ਵਾਸ਼ਿੰਗਟਨ-ਵ੍ਹਾਈਟ ਹਾਊਸ ਨੇ ਹਿੰਦ-ਪ੍ਰਸ਼ਾਂਤ ਰਣਨੀਤਕ ਰਿਪੋਰਟ ਜਾਰੀ ਕਰਦੇ ਹੋਏ ਕਿਹਾ ਕਿ ਭਾਰਤ ਨੂੰ ਭੂ-ਰਾਜਨੀਤਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਖਾਸ ਤੌਰ 'ਤੇ ਚੀਨ ਅਥੇ ਅਸਲ ਕੰਟਰੋਲ ਰੇਖਾ 'ਤੇ ਉਸ ਦੇ ਵਿਵਹਾਰ ਦੇ ਕਾਰਨ। ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਰਣਨੀਤਕ ਰਿਪੋਰਟ ਰਾਸ਼ਟਰਪਤੀ ਜੋਅ ਬਾਈਡੇਨ ਦੀ ਅਗਵਾਈ ਵਾਲੇ ਪ੍ਰਸ਼ਾਸਨ ਦੀ ਪਹਿਲੀ ਖੇਤਰੀ ਵਿਸ਼ੇਸ਼ ਰਿਪੋਰਟ ਹੈ। ਰਿਪੋਰਟ 'ਚ ਹਿੰਦ-ਪ੍ਰਸ਼ਾਂਤ 'ਚ ਅਮਰੀਕਾ ਦੀ ਸਥਿਤੀ ਨੂੰ ਮਜ਼ਬੂਤ ਕਰਨ, ਖੇਤਰ ਨੂੰ ਮਜ਼ਬੂਤ ਕਰਨ ਅਤੇ ਇਸ ਪ੍ਰਕਿਰਿਆ 'ਚ ਭਾਰਤ ਦੇ ਉਭਾਰ ਅਤੇ ਖੇਤਰੀ ਲੀਡਰਸ਼ਿਪ ਦਾ ਸਮਰਥਨ ਕਰਨ ਲਈ ਰਾਸ਼ਟਰਪਤੀ ਦੇ ਦ੍ਰਿਸ਼ਟੀਕੋਣ ਨੂੰ ਰੇਖਾਂਕਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਨਾਲ ਇਕ ਦਿਨ 'ਚ ਹੋਈਆਂ 8 ਮੌਤਾਂ ਤੇ 444 ਮਾਮਲੇ ਆਏ ਸਾਹਮਣੇ
ਵ੍ਹਾਈਟ ਹਾਊਸ ਨੇ ਕਿਹਾ ਕਿ ਅਸੀਂ ਇਕ ਰਣਨੀਤਕ ਸਾਂਝੇਦਾਰੀ ਦਾ ਨਿਰਮਾਣ ਕਰਨ ਜਾਰੀ ਰੱਖਣਗੇ ਜਿਸ 'ਚ ਅਮਰੀਕਾ ਅਤੇ ਭਾਰਤ ਦੱਖਣੀ ਏਸ਼ੀਆ 'ਚ ਸਥਿਰਤਾ ਨੂੰ ਉਤਸ਼ਾਹ ਦੇਣ ਲਈ ਇਕੱਠੇ ਅਤੇ ਖੇਤਰੀ ਸਮੂਹਾਂ ਰਾਹੀਂ ਕੰਮ ਕਰਦੇ ਹਨ, ਸਿਹਤ, ਪੁਲਾੜ ਅਤੇ ਸਾਈਬਰ ਸਪੇਸ ਵਰਗੇ ਖੇਤਰ 'ਚ ਸਹਿਯੋਗ ਕਰਦੇ ਹਨ, ਸਾਡੇ ਆਰਥਿਕ ਅਤੇ ਤਕਨਾਲੋਜੀ ਸਹਿਯੋਗ ਨੂੰ ਮਜ਼ਬੂਤ ਕਰਦੇ ਹਨ ਅਤੇ ਇਕ ਸੁਤੰਤਰ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ 'ਚ ਯੋਗਦਾਨ ਕਰਦੇ ਹਨ। ਵ੍ਹਾਈਟ ਹਾਊਸ ਨੇ ਬਿਆਨ 'ਚ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਭਾਰਤ ਦੱਖਣੀ ਏਸ਼ੀਆ ਅਤੇ ਹਿੰਦ ਮਹਾਸਾਗਰ 'ਚ ਇਕ ਸਮਾਨ ਵਿਚਾਰਧਾਰਾ ਵਾਲੀ ਭਾਗੀਦਾਰ ਅਤੇ ਅਗਵਾਈਕਰਤਾ ਹੈ, ਜੋ ਦੱਖਣੀ ਪੂਰਬ ਏਸ਼ੀਆ 'ਚ ਸਰਗਰਮੀ ਨਾਲ ਜੁੜਿਆ ਹੋਇਆ ਹੈ।
ਇਹ ਵੀ ਪੜ੍ਹੋ : ਤੇਲ ਅਤੇ ਗੈਸ ਦੀਆਂ ਕੀਮਤਾਂ ’ਚ ਤੇਜ਼ੀ ਕਾਰਨ ONGC ਦੇ ਮੁਨਾਫੇ ’ਚ ਆਇਆ ਕਈ ਗੁਣਾ ਉਛਾਲ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੈਨੇਡਾ-ਅਮਰੀਕਾ ਬਾਰਡਰ ’ਤੇ ਮਾਰਿਜੁਆਨਾ ਸਣੇ ਫੜੇ ਗਏ ਪੰਜਾਬੀ ਅਰਸ਼ਦੀਪ ਨੂੰ ਅਦਾਲਤ ਨੇ ਐਲਾਨਿਆ ਨਿਰਦੋਸ਼
NEXT STORY