ਢਾਕਾ: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅਸਤੀਫ਼ਾ ਦੇਣ ਅਤੇ ਦੇਸ਼ ਛੱਡਣ ਲਈ ਮਜਬੂਰ ਕੀਤੇ ਜਾਣ ਖ਼ਿਲਾਫ਼ ਅਵਾਮੀ ਲੀਗ ਦੇ ਵਰਕਰ ਸੜਕਾਂ 'ਤੇ ਉਤਰ ਆਏ ਹਨ। ਦੇਸ਼ 'ਚ ਕਾਨੂੰਨ ਵਿਵਸਥਾ ਬਣਾਈ ਰੱਖਣ ਵਾਲੀ ਫੌਜ ਨਾਲ ਵੀ ਉਨ੍ਹਾਂ ਦੀ ਝੜਪ ਦੀਆਂ ਖ਼ਬਰਾਂ ਹਨ। ਸ਼ਨੀਵਾਰ ਨੂੰ ਗੋਪਾਲਗੰਜ ਜ਼ਿਲੇ 'ਚ ਪ੍ਰਦਰਸ਼ਨ ਦੌਰਾਨ ਹਜ਼ਾਰਾਂ ਵਰਕਰਾਂ ਨੇ ਵਿਰੋਧ ਪ੍ਰਦਰਸ਼ਨ ਦੌਰਾਨ ਫੌਜ ਦੀ ਇਕ ਗੱਡੀ ਵਿਚ ਅੱਗ ਲਗਾ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਘਟਨਾ ਦੌਰਾਨ ਫੌਜ ਦੇ ਇਕ ਜਵਾਨ ਦਾ ਹਥਿਆਰ ਵੀ ਖੋਹ ਲਿਆ। ਇਸ ਘਟਨਾ 'ਚ ਫੌਜ ਦੇ 5 ਜਵਾਨਾਂ ਸਮੇਤ 15 ਲੋਕ ਜ਼ਖਮੀ ਹੋਏ ਹਨ। ਰਿਪੋਰਟਿੰਗ ਕਰਦੇ ਸਮੇਂ ਦੋ ਪੱਤਰਕਾਰਾਂ ਦੀ ਵੀ ਕੁੱਟਮਾਰ ਕੀਤੀ ਗਈ। ਗੋਪਾਲਗੰਜ ਕੈਂਪ ਦੇ ਲੈਫਟੀਨੈਂਟ ਕਰਨਲ ਮਕਸੂਦੁਰ ਰਹਿਮਾਨ ਨੇ ਸਥਾਨਕ ਮੀਡੀਆ ਨੂੰ ਘਟਨਾ ਦੀ ਪੁਸ਼ਟੀ ਕੀਤੀ ਹੈ।
ਇਹ ਘਟਨਾ ਸ਼ਨੀਵਾਰ ਦੁਪਹਿਰ ਕਰੀਬ 3:30 ਵਜੇ ਗੋਪਾਲਗੰਜ ਸਦਰ ਉਪਜ਼ਿਲੇ ਦੇ ਗੋਪੀਨਾਥਪੁਰ ਬੱਸ ਸਟੈਂਡ ਕੋਲ ਵਾਪਰੀ। ਬੰਗਲਾਦੇਸ਼ ਦੇ ਪ੍ਰਮੁੱਖ ਅਖ਼ਬਾਰ ਪ੍ਰਥਮ ਆਲੋ ਨੇ ਅਧਿਕਾਰਤ ਸੂਤਰਾਂ ਦੇ ਹਵਾਲੇ ਤੋਂ ਕਿਹਾ ਹੈ ਕਿ ਅਵਾਮੀ ਲੀਗ ਨੇ ਸ਼ੇਖ ਹਸੀਨਾ ਦੀ ਵਾਪਸੀ ਦੀ ਮੰਗ ਕਰਦੇ ਹੋਏ ਰੈਲੀ ਬੁਲਾਈ ਸੀ। ਇਸ ਵਿੱਚ ਗੋਪੀਨਾਥਪੁਰ ਅਤੇ ਜਲਾਲਾਬਾਦ ਯੂਨੀਅਨ ਦੇ ਨਾਲ-ਨਾਲ ਆਸਪਾਸ ਦੇ ਇਲਾਕਿਆਂ ਦੇ ਹਜ਼ਾਰਾਂ ਅਵਾਮੀ ਲੀਗ ਦੇ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਢਾਕਾ-ਖੁਲਨਾ ਹਾਈਵੇਅ ਨੂੰ ਬੰਦ ਕਰ ਦਿੱਤਾ। ਸੜਕ ਨੂੰ ਖੋਲ੍ਹਣ ਲਈ ਫੌਜ ਦੀ ਟੀਮ ਮੌਕੇ 'ਤੇ ਪਹੁੰਚੀ। ਕਰੀਬ 3000 ਤੋਂ 4000 ਲੋਕਾਂ ਨੇ ਪ੍ਰਦਰਸ਼ਨ ਵਿਚ ਭਾਗ ਲਿਆ।
ਪੜ੍ਹੋ ਇਹ ਅਹਿਮ ਖ਼ਬਰ-ਕੁੜੀਆਂ ਦੇ 'ਵਿਆਹ' ਦੀ ਉਮਰ 9 ਸਾਲ ਕਰਨ ਦੀ ਤਿਆਰੀ!
