ਯੇਰੂਸ਼ੇਲਮ-ਇਜ਼ਰਾਈਲ ਦੀ ਇਕ ਸਟੱਡੀ 'ਚ ਦਾਅਵਾ ਕੀਤਾ ਗਿਆ ਹੈ ਕਿ ਸਾਊਥ ਅਫਰੀਕਾ 'ਚ ਪਾਏ ਗਏ ਕੋਰੋਨਾ ਵੈਰੀਐਂਟ 'ਤੇ ਫਾਈਜ਼ਰ-ਬਾਇਓਨਟੈੱਕ ਦੀ ਵੈਕਸੀਨ ਕੁਝ ਮਾਮਲਿਆਂ 'ਚ ਦੂਜੀ ਵੈਕਸੀਨ ਦੀ ਤੁਲਨਾ 'ਚ ਘੱਟ ਅਸਰਦਾਰ ਹੈ। ਰਿਸਰਚ 'ਚ ਕਿਹਾ ਗਿਆ ਹੈ ਕਿ ਦੱਖਣੀ ਅਫਰੀਕੀ ਕੋਰੋਨਾ ਵੈਰੀਐਂਟ ਕੁਝ ਹੱਦ ਤੱਕ ਫਾਈਜ਼ਰ ਵੈਕਸੀਨ ਦੀਆਂ ਦੋ ਖੁਰਾਕਾਂ ਰਾਹੀਂ ਮਿਲੇ ਸੁਰੱਖਿਆ ਕਵਚ ਨੂੰ ਤੋੜਨ 'ਚ ਕਾਮਯਾਬ ਹੋ ਗਿਆ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਵੈਰੀਐਂਟ ਨਾਲ ਵੈਕਸੀਨ ਦੇ ਅਸਰ 'ਚ ਕਿੰਨੀ ਕਮੀ ਆਈ ਹੈ।
ਇਹ ਵੀ ਪੜ੍ਹੋ-ਅਮਰੀਕਾ 'ਚ ਮਿਸੌਰੀ ਦੇ ਸੁਵਿਧਾ ਸਟੋਰ 'ਚ ਗੋਲੀਬਾਰੀ, 1 ਦੀ ਮੌਤ
ਇਹ ਰਿਸਰਚ ਸ਼ਨੀਵਾਰ ਨੂੰ ਜਾਰੀ ਕੀਤੀ ਗਈ ਜਿਸ 'ਚ ਕਰੀਬ 400 ਲੋਕਾਂ ਦੀ ਤੁਲਨਾ ਕੀਤੀ ਗਈ। ਇਸ 'ਚ ਦੋ ਹਫਤੇ ਜਾਂ ਉਸ ਤੋਂ ਪਹਿਲਾਂ ਟੀਕੇ ਦੀ ਇਕ ਜਾਂ ਦੋ ਖੁਰਾਕ ਪ੍ਰਾਪਤ ਕਰਨ ਤੋਂ ਬਾਅਦ ਕੋਰੋਨਾ ਪਾਜ਼ੇਟਿਵ ਪਾਏ ਗਏ ਲੋਕਾਂ ਦੀ ਤੁਲਨਾ ਇਨਫੈਕਸ਼ਨ ਦੀ ਲਪੇਟ 'ਚ ਆਏ ਉਨ੍ਹਾਂ ਲੋਕਾਂ ਨਾਲ ਕੀਤੀ ਗਈ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਈ ਸੀ।
SA ਵੈਰੀਐਂਟ ਵਿਰੁੱਧ ਘੱਟ ਅਸਰਦਾਰ ਵੈਕਸੀਨ
