ਦੁਬਈ (ਇੰਟ.)— ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਟਾਇਰ ਜਨਰਲ ਪਰਵੇਜ਼ ਮੁਸ਼ੱਰਫ ਨੇ ਪਾਕਿਸਤਾਨ ਸਰਕਾਰ ਨੂੰ ਇਹ ਸੁਝਾਅ ਦਿੱਤਾ ਹੈ ਕਿ ਭਾਰਤ ਨਾਲ ਮੁਕਾਬਲੇ ਵਾਸਤੇ ਉਹ ਇਜ਼ਰਾਇਲ ਨਾਲ ਸਬੰਧ ਬਣਾਏ। ਉਨ੍ਹਾਂ ਕਿਹਾ ਕਿ ਭਾਰਤ ਪਾਕਿਸਤਾਨ ਉਪਰ 20 ਐਟਮ ਬੰਬ ਡੇਗ ਸਕਦਾ ਹੈ ਪਰ ਭਾਰਤ ਦੀ ਮੁਕੰਮਲ ਤਬਾਹੀ ਲਈ ਸਾਨੂੰ 50 ਐਟਮ ਬੰਬ ਡੇਗਣੇ ਹੋਣਗੇ।
9 ਮਹੀਨੇ ਪਿੱਛੋਂ ਦੁਬਈ ਤੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਵੇਜ਼ ਮੁਸ਼ੱਰਫ ਦਾ ਕਹਿਣਾ ਸੀ ਕਿ ਪਾਕਿਸਤਾਨ ਵਾਪਸੀ ਲਈ ਦੇਸ਼ ਦੀ ਸਥਿਤੀ ਉਨ੍ਹਾਂ ਲਈ ਹੁਣ ਬੜੀ ਸੁਖਾਵੀਂ ਹੈ। ਭਾਰਤ-ਪਾਕਿਸਤਾਨ ਵਿਚ ਜਾਰੀ ਮੌਜੂਦਾ ਖਿਚਾਅ 'ਤੇ ਮੁਸ਼ੱਰਫ ਨੇ ਕਿਹਾ ਕਿ ਭਾਰਤ ਕੰਟਰੋਲ ਰੇਖਾ ਦੇ ਨਾਲ ਪਾਕਿਸਤਾਨ ਉਪਰ ਸਰਜੀਕਲ ਸਟ੍ਰਾਈਕ ਕਰ ਸਕਦਾ ਹੈ ਜਿਵੇਂ ਕਿ ਉਨ੍ਹਾਂ ਨੂੰ ਕਈ ਥਾਵਾਂ 'ਤੇ ਫਾਇਦਾ ਹੈ ਪਰ ਪਾਕਿਸਤਾਨ ਨੂੰ ਇਸ ਤਰ੍ਹਾਂ ਦੇ ਹਮਲਿਆਂ ਦੇ ਮੁਕਾਬਲਿਆਂ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਕਸ਼ਮੀਰ ਵਿਚ ਸਰਜੀਕਲ ਸਟ੍ਰਾਈਕ ਲਈ ਹੋਰ ਫੌਜ ਦੀ ਲੋੜ ਪਵੇਗੀ।
ਦੋਵਾਂ ਦੇਸ਼ਾਂ ਵਿਚ ਐਟਮੀ ਜੰਗ ਦੀ ਸੰਭਾਵਨਾ ਦੇ ਸਵਾਲ 'ਤੇ ਮੁਸ਼ੱਰਫ ਨੇ ਕਿਹਾ ਕਿ ਐਟਮੀ ਬੰਬ ਕੋਈ ਮਾਮੂਲੀ ਜੰਗ ਨਹੀਂ ਹੁੰਦੀ ਅਤੇ ਇਸ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਮਿਸਾਲ ਦਿੰਦੇ ਹੋਏ ਕਿਹਾ ਕਿ ਜੇਕਰ ਅਸੀਂ ਇਕ ਐਟਮ ਬੰਬ ਡੇਗਾਂਗੇ ਤਾਂ ਭਾਰਤ 20 ਐਟਮ ਬੰਬ ਸੁੱਟ ਸਕਦਾ ਹੈ ਅਤੇ ਦੇਸ਼ ਨੂੰ ਤਬਾਹ ਕਰ ਸਕਦਾ ਹੈ, ਇਸ ਲਈ ਭਾਰਤ ਨੂੰ ਮੁਕੰਮਲ ਤੌਰ 'ਤੇ ਨਸ਼ਟ ਕਰਨ ਲਈ ਸਾਨੂੰ 50 ਐਟਮ ਬੰਬ ਸੁੱਟਣੇ ਹੋਣਗੇ।
ਪਾਕਿ ਫੌਜ ਦੇ 2 ਉੱਚ ਅਧਿਕਾਰੀ ਜਾਸੂਸੀ ਦੇ ਦੋਸ਼ਾਂ 'ਚ ਗ੍ਰਿਫਤਾਰ
NEXT STORY