ਕਾਹਿਰਾ— ਮਿਸਰ ਦੇ ਭੂ-ਮੱਧ ਸਾਗਰ ਬੰਦਰਗਾਹ ਐਲੈਕਜ਼ੈਂਡਰਿਆ ਦੇ ਬਾਹਰ ਸ਼ੁੱਕਰਵਾਰ ਨੂੰ ਦੋ ਰੇਲ ਗੱਡੀਆਂ ਦੀ ਆਪਸ 'ਚ ਟੱਕਰ ਹੋ ਗਈ, ਜਿਸ 'ਚ ਕਰੀਬ 36 ਲੋਕਾਂ ਦੀ ਮੌਤ ਹੋ ਗਈ ਅਤੇ 123 ਲੋਕ ਜ਼ਖਮੀ ਹੋ ਗਏ ਹਨ। ਇਸ ਹਾਦਸੇ ਨੂੰ ਇਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ 'ਚ ਸਭ ਤੋਂ ਖਤਰਨਾਕ ਅਤੇ ਵੱਡਾ ਰੇਲ ਹਾਦਸਾ ਮੰਨਿਆ ਜਾ ਰਿਹਾ ਹੈ। ਮਿਸਰ ਦੀ ਰੇਲਵੇ ਅਥਾਰਟੀ ਨੇ ਬਿਆਨ 'ਚ ਦੱਸਿਆ ਕਿ ਮਿਸਰ ਦੀ ਰਾਜਧਾਨੀ ਕਾਹਿਰਾ ਤੋਂ ਐਲੈਕਜ਼ੈਂਡਰਿਆ ਦੀ ਯਾਤਰਾ ਕਰਨ ਵਾਲੀ ਇਕ ਟਰੇਨ ਪਿੱਛੋਂ ਆ ਰਹੀ ਦੂਜੀ ਟਰੇਨ ਨਾਲ ਟੱਕਰ ਹੋਣ ਕਾਰਨ ਹਾਦਸਾਗ੍ਰਸਤ ਹੋ ਗਈ ਸੀ। ਮ੍ਰਿਤਕ ਅਤੇ ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਸਿਹਤ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ 'ਤੇ 75 ਐਂਬੁਲੈਂਸਾਂ ਨੂੰ ਭੇਜਿਆ ਗਿਆ ਹੈ। ਕੁਝ ਲੋਕ ਅਜੇ ਵੀ ਟਰੇਨ ਦੇ ਅੰਦਰ ਫਸੇ ਹੋਏ ਹਨ। ਜਿਨ੍ਹਾਂ ਨੂੰ ਟਰੇਨ 'ਚੋਂ ਬਾਹਰ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਹਾਦਸੇ ਦੇ ਵਾਪਰਨ ਕਾਰਨ ਲੋਕਾਂ ਨੂੰ ਦੂਰ ਰੱਖਣ ਲਈ ਐਂਬੂਲੈਂਸ ਅਤੇ ਦੰਗਾ ਪੁਲਸ ਦੀ ਤਾਇਨਾਤੀ ਕੀਤੀ ਗਈ। ਮਿਸਰ ਦੀ ਰੇਲਵੇ ਪ੍ਰਣਾਲੀ 'ਚ ਇਕ ਖਰਾਬ ਸੁਰੱਖਿਆ ਰਿਕਾਰਡ ਹੈ, ਜਿਸ 'ਚ ਖਰਾਬ ਉਪਕਰਣਾਂ ਅਤੇ ਖਰਾਬ ਪ੍ਰਬੰਧਨ ਨੂੰ ਦੋਸ਼ੀ ਠਹਿਰਾਇਆ ਜਾਂਦਾ ਰਿਹਾ ਹੈ। ਇਸ ਹਾਦਸੇ ਤੋਂ ਬਾਅਦ ਆਵਾਜਾਈ ਮੰਤਰੀ ਅਤੇ ਰੇਲ ਅਧਿਕਾਰੀ ਨੂੰ ਅਸਤੀਫਾ ਦੇਣ ਲਈ ਮਜ਼ਬੂਰ ਕੀਤਾ ਗਿਆ ਕਿਉਂਕਿ ਉਸ ਸਮੇਂ ਸਿਗਨਲ ਆਪਰੇਟਰ ਦੀ ਡਿਊਟੀ 'ਤੇ ਜਿਸ ਵਿਅਕਤੀ ਨੂੰ ਤਾਇਨਾਤ ਕੀਤਾ ਗਿਆ ਸੀ ਉਹ ਸੋ ਗਿਆ ਸੀ। ਜਿਸ ਦੀ ਲਾਪਰਵਾਹੀ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ। ਮਿਸਰ ਦੀ ਸਰਕਾਰ ਨੇ ਇਸ ਹਾਦਸੇ ਦੀ ਜਾਂਚ ਲਈ ਇਕ ਪੈਨਲ ਬਣਾਇਆ ਹੋਇਆ ਹੈ। ਹਾਲ ਹੀ 'ਚ ਸੂਬੇ ਵੱਲੋਂ ਜਾਰੀ ਅੰਕੜੇ ਦੱਸਦੇ ਹਨ ਕਿ ਪਿਛਲੇ ਸਾਲ 1249 ਟਰੇਨ ਹਾਦਸੇ ਹੋਏ, ਜੋ ਕਿ 2009 ਤੋਂ ਬਾਅਦ ਸਭ ਤੋਂ ਵੱਡੀ ਗਿਣਤੀ ਹੈ ਪਰ ਹੁਣ ਇਹ ਗਿਣਤੀ ਵਧ ਕੇ 1577 'ਤੇ ਪਹੁੰਚ ਗਈ ਹੈ।
ਗਰਭਵਤੀ ਔਰਤਾਂ ਦੀ ਸਭ ਤੋਂ ਖਰਾਬ ਸਥਿਤੀ ਅਮਰੀਕਾ 'ਚ : ਰਿਪੋਰਟ
NEXT STORY