ਵਾਸ਼ਿੰਗਟਨ — ਸੰਯੁਕਤ ਰਾਸ਼ਟਰ ਦੀ ਜਿਨਸੀ ਸਮਾਨਤਾ ਏਜੰਸੀ ਨੇ ਆਖਿਆ ਹੈ ਕਿ ਅਮਰੀਕਾ ਦੀਆਂ ਮਿੱਡ ਟਰਮ ਚੋਣਾਂ 'ਚ ਰਿਕਾਰਡ ਗਿਣਤੀ 'ਚ ਔਰਤਾਂ ਦਾ ਚੋਣਾਂ ਲੱੜਣਾ ਅਤੇ ਜਿੱਤ ਹਾਸਲ ਕਰਨਾ ਬੇਮਿਸਾਲ ਹੈ। ਇਹ ਜਿਨਸੀ ਸਮਾਨਤਾ ਅਤੇ ਟਿਕਾਊ ਵਿਕਾਸ ਦੇ ਟੀਚਿਆਂ ਨੂੰ ਹਾਸਲ ਕਰਨ ਲਈ ਅਹਿਮ ਹੈ। ਅਮਰੀਕਾ 'ਚ ਪ੍ਰਤੀਨਿਧੀ ਸਭਾ ਅਤੇ ਸੀਨੇਟ ਲਈ ਮਿੱਡ ਟਰਮ ਚੋਣਾਂ 'ਚ ਦੋਹਾਂ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਪਾਰਟੀ ਤੋਂ ਵਖੋਂ-ਵੱਖ ਉਮਰ, ਨਸਲ, ਧਰਮ, ਜਿਨਸੀ ਰੁਝਾਨ ਅਤੇ ਸੱਭਿਆਚਾਰਾਂ ਦੀ ਪਛਾਣ ਕਰਾਉਂਦੀਆਂ ਕਰੀਬ 277 ਔਰਤਾਂ ਚੋਣ ਮੈਦਾਨ 'ਚ ਸਨ।
ਸੰਯੁਕਤ ਰਾਸ਼ਟਰ ਦੀਆਂ ਔਰਤਾਂ ਨੇ ਇਸ ਨੂੰ ਇਕ ਇਤਿਹਾਸਕ ਜਿੱਤ ਅਤੇ ਜਸ਼ਨ ਮਨਾਉਣ ਦਾ ਕਾਰਨ ਦੱਸਿਆ ਹੈ। ਸੰਯੁਕਤ ਰਾਸ਼ਟਰ ਔਰਤਾਂ ਵੱਲੋਂ ਵੀਰਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ ਚੁਣੀਆਂ ਗਈਆਂ ਔਰਤਾਂ ਦੀ ਇਸ ਨਵੀਂ ਕਲਾਸ ਨਾਲ ਕਾਂਗਰਸ 'ਚ ਮਹਿਲਾਵਾਂ ਦੀ ਕੁਲ ਗਿਣਤੀ 100 ਤੋਂ ਵਧ ਪਹੁੰਚ ਜਾਵੇਗੀ, ਜਿਹੜਾ ਕਿ ਇਕ ਰਿਕਾਰਡ ਹੈ। ਇਸ ਨੇ ਕਿਹਾ ਕਿ ਪ੍ਰਤੀਨਿਧੀ ਸਭਾ ਜਾਂ ਸੀਨੇਟ 'ਚ ਕਾਰਜਕਾਲ ਸੰਭਾਲਣ ਵਾਲੀਆਂ ਔਰਤਾਂ ਦੀ ਗਿਣਤੀ 'ਚ 75 ਫੀਸਦੀ ਦਾ ਵਾਧਾ ਹੋਇਆ ਹੈ। ਇਨ੍ਹਾਂ 'ਚੋਂ ਕੁਝ ਨੇ ਤਾਂ ਇਤਿਹਾਸ ਵੀ ਰਚਿਆ ਹੈ ਜਿਨ੍ਹਾਂ 'ਚ ਪ੍ਰਤੀਨਿਧੀ ਸਭਾ 'ਚ ਜਿੱਤ ਹਾਸਲ ਕਰਨ ਵਾਲੀਆਂ ਅਮਰੀਕੀ ਔਰਤਾਂ ਨਿਊ ਮੈਕਸੀਕੋ ਤੋਂ ਡੈਮੋਕ੍ਰੇਟ ਡੇਬ ਹਾਲੈਂਡ ਅਤੇ ਕੰਸਾਸ ਤੋਂ ਡੈਮੋਕ੍ਰੇਟ ਸ਼ੈਰਿਸ ਡੇਵਿਡਸ ਸ਼ਾਮਲ ਹਨ। ਕੰਸਾਸ ਰਾਜ ਤੋਂ ਕਾਂਗਰਸ (ਅਮਰੀਕੀ ਸੰਸਦ) ਪਹੁੰਚਣ ਵਾਲੀ ਸ਼ੈਰਿਸ ਐਲ. ਜੀ. ਬੀ. ਟੀ. ਭਾਈਚਾਰੇ ਤੋਂ ਆਉਣ ਵਾਲੀ ਅਜਿਹੀ ਪਹਿਲੀ ਮੈਂਬਰ ਵੀ ਹੈ। ਪਹਿਲੀ ਮੁਸਲਿਮ ਔਰਤ ਮਿਸ਼ੀਗਨ ਤੋਂ ਰਾਸ਼ਿਦ ਤਲੈਬ, ਸਿਨੇਸੋਟਾ ਤੋਂ ਡੈਮੋਕ੍ਰੇਟ ਇਲਹਾਨ ਓਮਰ ਨੇ ਵੀ ਇਤਿਹਾਸ ਰਚਿਆ। 29 ਸਾਲ ਦੀ ਉਮਰ 'ਚ ਨਿਊਯਾਰਕ ਡੈਮੋਕ੍ਰੇਟ ਐਲੇਕਜੇਂਡ੍ਰਿਆ ਓਕੇਸ਼ੀਊ ਕੋਰਟੇਜ ਆਮ ਚੋਣਾਂ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਮਹਿਲਾ ਮੈਂਬਰ ਬਣੀ ਹੈ।
ਭਾਰਤੀ-ਅਮਰੀਕੀ ਨੂੰ ਨੈਸ਼ਨਲ ਸਾਇੰਸ ਬੋਰਡ ਦਾ ਮੈਂਬਰ ਬਣਾ ਸਕਦੇ ਹਨ ਟਰੰਪ
NEXT STORY