ਢਾਕਾ (ਭਾਸ਼ਾ) - ਬੰਗਲਾਦੇਸ਼ ਦੇ ਤੱਟ ਵਰਤੀ ਇਲਕਾਕਿਆਂ ਵਿਚ ਚੱਕਰਵਾਤ ਤੂਫ਼ਾਨ ਰੇਮਲ ਦੇ ਟਕਰਾਉਣ ਤੋਂ ਬਾਅਦ 7 ਲੋਕਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਤੂਫ਼ਾਨ ਕਾਰਨ ਲੱਖਾਂ ਘਰਾਂ ਦੀ ਬਿਜਲੀ ਠੱਪ ਹੋ ਗਈ ਹੈ। ਰੇਮਲ ਦੇ ਤੱਟ ਨਾਲ ਟਕਰਾਉਣ 'ਤੇ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਤੇਜ਼ ਹਵਾਵਾਂ ਚੱਲੀਆਂ ਅਤੇ ਸੈਂਕੜੇ ਪਿੰਡਾਂ ਵਿਚ ਪਾਣੀ ਭਰ ਗਿਆ।
ਇਹ ਵੀ ਪੜ੍ਹੋ - ਸਿੰਗਾਪੁਰ ਏਅਰਲਾਈਨਜ਼ ਉਡਾਣ ਹਾਦਸੇ 'ਚ ਜ਼ਖ਼ਮੀ ਹੋਏ ਯਾਤਰੀ ਮੰਗ ਸਕਦੇ ਹਨ 1 ਕਰੋੜ ਡਾਲਰ ਦਾ ਮੁਆਵਜ਼ਾ
ਮੌਸਮ ਵਿਭਾਗ ਨੇ ਦੱਸਿਆ ਕਿ ਰੇਮਲ ਸੋਮਵਾਰ ਸਵੇਰੇ ਥੋੜਾ ਕਮਜ਼ੋਰ ਹੋਇਆ ਅਤੇ ਹਵਾ ਦੀ ਗਤੀ 80 ਤੋਂ 90 ਕਿਲੋਮੀਟਰ ਪ੍ਰਤੀ ਘੰਟਾ ਦਰਦ ਕੀਤੀ ਗਈ। ਚੱਕਰਵਾਤੀ ਤੂਫਾਨ ਐਤਵਾਰ ਅੱਧੀ ਰਾਤ ਨੂੰ ਤੱਟ ਨਾਲ ਟਕਰਾਇਆ ਸੀ। ਵਿਭਾਗ ਨੇ ਦੱਸਿਆ ਕਿ ਸਵੇਰੇ 5.30 ਵਜੇ ਸਾਗਰ ਟਾਪੂ ਤੋਂ 150 ਕਿਲੋਮੀਟਰ ਉੱਤਰ-ਪੂਰਬ 'ਚ ਸਥਿਤ ਚੱਕਰਵਾਤੀ ਤੂਫਾਨ ਕਾਰਨ ਤੇਜ਼ ਬਾਰਿਸ਼ ਹੋਈ। ਹਾਲਾਂਕਿ, ਉੱਤਰ-ਪੂਰਬ ਦਿਸ਼ਾ ਵੱਲ ਵਧਦੇ ਹੋਏ 'ਰਿਮਲ' ਕਮਜ਼ੋਰ ਹੋ ਗਿਆ। 'ਰੇਮਲ' ਇਸ ਸਾਲ ਦੇ ਮਾਨਸੂਨ ਸੀਜ਼ਨ ਤੋਂ ਪਹਿਲਾਂ ਬੰਗਾਲ ਦੀ ਖਾੜੀ ਵਿੱਚ ਬਣਨ ਵਾਲਾ ਪਹਿਲਾ ਚੱਕਰਵਾਤੀ ਤੂਫ਼ਾਨ ਹੈ। ਮੌਨਸੂਨ ਦਾ ਮੌਸਮ ਜੂਨ ਤੋਂ ਸਤੰਬਰ ਤੱਕ ਰਹਿੰਦਾ ਹੈ।
