ਇੰਡੋਨੇਸ਼ੀਆ— ਕਹਿੰਦੇ ਨੇ ਕਿ ਪਿਆਰ ਕੋਈ ਉਮਰ ਜਾਂ ਜਾਤ ਨਹੀਂ ਦੇਖਦਾ, ਜਿਸ ਨੇ ਵੀ ਪਿਆਰ ਕੀਤਾ ਹੈ ਉਸ ਨੇ ਇਨ੍ਹਾਂ ਗੱਲਾਂ ਨੂੰ ਭੁਲਾ ਕੇ ਹੀ ਪਿਆਰ ਕੀਤਾ ਹੈ। ਅਜਿਹਾ ਹੀ ਹੋਇਆ ਹੈ ਇੰਡੋਨੇਸ਼ੀਆ ਦੇ ਰਹਿਣ ਵਾਲੇ 62 ਸਾਲਾਂ ਦੇ ਸੁਲੇਮਾਨ ਦਾਏਂਗ ਨਗਮਪਾ ਨਾਲ ਜਿਸ ਨੇ ਆਪਣੇ ਤੋਂ 44 ਸਾਲ ਛੋਟੀ ਕੁੜੀ ਨਾਲ ਪ੍ਰੇਮ ਵਿਆਹ ਕਰਵਾਇਆ। ਇੰਡੋਨੇਸ਼ੀਆ 'ਚ ਗੋਵਾ ਦੇ ਰਹਿਣ ਵਾਲੇ ਸੁਲੇਮਾਨ ਅਤੇ 18 ਸਾਲ ਦੀ ਡਾਇਨਾ ਡਾਇੰਗਾ ਨਗਨਿਯਾਂਗ ਦੀ ਪ੍ਰੇਮ ਕਹਾਣੀ ਅੱਜ-ਕੱਲ ਸੁਰਖੀਆਂ 'ਚ ਹੈ। ਕੁੜੀ ਇਸ ਵਿਅਕਤੀ ਤੋਂ 44 ਸਾਲ ਛੋਟੀ ਹੈ ਅਤੇ ਲੋਕ ਇਨ੍ਹਾਂ ਨੂੰ ਦੇਖ ਕੇ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਸੁਲੇਮਾਨ 5 ਬੱਚਿਆਂ ਦਾ ਪਿਤਾ ਅਤੇ 9 ਬੱਚਿਆਂ ਦਾ ਦਾਦਾ ਹੈ।
ਕੁਝ ਸਾਲ ਪਹਿਲਾਂ ਉਸ ਦੀ ਪਤਨੀ ਦੀ ਮੌਤ ਹੋ ਗਈ, ਜਿਸ ਕਾਰਨ ਉਹ ਇਕੱਲਾ ਹੋ ਗਿਆ। ਤਕਰੀਬਨ ਇਕ ਸਾਲ ਪਹਿਲਾਂ ਸੁਲੇਮਾਨ ਦੀ ਮੁਲਾਕਾਤ ਡਾਇਨਾ ਨਾਲ ਹੋਈ ਅਤੇ ਦੋਹਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ। ਬੀਤੀ 16 ਜੁਲਾਈ ਨੂੰ ਸੁਲੇਮਾਨ ਨੇ ਆਪਣੇ ਬੱਚਿਆਂ ਦੀ ਮੌਜੂਦਗੀ 'ਚ ਡਾਇਨਾ ਨਾਲ ਵਿਆਹ ਕਰਵਾ ਲਿਆ।
ਡਾਇਨਾ ਦੇ ਪਿਤਾ ਲੁਹਾਰ ਹਨ ਅਤੇ ਸੁਲੇਮਾਨ ਚਾਕੂ ਖਰੀਦਣ ਲਈ ਉਨ੍ਹਾਂ ਦੀ ਦੁਕਾਨ 'ਤੇ ਜਾਂਦਾ ਸੀ ਅਤੇ ਡਾਇਨਾ ਉਨ੍ਹਾਂ ਲਈ ਕੌਫੀ ਬਣਾ ਕੇ ਲਿਆਂਦੀ ਸੀ। ਹੌਲੀ-ਹੌਲੀ ਉਨ੍ਹਾਂ ਦੋਹਾਂ ਨੂੰ ਪਿਆਰ ਹੋ ਗਿਆ ਅਤੇ ਲਗਭਗ ਇਕ ਸਾਲ ਮਗਰੋਂ ਦੋਹਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਲਿਆ। ਦੋਵੇਂ ਵਿਆਹ ਲਈ ਤਿਆਰ ਸਨ ਪਰ ਉਮਰ ਕਾਰਨ ਲੋਕਾਂ ਨੇ ਇਸ ਦਾ ਵਿਰੋਧ ਕੀਤਾ। ਅਖੀਰ ਉਨ੍ਹਾਂ ਨੇ ਸਾਰਿਆਂ ਨੂੰ ਮਨਾ ਹੀ ਲਿਆ। ਹੁਣ ਉਹ ਖੁਸ਼ਹਾਲ ਜ਼ਿੰਦਗੀ ਜੀ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਕ-ਦੂਜੇ ਨਾਲ ਬਹੁਤ ਖੁਸ਼ ਹਨ ਭਾਵੇਂ ਲੋਕ ਉਨ੍ਹਾਂ ਬਾਰੇ ਕੁੱਝ ਵੀ ਕਹਿਣ।
ਫਲੋਰੀਡਾ ਹਮਲੇ 'ਚ ਜ਼ਖਮੀ ਪੁਲਸ ਅਧਿਕਾਰੀਆਂ ਦੀ ਹੋਈ ਮੌਤ
NEXT STORY