ਕੋਲੰਬੋ- ਭਾਰਤ ਨੇ ਬਹੁਤ ਮੁਸ਼ਕਿਲ ਆਰਥਿਕ ਸੰਕਟ 'ਚੋਂ ਲੰਘ ਰਹੇ ਗੁਆਂਢੀ ਦੇਸ਼ ਸ਼੍ਰੀਲੰਕਾ ਨੂੰ ਦਿੱਤੀ ਗਈ ਕਰਜ਼-ਸਹੂਲਤ ਦੇ ਤਹਿਤ ਸ਼ਨੀਵਾਰ ਨੂੰ 40,000 ਟਨ ਡੀਜ਼ਨ ਦੀ ਇਕ ਹੋਰ ਖੇਪ ਭੇਜੀ ਹੈ। ਪਿਛਲੇ ਮਹੀਨੇ ਭਾਰਤ ਨੇ ਸ਼੍ਰੀਲੰਕਾ ਨੂੰ ਈਂਧਨ ਦਾ ਆਯਾਤ ਕਰਨ ਲਈ ਹੋਰ 50 ਕਰੋੜ ਡਾਲਰ ਦੀ ਕਰਜ਼-ਸੁਵਿਧਾ ਦੇਣ ਦੀ ਘੋਸ਼ਣਾ ਕੀਤੀ ਸੀ। ਇਸ ਰਾਸ਼ੀ ਦੀ ਵਰਤੋ ਸ਼੍ਰੀਲੰਕਾ ਨੂੰ ਈਂਧਨ ਸਪਲਾਈ ਲਈ ਕੀਤੀ ਜਾਣੀ ਹੈ।
ਸ਼੍ਰੀਲੰਕਾ ਜ਼ਰੂਰੀ ਵਸਤੂਆਂ ਦੇ ਆਯਾਤ ਦਾ ਭੁਗਤਾਨ ਕਰਨ ਲਈ ਸੰਘਰਸ਼ ਕਰ ਰਿਹਾ ਹੈ ਕਿਉਂਕਿ ਉਸ ਦਾ ਵਿਦੇਸ਼ੀ ਮੁਦਰਾ ਭੰਡਾਰ ਬਹੁਤ ਘੱਟ ਗਿਆ ਹੈ। ਇਸ ਦੀ ਵਜ੍ਹਾ ਨਾਲ ਉਸ ਦੀ ਮੁਦਰਾ ਦਾ ਮੁੱਲਾਂਕਣ ਹੋ ਗਿਆ ਹੈ ਅਤੇ ਮੁਦਰਾਸਫੀਤੀ ਬਹੁਤ ਵਧ ਗਈ ਹੈ। ਇਸ ਨੂੰ ਲੈ ਕੇ ਦੇਸ਼ ਭਰ 'ਚ ਰਾਜਨੀਤਿਕ ਅਸਥਿਰਤਾ ਵੀ ਫੈਲ ਗਈ ਹੈ। ਭਾਰਤ ਹਾਈ ਕਮਿਸ਼ਨ ਨੇ ਟਵਿੱਟਰ 'ਤੇ ਇਕ ਸੰਦੇਸ਼ 'ਚ ਕਿਹਾ,'ਸ਼੍ਰੀਲੰਕਾ 'ਚ ਡੀਜ਼ਲ ਦੀ ਸਪਲਾਈ ਕੀਤੀ ਗਈ। ਭਾਰਤ ਵਲੋਂ ਦਿੱਤੀ ਗਈ ਕਰਜ਼-ਸੁਵਿਧਾ ਦੇ ਤਹਿਤ 40,000 ਟਨ ਡੀਜ਼ਲ ਲੈ ਕੇ ਇਕ ਹੋਰ ਖੇਪ ਅੱਜ ਕੋਲੰਬੋ ਪਹੁੰਚੀ।
ਕੋਲੰਬੋ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਚੌਲ, ਦਵਾਈ ਅਤੇ ਦੁੱਧ ਦੇ ਪਾਊਡਰ ਵਰਗੀਆਂ ਤੁਰੰਤ ਸਹਾਇਤਾ ਸਮੱਗਰੀ ਲੈ ਕੇ ਇਕ ਭਾਰਤੀ ਪੋਤ ਐਤਵਾਰ ਨੂੰ ਕੋਲੰਬੋ ਪਹੁੰਚੇਗਾ। ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਰਾਹਤ ਸਮੱਗਰੀ ਨਾਲ ਲੱਦਿਆ ਪੋਤ ਬੁੱਧਵਾਰ ਨੂੰ ਚੇਨਈ ਤੋਂ ਰਵਾਨਾ ਕੀਤਾ ਸੀ। ਪਹਿਲੀ ਖੇਪ 'ਚੋਂ ਨੌ ਹਜ਼ਾਰ ਮੀਟਰਿਕ ਟਨ ਚੌਲ, ਦੋ ਸੌ ਮੀਟਰਿਕ ਟਨ ਦੁੱਧ ਦਾ ਪਾਊਡਰ ਅਤੇ 24 ਮੀਟਰਿਕ ਟਨ ਦਵਾਈਆਂ ਸ਼ਾਮਲ ਹਨ ਜਿਨ੍ਹਾਂ ਦੀ ਕੁੱਲ ਕੀਮਤ 45 ਕਰੋੜ ਰੁਪਏ ਹੈ।
ਕੈਨੇਡਾ ਦੇ ਸੂਬਿਆਂ 'ਚ ਭਾਰੀ ਤੂਫਾਨ, 4 ਲੋਕਾਂ ਦੀ ਮੌਤ ਤੇ 9 ਲੱਖ ਘਰਾਂ ਦੀ ਬਿਜਲੀ ਸਪਲਾਈ ਠੱਪ
NEXT STORY