ਟੋਕੀਓ— ਜਾਪਾਨ ਦੇ ਸਮੁੰਦਰ 'ਚ ਤੇਜ਼ ਗਤੀ ਨਾਲ ਜਾ ਰਹੀ ਇਕ ਕਿਸ਼ਤੀ ਦੇ ਸ਼ਨੀਵਾਰ ਨੂੰ ਇਕ ਸਮੁੰਦਰੀ ਜੀਵ ਨਾਲ ਟਕਰਾ ਜਾਣ ਦੀ ਘਟਨਾ 'ਚ 87 ਲੋਕ ਜ਼ਖਮੀ ਹੋ ਗਏ। ਕੋਸਟ ਗਾਰਡ ਤੇ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਜਾਪਾਨ ਦੇ ਕੋਸਟ ਗਾਰਡ ਨੇ ਦੱਸਿਆ ਕਿ ਹਾਦਸੇ 'ਚ ਪੰਜ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ।
ਸਰਕਾਰੀ ਮੀਡੀਆ ਐੱਨ.ਐੱਚ.ਕੇ. ਦੇ ਸਮੁੰਦਰੀ ਜੀਵ ਮਾਹਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਅਜਿਹੀ ਸੰਭਾਵਨਾ ਹੈ ਕਿ ਕਿਸ਼ਤੀ ਵ੍ਹੇਲ ਮਛਲੀ ਨਾਲ ਟਕਰਾਈ ਹੋਵੇਗੀ। ਇਕ ਯਾਤਰੀ ਨੇ ਕਿਹਾ ਕਿ ਇਸ ਦਾ ਬਹੁਤ ਪ੍ਰਭਾਵ ਪਿਆ ਹੈ। ਸਥਾਨਕ ਮੀਡੀਆ ਨੇ ਦੱਸਿਆ ਕਿ ਇਸ ਕਿਸ਼ਤੀ ਦੇ ਪਿਛਲੇ ਹਿੱਸੇ ਨੂੰ ਨੁਕਸਾਨ ਪਹੁੰਚਿਆ ਹੈ। ਇਸ 'ਚ ਦੱਸਿਆ ਗਿਆ ਹੈ ਕਿ ਹਾਦਸੇ 'ਚ 121 ਯਾਤਰੀ ਤੇ ਚਾਲਕ ਦਲ ਦੇ ਚਾਰ ਮੈਂਬਰ ਮੌਜੂਦ ਸਨ।
ਅਫਗਾਨਿਸਤਾਨ: ਫੌਜੀ ਮੁਹਿੰਮ 'ਚ 8 ਅੱਤਵਾਦੀਆਂ ਦੀ ਮੌਤ
NEXT STORY