ਵਾਸ਼ਿੰਗਟਨ-ਸੰਸਾਰਿਕ ਮਹਾਸ਼ਕਤੀ ਅਮਰੀਕਾ ਵਰਗੇ ਦੇਸ਼ ਵਿਚ ਵੀ ਗਰਭਵਤੀ ਔਰਤਾਂ ਦੀ ਸਿਹਤ ਦੀ ਸਥਿਤੀ ਚੰਗੀ ਨਹੀਂ ਹੈ। ਹਾਲ ਹੀ ਵਿਚ ਆਈ ਇਕ ਖੋਜ ਰਿਪੋਰਟ ਵਿਚ ਵਿਕਸਿਤ ਦੇਸ਼ਾਂ ਵਿਚ ਗਰਭਵਤੀ ਔਰਤਾਂ ਦੀ ਸਥਿਤੀ ਦੇ ਮਾਮਲੇ ਵਿਚ ਅਮਰੀਕਾ ਦੀ ਸਥਿਤੀ ਕਾਫੀ ਗੰਭੀਰ ਹੈ। ਡਲਿਵਰੀ ਦੌਰਾਨ ਜਾਂ ਕੁਝ ਦਿਨ ਬਾਅਦ ਔਰਤ ਦੀ ਜਾਨ ਨਾ ਬਚਣ ਤੋਂ ਜ਼ਿਆਦਾ ਦੁੱਖ ਕਈ ਹੋਰ ਗੱਲਾਂ ਹਨ। ਸਾਲਾਨਾ 700-800 ਹੋਣ ਵਾਲੀਆਂ ਡਲਿਵਰੀ ਦੌਰਾਨ ਔਰਤਾਂ ਦਮ ਤੋੜ ਦਿੰਦੀਆਂ ਹਨ। ਕੁਝ ਮਾਮਲਿਆਂ 'ਚ ਅਮਰੀਕਾ ਵਿਚ ਜੱਚਾ ਦੀ ਮੌਤ ਦਰ ਯੂਰਪੀ ਦੇਸ਼ਾਂ ਤੋਂ ਕਈ ਗੁਣਾ ਵੱਧ ਹੈ, ਜਦੋਂਕਿ ਕੁਝ ਅੰਕੜੇ ਬ੍ਰਿਟੇਨ ਨਾਲ ਰਲਦੇ-ਮਿਲਦੇ ਹਨ।
ਗੂਗਲ 'ਚ ਔਰਤਾਂ ਲਈ ਬਹਿਤਰ ਮਾਹੌਲ : ਪਿਚਾਈ
NEXT STORY