ਬੀਜਿੰਗ-ਪੂਰਬੀ ਲੱਦਾਖ ਦੇ ਬਾਕੀ ਇਲਾਕਿਆਂ ’ਚੋਂ ਫੌਜ ਦੀ ਵਾਪਸੀ ਸਬੰਧੀ ਚੀਨ-ਭਾਰਤ ਦਰਮਿਆਨ ਹੋਈ ਨਵੇਂ ਦੌਰ ਦੀ ਗੱਲਬਾਤ 'ਚ ਸਫਲਤਾ ਨਾ ਮਿਲਣ ਤੋਂ ਬਾਅਦ ਚੀਨ ਦੀ ਫੌਜ ਨੇ ਕਿਹਾ ਹੈ ਕਿ ਭਾਰਤ ਨੂੰ ਸਰਹੱਦ ’ਤੇ ਤਣਾਅ ਘੱਟ ਕਰਨ ਦੇ ‘ਮੌਜੂਦਾ ਚੰਗੇ ਮਾਹੌਲ’ ਦਾ ਫਾਇਦਾ ਚੁੱਕਣਾ ਚਾਹੀਦਾ ਹੈ। ਦੋਵਾਂ ਦੇਸ਼ਾਂ ਦਰਮਿਆਨ 13 ਘੰਟੇ ਤਕ ਚੱਲੀ 11ਵੇਂ ਦੌਰ ਦੀ ਫੌਜੀ ਗੱਲਬਾਤ ਤੋਂ ਇਕ ਦਿਨ ਬਾਅਦ ਸ਼ਨੀਵਾਰ ਨੂੰ ਭਾਰਤੀ ਫੌਜ ਨੇ ਬਿਆਨ 'ਚ ਕਿਹਾ ਕਿ ਦੋਵਾਂ ਧਿਰਾਂ ਨੇ ਪੂਰਬੀ ਲੱਦਾਖ ’ਚ ਹੌਟ ਸਪ੍ਰਿੰਗ, ਗੋਗਰਾ ਤੇ ਦੇਪਸਾਂਗ 'ਚ ਡੈੱਡਲਾਕ ਵਾਲੇ ਬਾਕੀ ਹਿੱਸਿਆਂ ’ਚੋਂ ਫੌਜੀਆਂ ਦੀ ਵਾਪਸੀ ਸਬੰਧੀ ਵਿਸਤ੍ਰਿਤ ਚਰਚਾ ਕੀਤੀ ਅਤੇ ਜ਼ਮੀਨ ’ਤੇ ਸ਼ਾਂਤੀ ਬਣਾਈ ਰੱਖਣ, ਕਿਸੇ ਵੀ ਨਵੇਂ ਟਕਰਾਅ ਤੋਂ ਬਚਣ ਅਤੇ ਬਾਕੀ ਮੁੱਦਿਆਂ ਦਾ ਹੱਲ ‘ਤੇਜ਼ ਰਫਤਾਰ’ ਨਾਲ ਕੱਢਣ ’ਤੇ ਸਹਿਮਤੀ ਜ਼ਾਹਿਰ ਕੀਤੀ।
ਇਹ ਵੀ ਪੜ੍ਹੋ-ਨੇਪਾਲ 'ਚ ਕੋਵਿਡ-19 ਦੇ 303 ਨਵੇਂ ਮਾਮਲੇ ਆਏ ਸਾਹਮਣੇ : ਸਿਹਤ ਮੰਤਰਾਲਾ
ਇਸ ਮਾਮਲੇ ਨਾਲ ਜੁੜੇ ਵਿਅਕਤੀਆਂ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਦਰਮਿਆਨ ਹੋਈ ਇਸ ਫੌਜੀ ਗੱਲਬਾਤ 'ਚ ਕੋਈ ਠੋਸ ਵਾਧਾ ਨਜ਼ਰ ਨਹੀਂ ਆਇਆ ਕਿਉਂਕਿ ਚੀਨ ਦਾ ਪ੍ਰਤੀਨਿਧੀਮੰਡਲ ‘ਪਹਿਲਾਂ ਤੋਂ ਤੈਅ ਸੋਚ’ ਨਾਲ ਗੱਲਬਾਤ 'ਚ ਸ਼ਾਮਲ ਹੋਇਆ ਅਤੇ ਉਸ ਨੇ ਸੰਘਰਸ਼ ਵਾਲੇ ਬਾਕੀ ਖੇਤਰਾਂ 'ਚ ਫੌਜੀਆਂ ਦੇ ਪਿੱਛੇ ਹਟਣ ਦੀ ਪ੍ਰਕਿਰਿਆ ’ਤੇ ਅੱਗੇ ਵਧਣ ਦੀ ਦਿਸ਼ਾ ’ਚ ਕੋਈ ਲਚੀਲਾਪਨ ਨਹੀਂ ਦਿਖਾਇਆ। ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਨੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ 9 ਅਪ੍ਰੈਲ ਨੂੰ ਹੋਈ ਗੱਲਬਾਤ ਸਬੰਧੀ ਸੂਚਨਾ ਵਿਚ ਫਰਵਰੀ ’ਚ ਪੈਂਗੋਂਗ ਝੀਲ ਦੇ ਜ਼ਿਆਦਾਤਰ ਵਿਵਾਦਤ ਇਲਾਕਿਆਂ ’ਚੋਂ ਫੌਜੀਆਂ ਦੀ ਵਾਪਸੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਭਾਰਤ ਨੂੰ ਸਰਹੱਦ ’ਤੇ ਤਣਾਅ ਘੱਟ ਕਰਨ ਦੀ ਦਿਸ਼ਾ ’ਚ ਅੱਗੇ ਵਧਣਾ ਚਾਹੀਦਾ ਹੈ।
ਇਹ ਵੀ ਪੜ੍ਹੋ-ਨਵੇਂ ਕੋਰੋਨਾ ਵਾਇਰਸ 'ਤੇ ਵੈਕਸੀਨ ਵੀ ਹੋ ਰਹੀ 'ਬੇਅਸਰ'
ਅਸਲ ਕੰਟਰੋਲ ਰੇਖਾ 'ਤੇ ਭਾਰਤ ਵੱਲੋਂ ਚੁਸ਼ੂਲ ਸਰਹੱਦ ਕੇਂਦਰ 'ਤੇ ਹੋਈ ਗੱਲਬਾਤ ਨੂੰ ਲੈ ਕੇ ਪੀ.ਐੱਲ.ਏ. ਦੇ ਇਕ ਬੁਲਾਰੇ ਵੱਲੋਂ ਜਾਰੀ ਰੀਲੀਜ਼ ਦਾ ਹਵਾਲਾ ਦਿੰਦੇ ਹੋਏ ਚਾਈਨਾ ਗਲੋਬਲ ਟੈਲੀਵਿਜ਼ਨ ਨੈੱਟਵਰਕ (ਸੀ.ਜੀ.ਟੀ.ਐੱਨ.) ਨੇ ਕਿਹਾ ਕਿ ਦੋਵਾਂ ਪੱਖਾਂ ਨੂੰ ਪਿਛਲੀ ਗੱਲਬਾਤ 'ਚ ਬਣੀ ਸਹਿਮਤੀ 'ਤੇ ਅਗੇ ਵਧਾਉਣਾ ਚਾਹੀਦਾ। ਪੀ.ਐੱਲ.ਏ. ਦੀ 'ਵੈਸਟਰਨ ਥਿਏਟਰ ਕਮਾਂਡ' ਦੇ ਬੁਲਾਰੇ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਭਾਰਤੀ ਪੱਖ ਦੋਵਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਪਿਛਲੀ ਗੱਲਬਾਤ 'ਚ ਬਣੀ ਸਹਿਮਤੀ ਦਾ ਪਾਲਣ ਕਰਦੇ ਹੋਏ ਸਰਹੱਦ ਖੇਤਰ 'ਤੇ ਤਣਾਅ ਘੱਟ ਕਰਨ ਲਈ ਬਣੇ ਮੌਜੂਦਾ ਸਕਾਰਾਤਮਕ ਮਾਹੌਲ ਦਾ ਲਾਭ ਚੁੱਕੇਗਾ। ਨਾਲ ਹੀ ਸਰਹੱਦ 'ਤੇ ਸ਼ਾਂਤੀ ਕਾਇਮ ਕਰਨ ਲਈ ਉਸ ਦਿਸ਼ਾ 'ਚ ਅਗੇ ਵਧੇਗਾ, ਜਿਸ ਦਿਸ਼ਾ 'ਚ ਚੀਨ ਅਗੇ ਵਧਿਆ ਹੈ।
ਇਹ ਵੀ ਪੜ੍ਹੋ-ਅਮਰੀਕਾ 'ਚ ਮਿਸੌਰੀ ਦੇ ਸੁਵਿਧਾ ਸਟੋਰ 'ਚ ਗੋਲੀਬਾਰੀ, 1 ਦੀ ਮੌਤ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਗੂਗਲ ਮੈਪ ਦੀ ਗਲਤੀ ਨਾਲ ਦੂਜੀ ਥਾਂ 'ਬਾਰਾਤ' ਲੈ ਕੇ ਪਹੁੰਚ ਗਿਆ 'ਲਾੜਾ'
NEXT STORY