ਇਹ ਵੀ ਪੜ੍ਹੋ - ਕੈਨੇਡਾ ਇਮੀਗ੍ਰੇਸ਼ਨ ਨਿਯਮਾਂ 'ਚ ਬਦਲਾਅ ਕਾਰਨ ਵੱਡਾ ਸੰਕਟ, ਵਾਪਸ ਪਰਤਣ ਲਈ ਮਜ਼ਬੂਰ ਹੋਏ ਵਿਦਿਆਰਥੀ
ਹਿੰਦ ਮਹਾਸਾਗਰ ਖੇਤਰ ਵਿੱਚ ਚੱਕਰਵਾਤ ਦਾ ਨਾਮਕਰਨ ਕਰਨ ਵਾਲੀ ਪ੍ਰਣਾਲੀ ਵਿਸ਼ਵ ਮੌਸਮ ਵਿਗਿਆਨ ਸੰਗਠਨ (WMO) ਦੇ ਅਨੁਸਾਰ ਓਮਾਨ ਨੇ ਚੱਕਰਵਾਤ ਦਾ ਨਾਮ 'ਰੇਮਲ' (ਅਰਬੀ ਵਿੱਚ ਰੇਤ) ਰੱਖਿਆ ਹੈ। ਚੱਕਰਵਾਤੀ ਤੂਫਾਨ ਦੇ ਨਾਲ ਤੇਜ਼ ਹਵਾਵਾਂ ਚੱਲੀਆਂ ਅਤੇ ਭਾਰੀ ਮੀਂਹ ਪਿਆ, ਜਿਸ ਦਾ ਅਸਰ ਬਾਰੀਸਾਲ, ਭੋਲਾ, ਪਟੁਆਖਾਲੀ, ਸਤਖੀਰਾ ਅਤੇ ਚਟੌਗਰਾਮ ਸਮੇਤ ਖੇਤਰਾਂ ਵਿੱਚ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ - ਸਿੰਗਾਪੁਰ ਫਲਾਈਟ ਹਾਦਸੇ 'ਚ 104 ਲੋਕ ਜ਼ਖ਼ਮੀ: 22 ਦੀ ਟੁੱਟੀ ਰੀੜ੍ਹ ਦੀ ਹੱਡੀ, 6 ਦੇ ਸਿਰ 'ਤੇ ਲੱਗੀਆਂ ਗੰਭੀਰ ਸੱਟਾਂ
ਪਟੁਆਖਾਲੀ 'ਚ ਆਪਣੀ ਭੈਣ ਅਤੇ ਮਾਸੀ ਨੂੰ ਸ਼ਰਨ ਲਈ ਘਰ ਪਰਤ ਰਿਹਾ ਇਕ ਵਿਅਕਤੀ ਤੂਫ਼ਾਨ ਕਾਰਨ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ। ਸਤਖੀਰਾ 'ਚ ਤੂਫਾਨ ਤੋਂ ਬਚਾਅ ਕਰਨ ਲਈ ਦੌੜਦੇ ਸਮੇਂ ਡਿੱਗਣ ਕਾਰਨ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਢਾਕਾ ਦੇ ਸੋਮੋਏ ਟੀਵੀ ਦੀ ਖ਼ਬਰ ਅਨੁਸਾਰ ਬਾਰੀਸਾਲ, ਭੋਲਾ ਅਤੇ ਚਟੋਗ੍ਰਾਮ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਮੰਗਲਾ 'ਚ ਇਕ ਟਰਾਲੀ ਡੁੱਬ ਗਈ, ਜਿਸ ਕਾਰਨ ਇਕ ਬੱਚੇ ਸਮੇਤ ਦੋ ਲੋਕ ਲਾਪਤਾ ਹੋ ਗਏ। ਪੇਂਡੂ ਬਿਜਲੀ ਅਥਾਰਟੀ ਨੇ 'ਰਿਮਲ' ਕਾਰਨ ਹੋਏ ਨੁਕਸਾਨ ਨੂੰ ਘੱਟ ਕਰਨ ਲਈ ਤੱਟਵਰਤੀ ਖੇਤਰਾਂ ਦੇ ਡੇਢ ਕਰੋੜ ਲੋਕਾਂ ਦੇ ਘਰਾਂ ਦੀ ਬਿਜਲੀ ਕੱਟ ਦਿੱਤੀ ਹੈ।
ਇਹ ਵੀ ਪੜ੍ਹੋ - ਕੈਨੇਡਾ 'ਚੋਂ ਜ਼ਬਰਦਸਤੀ ਕੱਢੇ ਜਾਣ ਵਾਲੇ ਭਾਰਤੀ ਵਿਦਿਆਰਥੀ ਹੋਏ ਪਰੇਸ਼ਾਨ, ਵਿਦੇਸ਼ ਮੰਤਰਾਲੇ ਨੇ ਦਿੱਤਾ ਇਹ ਜਵਾਬ
ਖ਼ਬਰਾਂ ਮੁਤਾਬਕ ਕੁਝ ਇਲਾਕਿਆਂ 'ਚ ਬਿਜਲੀ ਦੀ ਕਟੌਤੀ 12 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਜਾਰੀ ਰਹੀ। ਹਾਲਾਂਕਿ ਬਿਜਲੀ ਕਰਮਚਾਰੀ ਤੂਫ਼ਾਨ ਦਾ ਕਹਿਰ ਖ਼ਤਮ ਹੋਣ ਤੋਂ ਬਾਅਦ ਬਿਜਲੀ ਸਪਲਾਈ ਬਹਾਲ ਕਰਨ ਦੀ ਤਿਆਰੀ 'ਚ ਲੱਗ ਪਏ। ਬੰਗਲਾਦੇਸ਼ ਗ੍ਰਾਮੀਣ ਬਿਜਲੀਕਰਨ ਬੋਰਡ ਦੇ ਮੁੱਖ ਇੰਜੀਨੀਅਰ (ਯੋਜਨਾ ਅਤੇ ਸੰਚਾਲਨ) ਵਿਸ਼ਵਨਾਥ ਸਿਕਦਾਰ ਨੇ ਦੱਸਿਆ ਕਿ ਤੱਟਵਰਤੀ ਖੇਤਰਾਂ ਵਿੱਚ ਤੂਫ਼ਾਨ ਦਾ ਪ੍ਰਭਾਵ ਸਵੇਰੇ 9.45 ਵਜੇ ਤੱਕ ਜਾਰੀ ਰਿਹਾ। ਉਨ੍ਹਾਂ ਨੇ ਅਨੁਮਾਨ ਲਗਾਇਆ ਕਿ ਪ੍ਰਭਾਵਿਤ ਖੇਤਰਾਂ ਵਿੱਚ ਕੁੱਲ 1.5 ਕਰੋੜ ਲੋਕ ਬਿਜਲੀ ਕੱਟਾਂ ਨਾਲ ਪ੍ਰਭਾਵਿਤ ਹੋਏ ਹਨ।
ਇਹ ਵੀ ਪੜ੍ਹੋ - ਸਿੰਗਾਪੁਰ 'ਚ ਭਾਰਤੀ ਔਰਤ ਦਾ ਕਾਰਾ: 6 ਸਾਲਾ ਬੱਚੇ ਦੇ ਚਿਹਰੇ 'ਤੇ ਪੈੱਨ ਨਾਲ ਕੀਤਾ ਵਾਰ-ਵਾਰ ਹਮਲਾ
ਪਾਕਿਸਤਾਨ 'ਚ ਇਮਰਾਨ ਖਾਨ ਦੀ ਪਾਰਟੀ ਨੂੰ ‘ਸਾਰਥਕ’ ਗੱਲਬਾਤ ਲਈ ਦਿੱਤਾ ਗਿਆ ਸੱਦਾ
NEXT STORY