ਸੈਨ ਫਰਾਂਸਿਸਕੋ (ਅਨਸ) - ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕੈਲੀਫੋਰਨੀਆ ਸਮੁੰਦਰ ਤੱਟ ਘਾਟ ’ਤੇ ਗੋਲੀਬਾਰੀ ਦੀ ਘਟਨਾ ਵਿਚ ਦੋ ਲੋਕਾਂ ਨੂੰ ਜ਼ਖਮੀ ਕਰਨ ਤੋਂ ਬਾਅਦ ਪੁਲਸ ਨੇ ਇਕ ਬੰਦੂਕਧਾਰੀ ਨੂੰ ਢੇਰ ਕਰ ਦਿੱਤਾ। ਲਾਸ ਏਂਜਲਸ ਕਾਉਂਟੀ ਸ਼ੇਰਿਫ ਵਿਭਾਗ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਘਟਨਾ ਬੁੱਧਵਾਰ ਰਾਤ ਲਾਸ ਏਂਜਲਸ ਕਾਉਂਟੀ ਦੇ ਤੱਟੀ ਸ਼ਹਿਰ ਰੇਡੋਂਡੋ ਬੀਚ ਪੀਅਰ ’ਤੇ ਹੋਈ। ਘਟਨਾ ਸਥਾਨ ’ਤੇ ਅਧਿਕਾਰੀਆਂ ਨੇ ਦੋ ਪੀੜਤਾਂ, ਇਕ ਮਰਦ ਹਿਸਪੈਨਿਕ ਕਿਸ਼ੋਰ ਨੂੰ ਹੋਰ ਇਕ ਮਰਦ ਹਿਸਪੈਨਿਕ ਬਾਲਗ ਨੂੰ ਜ਼ਖਮੀ ਹਾਲਤ ਵਿਚ ਪਾਇਆ ਸੀ।
ਪੁਲਸ ਅਧਿਕਾਰੀਆਂ ਨੇ ਖੇਤਰ ਦੀ ਤਲਾਸ਼ੀ ਲਈ ਅਤੇ ਸ਼ੱਕੀ ਦਾ ਪਤਾ ਲਗਾਉਣ ਵਿਚ ਸਫਲ ਰਹੇ, ਜੋ ਇਕ ਪਿਸਤੌਲ ਅਤੇ ਇਕ ਚਾਕੂ ਨਾਲ ਲੈਸ ਸੀ। ਪੁਲਸ ਮੁਤਾਬਕ ਜਦੋਂ ਅਧਿਕਾਰੀਆਂ ਨੇ ਮਰਦ ਬਾਲਗ ਸ਼ੱਕੀ ਨੂੰ ਹਿਰਾਸਤ ਵਿਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਗੋਲੀ ਚਲਾ ਦਿੱਤੀ। ਜਿਸ ਤੋਂ ਬਾਅਦ ਅਧਿਕਾਰੀਆਂ ਵਲੋਂ ਵੀ ਗੋਲੀ ਚਲਾਈ ਗਈ ਅਤੇ ਸ਼ੱਕੀ ਮਾਰਿਆ ਗਿਆ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਰਾਸ਼ਟਰਪਤੀ ਹੁੰਦਾ ਤਾਂ ਕਾਬੁਲ 'ਚ ਨਾ ਹੁੰਦੇ ਹਮਲੇ : ਟਰੰਪ
NEXT STORY