ ਕਰੀਬ 3 ਫੀਸਦੀ ਤੱਕ ਹੇਠਾਂ ਆ ਗਈ ਸੀ। ਇਸ ਵਿਚਾਲੇ ਵ੍ਹਾਈਟ ਹਾਊਸ ਦੇ ਅਰਥ ਸ਼ਾਸਤਰੀ ਨੇ ਆਖਿਆ ਕਿ ਚੀਨ ਵਿਚ ਕੋਰੋਨਾਵਾਇਰਸ ਦੇ ਫੈਲਣ ਦਾ ਅਸਰ ਅਮਰੀਕਾ ਦੀ ਅਰਥ ਵਿਵਸਥਾ 'ਤੇ ਵੀ ਪਵੇਗਾ, ਹਾਲਾਂਕਿ ਅਸਰ ਕਿੰਨਾ ਹੋਵੇਗਾ ਇਸ ਬਾਰੇ ਵਿਚ ਅਜੇ ਕੁਝ ਨਹੀਂ ਆਖਿਆ ਜਾ ਸਕਦਾ। ਵਾਲ ਸਟ੍ਰੀਟ ਵਿਚ ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ ਵਿਚ ਗਿਰਾਵਟ ਦਾ ਰੁਖ ਰਿਹਾ।
ਚੀਨ ਤੋਂ ਸ਼ੁਰੂ ਹੋਏ ਕੋਰੋਨਾਵਾਇਰਸ ਦਾ ਅਸਰ ਹੁਣ ਦੁਨੀਆ ਦੇ ਦੂਜੇ ਦੇਸ਼ਾਂ ਵਿਚ ਵੀ ਦਿੱਖਣ ਲੱਗਾ ਹੈ। ਦੱਖਣੀ ਕੋਰੀਆ, ਇਟਲੀ ਅਤੇ ਈਰਾਨ ਵਿਚ ਵੀ ਇਸ ਵਾਇਰਸ ਦਾ ਅਸਰ ਦੇਖਿਆ ਗਿਆ ਹੈ। ਅਮਰੀਕੀ ਅਰਥ ਵਿਵਸਥਾ 'ਤੇ ਵੀ ਇਸ ਦਾ ਪ੍ਰਭਾਵ ਪੈਣ ਦਾ ਸ਼ੱਕ ਵਿਅਕਤ ਕੀਤਾ ਗਿਆ ਹੈ। ਵ੍ਹਾਈਟ ਹਾਊਸ ਦੇ ਅਰਥ ਸ਼ਾਸਤਰੀ ਨੇ ਇਹ ਸ਼ੱਕ ਜਤਾਇਆ ਹੈ। ਵ੍ਹਾਈਟ ਹਾਊਸ ਦੇ ਆਰਥਿਕ ਸਲਾਹਕਾਰ ਪ੍ਰੀਸ਼ਦ ਦੇ ਕਾਰਜਕਾਰੀ ਨਿਦੇਸ਼ਕ ਟਾਮਸ ਫਿਲੀਪਸਨ ਨੇ ਆਖਿਆ ਕਿ ਮੇਰਾ ਮੰਨਣਾ ਹੈ ਕਿ ਅਸਲ ਖਤਰਾ, ਕੋਰੋਨਾਵਾਇਰਸ ਹੈ। ਅਜੇ ਸਾਨੂੰ ਨਹੀਂ ਪਤਾ ਹੈ ਕਿ ਅਸੀਂ ਸਬਰ ਕਰੋ ਅਤੇ ਦੇਖੋ ਦੀ ਨੀਤੀ 'ਤੇ ਚੱਲ ਰਹੇ ਹਾਂ। ਇਕ ਰਾਸ਼ਟਰੀ ਵਪਾਰ ਆਰਥਿਕ ਸੰਮੇਲਨ ਵਿਚ ਉਨ੍ਹਾਂ ਆਖਿਆ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਚੀਨ ਵਿਚ ਜੋ ਆਰਥਿਕ ਮੰਦੀ ਚੱਲ ਰਹੀ ਹੈ ਉਸ ਦਾ ਕੋਈ ਅਸਰ ਨਹੀਂ ਹੋਵੇਗਾ, ਇਹ ਹੋਵੇਗਾ।
ਈਰਾਨ ਦੀ ਉਪ ਰਾਸ਼ਟਰਪਤੀ ਨੂੰ ਹੋਇਆ ਕੋਰੋਨਾਵਾਇਰਸ, ਦੇਸ਼ 'ਚ ਹੁਣ ਤੱਕ 26 ਮੌਤਾਂ
NEXT STORY