ਸਿਡਨੀ (ਬਿਊਰੋ)— ਪੱਛਮੀ ਆਸਟ੍ਰੇਲੀਆ ਵਿਚ ਇਕ ਵਿਅਕਤੀ ਨੇ ਬੇਵਕੂਫੀ ਭਰੀ ਹਰਕਤ ਕੀਤੀ, ਜਿਸ ਨਾਲ ਉਸ ਦੀ ਜ਼ਿੰਦਗੀ ਖਤਰੇ ਵਿਚ ਪੈ ਗਈ। ਅਸਲ ਵਿਚ ਇਸ ਵਿਅਕਤੀ ਨੇ ਪੱਛਮੀ ਆਸਟ੍ਰੇਲੀਆ ਦੇ ਫ੍ਰੀਮੈਂਟਲ ਰੇਲਵੇ ਪੁਲ ਤੋਂ ਸਮੁੰਦਰ ਵਿਚ ਛਾਲ ਮਾਰ ਦਿੱਤੀ ਸੀ।
ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਨੇ ਛਾਲ ਮਾਰਨ ਤੋਂ ਪਹਿਲਾਂ ਟਰੇਨ 'ਤੇ ਆਪਣਾ ਸੰਤੁਲਨ ਬਣਾਇਆ ਅਤੇ ਛਾਲ ਮਾਰਨ ਤੋਂ ਪਹਿਲਾਂ ਕੈਮਰੇ ਵੱਲ ਹੱਥ ਨਾਲ ਇਸ਼ਾਰਾ ਵੀ ਕੀਤਾ।
ਉਹ ਸਮੁੰਦਰ ਵਿਚ ਸਥਿਤ ਪੁਲ ਦੇ ਖੰਭੇ ਨੇੜੇ ਡਿੱਗਾ, ਜਿਸ ਨਾਲ ਉਹ ਮਰਨ ਤੋਂ ਵਾਲ-ਵਾਲ ਬਚਿਆ। ਇਸ ਸੰਬੰਧੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਹੁਣ ਤੱਕ 29,000 ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ।
ਲੋਕਾਂ ਨੇ ਉਸ 'ਤੇ ਵੱਖ-ਵੱਖ ਕੁਮੈਂਟਸ ਕੀਤੇ ਹਨ। ਪੁਲਸ ਮੁਤਾਬਕ ਉਨ੍ਹਾਂ ਨੂੰ ਇਸ ਵੀਡੀਓ ਬਾਰੇ ਜਾਣਕਾਰੀ ਹੈ ਪਰ ਹਾਲੇ ਤੱਕ ਕੋਈ ਅਧਿਕਾਰਿਕ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ।
ਕੈਲਗਰੀ 'ਚ ਬਜ਼ੁਰਗ ਸਿੱਖ 'ਤੇ ਹਮਲਾ, ਸੰਸਦ ਮੈਂਬਰ ਦੀਪਕ ਓਬਰਾਏ ਨੇ ਕੀਤੀ ਨਿੰਦਾ
NEXT STORY