ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਸਿੰਧ ਸੂਬੇ ਦੇ ਸ਼ਹਿਰ ਬਦੀਨ ਵਿਚ ਇਕ ਹਿੰਦੂ ਔਰਤ ਨਾਲ ਉਸ ਦੇ ਪਤੀ ਦਾਨਿਸ਼ ਕੋਲਹੀ ਸਾਹਮਣੇ ਬੰਦੂਕ ਦੀ ਨੋਕ 'ਤੇ ਦੋ ਮੁਸਲਿਮ ਨੌਜਵਾਨਾਂ ਨੇ ਜ਼ਬਰ ਜਿਨਾਹ ਕੀਤਾ। ਜਦੋਂ ਦਾਨਿਸ਼ ਕੋਲਹੀ ਸਬੰਧਤ ਪੁਲਸ ਥਾਣੇ ਵਿਚ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਉਣ ਗਿਆ ਤਾਂ ਉਨ੍ਹਾਂ ਐੱਫ.ਆਈ.ਆਰ. ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਦੋਵਾਂ ਧਿਰਾਂ ਦਾ ਸਮਝੌਤਾ ਕਰਵਾਉਣ ਦੀ ਪੇਸ਼ਕਸ਼ ਕੀਤੀ। ਇਸ ਮਗਰੋਂ ਗੁੱਸੇ ਵਿਚ ਆਏ ਕੋਲਹੀ ਨੇ ਦੋਵਾਂ ਦੋਸ਼ੀਆਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਤੇ ਬਾਅਦ ਵਿਚ ਪੁਲਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ: ਪੁਲਸ ਵੈਨ ਨੇੜੇ ਧਮਾਕਾ, 5 ਪੁਲਸ ਅਧਿਕਾਰੀਆਂ ਦੀ ਮੌਤ ਤੇ 22 ਲੋਕ ਜ਼ਖਮੀ
ਹਿੰਦੂ ਕੁੜੀਆਂ ਦਾ ਜ਼ਬਰੀ ਧਰਮ ਪਰਿਵਰਤਨ ਅਤੇ ਨਿਕਾਹ
ਉੱਧਰ ਸੂਬਾ ਸਿੰਧ ਦੇ ਹੀ ਜ਼ਿਲ੍ਹਾ ਮਤਾਰੀ ਦੇ ਪਿੰਡ ਪਾਲੀਜਾਨੀ ਦੀ ਰਹਿਣ ਵਾਲੀ ਹਿੰਦੂ ਨਾਬਾਲਗਾ ਰੇਖਾ ਕੇਵਲ ਭੀਲ ਨੂੰ ਅਗਵਾ ਕਰਕੇ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਗਿਆ। ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਿਗਆ ਤੇ ਬਾਅਦ ਵਿਚ ਉਸ ਦੇ ਅਗਵਾਕਾਰ ਸ਼ਹਿਜ਼ਾਦ ਜਸਕਾਨੀ ਨਾਲ ਹੀ ਉਸ ਦਾ ਵਿਆਹ ਕਰਵਾ ਦਿੱਤਾ ਗਿਆ। ਨਗਰਪਾਰਕਰ ਸ਼ਹਿਰ ਦੀ ਵਿਆਹੁਤਾ ਹਿੰਦੂ ਔਰਤ ਹਰਿਆਂ ਕੋਲਹੀ ਨੂੰ ਪੀਰ ਆਗਾ ਜਾਨ ਸਰਹੰਦੀ ਨੇ ਇਸਲਾਮ ਕਬੂਲ ਕਰਵਾ ਕੇ ਭੁਰੂ ਖੇਸੋ ਨਾਮੀ ਵਿਅਕਤੀ ਨਾਲ ਉਸ ਦਾ ਵਿਆਹ ਕਰਵਾ ਦਿੱਤਾ।ਇਕ ਹੋਰ ਮਾਮਲੇ ਵਿਚ ਜ਼ਿਲ੍ਹਾ ਕਾਸ਼ਮੋਰ ਵਿਚ ਹਿੰਦੂ ਨਾਬਾਲਗਾ ਕਵਿਤਾ (13) ਨੂੰ ਅਗਵਾ ਕਰ ਕੇ ਤੰਗਵਾਨੀ ਵਿਖੇ ਉਸ ਦਾ ਜ਼ਬਰੀ ਧਰਮ ਪਰਿਵਰਤਨ ਅਤੇ ਨਿਕਾਹ ਕਰਵਾਏ ਜਾਣ ਦੀ ਜਾਣਕਾਰੀ ਮਿਲੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਿਆਸੀ ‘ਚੰਦਾ’ ਘਪਲੇ ਕਾਰਨ ਹਿੱਲੀ ਜਾਪਾਨ ਸਰਕਾਰ, ਸਾਬਕਾ ਮੰਤਰੀ ਕਰੋੜਾਂ ਦੀ ਹੇਰਾਫੇਰੀ ਦੇ ਦੋਸ਼ ’ਚ ਗ੍ਰਿਫਤਾਰ
NEXT STORY