ਲਾਠੀਚਾਰਜ ਅਤੇ ਗੋਲੀਬਾਰੀ ਨਾਲ ਗੁੱਸੇ 'ਚ ਆਏ ਪ੍ਰਦਰਸ਼ਨਕਾਰੀ
ਰਿਪੋਰਟ ਮੁਤਾਬਕ ਫੌਜ ਦੇ ਜਵਾਨਾਂ ਨੇ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ। ਇਸ ਦੌਰਾਨ ਫੌਜ ਵੱਲੋਂ ਕੀਤੀ ਗੋਲੀਬਾਰੀ ਕਾਰਨ ਪ੍ਰਦਰਸ਼ਨਕਾਰੀ ਗੁੱਸੇ 'ਚ ਆ ਗਏ ਅਤੇ ਉਨ੍ਹਾਂ ਨੇ ਜਵਾਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਫੌਜ ਦੇ ਜਵਾਨਾਂ ਨੂੰ ਘਟਨਾ ਵਾਲੀ ਥਾਂ ਤੋਂ ਭੱਜ ਕੇ ਇਕ ਘਰ ਵਿਚ ਸ਼ਰਨ ਲੈਣੀ ਪਈ। ਪ੍ਰਦਰਸ਼ਨਕਾਰੀਆਂ ਨੇ ਫੌਜ ਦੇ ਇਕ ਜਵਾਨ ਤੋਂ ਹਥਿਆਰ ਖੋਹ ਲਏ ਅਤੇ ਉਸ ਦੀ ਗੱਡੀ ਨੂੰ ਅੱਗ ਲਗਾ ਦਿੱਤੀ। ਝੜਪ 'ਚ ਫੌਜ ਦੇ 5 ਜਵਾਨ ਜ਼ਖਮੀ ਹੋਏ ਹਨ।
ਸਿਰ 'ਤੇ ਕਫ਼ਨ ਪਾ ਕੇ ਖਾਧੀ ਸਹੁੰ
ਗੋਪਾਲਗੰਜ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਗ੍ਰਹਿ ਜ਼ਿਲ੍ਹਾ ਹੈ। ਸ਼ਨੀਵਾਰ ਨੂੰ ਅਵਾਮੀ ਲੀਗ ਦੇ ਨੇਤਾਵਾਂ ਅਤੇ ਵਰਕਰਾਂ ਨੇ ਆਪਣੇ ਸਿਰ 'ਤੇ ਕਫਨ ਬੰਨ੍ਹਿਆ ਅਤੇ ਸ਼ੇਖ ਹਸੀਨਾ ਨੂੰ ਦੇਸ਼ ਵਾਪਸ ਲਿਆਉਣ ਦੀ ਸਹੁੰ ਖਾਧੀ। ਗੋਪਾਲਗੰਜ ਦੇ ਕੋਟਾਲੀਪਾਰਾ 'ਚ ਇਕੱਠੇ ਹੋਏ ਅਵਾਮੀ ਲੀਗ ਦੇ ਹਜ਼ਾਰਾਂ ਵਰਕਰਾਂ ਨੇ ਕਿਹਾ ਕਿ ਸ਼ੇਖ ਹਸੀਨਾ ਨੂੰ ਦੇਸ਼ ਛੱਡਣ ਲਈ ਮਜ਼ਬੂਰ ਕੀਤਾ ਗਿਆ ਹੈ। ਉਨ੍ਹਾਂ ਸੰਘਰਸ਼ ਰਾਹੀਂ ਉਨ੍ਹਾਂ ਨੂੰ ਵਾਪਸ ਲਿਆਉਣ ਦਾ ਅਹਿਦ ਲਿਆ। ਗੋਪਾਲਗੰਜ ਜ਼ਿਲ੍ਹਾ ਅਵਾਮੀ ਲੀਗ ਦੇ ਪ੍ਰਧਾਨ ਮਹਿਬੂਬ ਅਲੀ ਖਾਨ ਨੇ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੀ ਫੋਟੋ ਅੱਗੇ ਸਾਰਿਆਂ ਨੂੰ ਸਹੁੰ ਚੁਕਾਈ। ਮਹਿਬਾਬ ਅਲੀ ਅਾਨ ਨੇ ਕਿਹਾ, 'ਸਾਡਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਅਵਾਮੀ ਲੀਗ ਦੀ ਪ੍ਰਧਾਨ ਅਤੇ ਬੰਗਬੰਧੂ ਦੀ ਬੇਟੀ ਸ਼ੇਖ ਹਸੀਨਾ ਵਾਪਸ ਨਹੀਂ ਆਉਂਦੀ। ਅਸੀਂ ਸੜਕਾਂ 'ਤੇ ਹਾਂ ਅਤੇ ਸੜਕਾਂ 'ਤੇ ਰਹਾਂਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵਿਆਹ 'ਚ ਸ਼ਾਮਲ ਹੋਣ ਲਈ ਪਾਕਿਸਤਾਨ ਗਿਆ ਸੀ ਭਾਰਤੀ ਪਰਿਵਾਰ 2 ਸਾਲਾਂ ਤੋਂ ਫਸਿਆ, ਮੰਗੀ ਮਦਦ
NEXT STORY