ਤੇਲ ਅਵੀਵ ਯੂਨੀਵਰਸਿਟੀ ਅਤੇ ਇਜ਼ਰਾਈਲ ਦੇ ਸਭ ਤੋਂ ਵੱਡੇ ਹੈਲਥਕੇਅਰ ਪ੍ਰੋਵਾਇਡਰ ਕਲਾਲਿਟ ਵੱਲੋਂ ਕੀਤੇ ਗਏ ਅਧਿਐਨ 'ਚ ਸਾਊਥ ਅਫਰੀਕੀ (ਐੱਸ.ਏ.) ਵੈਰੀਐਂਟ ਬੀ.1.351 ਸਟੱਡੀ 'ਚ ਸ਼ਾਮਲ ਸਾਰੇ ਕੋਰੋਨਾ ਮਾਮਲਿਆਂ ਦਾ 1 ਫੀਸਦੀ ਸੀ। ਸਟੱਡੀ ਮੁਤਾਬਕ ਵੈਕਸੀਨ ਦੀਆਂ ਦੋ ਡੋਜ਼ਾਂ ਲੈ ਚੁੱਕੇ ਮਰੀਜ਼ਾਂ 'ਚ ਕੋਰੋਨਾ ਵੈਰੀਐਂਟ ਦੀ ਪ੍ਰਚੱਲਤ ਦਰ ਵੈਕਸੀਨ ਨਾ ਲੈਣ ਵਾਲੇ ਮਰੀਜ਼ਾਂ ਦੀ ਤੁਲਨਾ 'ਚ ਅੱਠ ਗੁਣਾ ਵਧੇਰੇ ਸੀ।
ਇਹ ਵੀ ਪੜ੍ਹੋ-ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਨੂੰ ਹੋਇਆ ਕੋਰੋਨਾ
ਰਿਸਰਚ 'ਚ ਕਿਹਾ ਗਿਆ ਹੈ ਕਿ ਇਹ ਵੈਕਸੀਨ ਮੂਲ ਕੋਰੋਨਾ ਵਾਇਰਸ ਵੈਰੀਐਂਟ ਅਤੇ ਸਭ ਤੋਂ ਪਹਿਲਾਂ ਸਾਹਮਣੇ ਆਏ ਬ੍ਰਿਟੇਨ ਵੈਰੀਐਂਟ ਦੀ ਤੁਲਨਾ 'ਚ ਸਾਊਥ ਅਫਰੀਕੀ ਵੈਰੀਐਂਟ ਵਿਰੁੱਧ ਘੱਟ ਅਸਰਦਾਰ ਹੈ। ਤੇਲ ਅਵੀਵ ਯੂਨੀਵਰਸਿਟੀ ਦੇ ਆਦਿ ਸਟਰਨ ਨੇ ਰਿਸਰਚ 'ਚ ਕਿਹਾ ਕਿ ਟੀਕਾ ਨਾ ਲਵਾਉਣ ਵਾਲੇ ਸਮੂਹ ਦੀ ਤੁਲਨਾ 'ਚ ਵੈਕਸੀਨ ਦੀ ਦੂਜੀ ਖੁਰਾਕ ਲੈ ਚੁੱਕੇ ਲੋਕਾਂ 'ਚ ਅਸੀਂ ਦੱਖਣੀ ਅਫਰੀਕੀ ਵੈਰੀਐਂਟ ਦੀ ਅਸਮਾਨ ਤੌਰ 'ਤੇ ਉੱਚ ਦਰ ਪਾਈ।
ਇਹ ਵੀ ਪੜ੍ਹੋ-'ਚੀਨ ਦੇ ਕੋਰੋਨਾ ਵਾਇਰਸ ਇਨਫੈਕਸ਼ਨ ਰੋਕੂ ਟੀਕੇ ਘੱਟ ਅਸਰਦਾਰ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਪਾਕਿ 'ਚ ਗੈਰ-ਕਾਨੂੰਨੀ ਹਥਿਆਰਾਂ ਦੀ ਸਭ ਤੋਂ ਵੱਡੀ ਮੰਡੀ : ਅਮਰੀਕਾ ਸਣੇ ਕਈ ਮੁਲਕਾਂ ਦੇ ਹਥਿਆਰ ਮਿਲ ਰਹੇ 'ਡੁਪਲੀਕੇਟ'
NEXT STORY