ਤਹਿਰਾਨ— ਈਰਾਨੀ ਦੀ ਸਰਕਾਰੀ ਮੀਡੀਆ ਮੁਤਾਬਕ ਸੰਸਦ 'ਚ ਹਮਲੇ ਤੋਂ ਬਾਅਦ ਇਕ ਹਥਿਆਰਬੰਦ ਵਿਅਕਤੀ ਈਰਾਨ ਦੀ ਖੁਮੈਨੀ ਦੀ ਮਜ਼ਾਰ ਅੰਦਰ ਦਾਖਲ ਹੋ ਗਿਆ ਅਤੇ ਉਸ ਨੇ ਕਈ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਹੈ। ਇਸ ਹਮਲੇ 'ਚ ਇਕ ਵਿਅਕਤੀ ਦੀ ਮੌਤ ਦੀ ਖਬਰ ਹੈ। ਇਹ ਮਜ਼ਾਰ ਈਰਾਨ ਦੇ ਕ੍ਰਾਂਤੀਕਾਰੀ ਸੰਸਥਾਪਕ ਰੂਹਉੱਲਾਹ ਦੀ ਹੈ।
ਮਿਲੀ ਜਾਣਕਾਰੀ ਮੁਤਾਬਕ ਹਥਿਆਰਬੰਦ ਵਿਅਕਤੀ ਦੱਖਣੀ ਤਹਿਰਾਨ 'ਚ ਮਜ਼ਾਰ ਅੰਦਰ ਦਾਖਲ ਹੋ ਗਿਆ ਅਤੇ ਉਸ ਨੇ ਗੋਲੀਬਾਰੀ ਕਰ ਦਿੱਤੀ। ਇਸ ਤੋਂ ਪਹਿਲਾਂ ਇੱਥੋਂ ਕਈ ਕਿਲੋਮੀਟਰ ਦੂਰ ਈਰਾਨ ਦੀ ਸੰਸਦ ਅੰਦਰ ਵੀ ਹਮਲੇ ਦੀ ਖਬਰ ਸਾਹਮਣੇ ਆਈ ਹੈ।
ਅਮਰੀਕਾ ਦੇ ਸਾਲਟ ਸਿਟੀ 'ਚ ਹੋਈ ਗੋਲੀਬਾਰੀ ਦੌਰਾਨ 3 ਲੋਕਾਂ ਦੀ ਮੌਤ 2 ਜ਼ਖਮੀ
NEXT STORY