ਲਾਹੌਰ (ਏਜੰਸੀ)- ਸੋਮਵਾਰ ਨੂੰ ਲਾਹੌਰ ਹਾਈ ਕੋਰਟ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਜੁੜੇ ਇਕ ਮਾਮਲੇ ਦੀ ਸੁਣਵਾਈ ਹੋਣ ਵਾਲੀ ਹੈ। ਲਾਹੌਰ ਹਾਈਕੋਰਟ ਵਿਚ ਇਕ ਪਟੀਸ਼ਨ ਪਾਈ ਗਈ ਹੈ ਜਿਸ ਵਿਚ ਇਮਰਾਨ ਖਾਨ 'ਤੇ ਇਮਾਨਦਾਰ ਅਤੇ ਅਧਰਮੀ ਨਾ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਸਾਲ 2018 ਵਿਚ ਹੋਈਆਂ ਆਮ ਚੋਣਾਂ ਦੌਰਾਨ ਆਪਣੇ ਨਾਮਜ਼ਦਗੀ ਪੇਪਰ ਵਿਚ ਇਕ ਹੋਰ ਮਹਿਲਾ ਸਾਥੀ ਨਾਲ ਕਥਿਤ ਤੌਰ 'ਤੇ ਹੋਈ ਬੇਟੀ ਦੇ ਪਿਤਾ ਹੋਣ ਬਾਰੇ ਛਿਪਾਇਆ ਸੀ। ਜੇਕਰ ਇਹ ਦੋਸ਼ ਸਹੀ ਸਾਬਿਤ ਹੋ ਗਏ ਤਾਂ ਕੋਰਟ ਇਮਰਾਨ ਨੂੰ ਅਯੋਗ ਵੀ ਠਹਿਰਾ ਸਕਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਪੀ.ਐਮ. ਦੀ ਕੁਰਸੀ ਗੁਆਉਣੀ ਪੈ ਸਕਦੀ ਹੈ।
ਹਾਈ ਕੋਰਟ ਨੇ ਸ਼ਨੀਵਾਰ ਨੂੰ ਸੰਵਿਧਾਨ ਦੀ ਧਾਰਾ 62 ਅਤੇ 63 ਦੀਆਂ ਵਿਵਸਥਾਵਾਂ ਦੀ ਉਲੰਘਣਾ ਕਰਨ ਦੇ ਮਾਮਲੇ 'ਚ ਇਮਰਾਨ ਨੂੰ ਅਯੋਗ ਠਹਿਰਾਉਣ ਵਾਲੀ ਪਟੀਸ਼ਨ 'ਤੇ ਸੁਣਵਾਈ ਲਈ ਮੋਹਰ ਲਗਾ ਦਿੱਤੀ ਹੈ, ਹੁਣ ਸੋਮਵਾਰ ਨੂੰ ਕੋਰਟ ਇਸ ਮਾਮਲੇ 'ਤੇ ਸੁਣਵਾਈ ਕਰੇਗੀ।
ਪਾਕਿ ਸੰਵਿਧਾਨ ਮੁਤਾਬਕ ਧਾਰਾ 62 ਅਤੇ 63 ਦੀਆਂ ਵਿਵਸਥਾਵਾਂ ਤਹਿਤ ਸੰਸਦ ਮੈਂਬਰ ਨੂੰ ਆਪਣੀ ਮੈਂਬਰਸ਼ਿਪ ਤੋਂ ਪਹਿਲਾਂ ਖੁਦ ਨੂੰ ਈਮਾਨਦਾਰ ਅਤੇ ਧਰਮੀ ਐਲਾਨ ਕਰਨਾ ਪੈਂਦਾ ਹੈ। 11 ਮਾਰਚ ਨੂੰ ਸੁਣੀ ਜਾਣ ਵਾਲੀ ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਕਿ ਖਾਨ ਨੇ 2018 ਦੀਆਂ ਆਮ ਚੋਣਾਂ ਲਈ ਆਪਣੇ ਨਾਮਜ਼ਦਗੀ ਫਾਰਮ ਵਿਚ ਆਪਣੀ ਕਥਿਤ ਬੇਟੀ ਟਾਇਰੀਅਨ ਜੇਡ ਖਾਨ ਵਾਈਟ ਬਾਰੇ ਜਾਣਕਾਰੀ ਨਹੀਂ ਲਿਖੀ ਸੀ। ਤੁਹਾਨੂੰ ਦੱਸ ਦਈਏ ਕਿ ਟਾਇਰਿਨ ਐਨਾ ਲੁਇਸ (ਸੀਤਾ) ਵਾਈਟ ਅਤੇ ਸਵਰਗੀ ਲਾਰਡ ਗਾਰਡਨ ਵ੍ਹਾਈਟ ਦੀ ਧੀ ਹੈ। ਜਦੋਂ ਕਿ ਰਿਪੋਰਟਸ ਦੀ ਮੰਨੀਏ ਤਾਂ ਕਥਿਤ ਤੌਰ 'ਤੇ ਟਾਇਰਿਨ ਇਮਰਾਨ ਦੀ ਧੀ ਹੈ।
ਜਾਪਾਨ ਦੇ ਸਮੁੰਦਰੀ ਜੀਵ ਨਾਲ ਕਿਸ਼ਤੀ ਦੀ ਟੱਕਰ, 87 ਜ਼ਖਮੀ
NEXT STORY