ਟੋਕੀਓ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਅੱਜ ਭਾਰਤ ਅਤੇ ਜਪਾਨ ਨੇ ਗੈਰ-ਫੌਜੀ ਪਰਮਾਣੂ ਊਰਜਾ ਨੂੰ ਲੈ ਕੇ ਇਕ ਇਤਿਹਾਸਕ ਕਰਾਰ 'ਤੇ ਦਸਤਖਤ ਕੀਤੇ। ਇਸ ਕਰਾਰ ਨਾਲ ਦੋਵਾਂ ਦੇਸ਼ਾਂ ਵਿਚਾਲੇ ਦੋ-ਪੱਖੀ ਆਰਥਿਕ ਅਤੇ ਸੁਰੱਖਿਆ ਸੰਬੰਧਾਂ 'ਚ ਗਤੀ ਲਿਆਉਣ ਅਤੇ ਅਮਰੀਕਾ ਸਥਿਤ ਕੰਪਨੀਆਂ ਨੂੰ ਭਾਰਤ 'ਚ ਪਰਮਾਣੂ ਪਲਾਂਟ ਲਗਾਉਣ 'ਚ ਸਹਾਇਤਾ ਮਿਲੇਗੀ। ਪਿਛਲੇ ਸਾਲ ਦਸੰਬਰ 'ਚ ਆਬੇ ਦੀ ਭਾਰਤ ਯਾਤਰਾ ਦੌਰਾਨ ਦੋਵੇ ਦੇਸ਼ ਗੈਰ-ਫੌਜੀ ਪਰਮਾਣੂ ਊਰਜਾ ਸੈਕਟਰ 'ਚ ਸਹਿਯੋਗ ਲਈ ਇਕ ਸਰਬ-ਪੱਖੀ ਸਮਝੌਤੇ 'ਤੇ ਪਹੁੰਚੇ ਸਨ ਪਰ ਕੁਝ ਮੁੱਦਿਆਂ ਨੂੰ ਨਜਿੱਠਣ 'ਚ ਸਮਾਂ ਲੱਗਣ ਦੇ ਕਾਰਨ ਇਸ ਕਰਾਰ 'ਤੇ ਦਸਤਖਤ ਕਰਨੇ ਬਾਕੀ ਸਨ।
ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਿਕਾਸ ਸਵਰੂਪ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, ''ਸਵੱਛ ਅਤੇ ਹਰੇ-ਭਰੇ ਵਿਸ਼ਵ ਲਈ ਇਤਿਹਾਸਕ ਕਰਾਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਇਤਿਹਾਸਕ ਗੈਰ-ਫੌਜੀ ਪਰਮਾਣੂ ਸਮਝੌਤੇ ਦੇ ਅਦਾਨ-ਪ੍ਰਦਾਨ ਦੇ ਗਵਾਹ ਬਣੇ।'' ਇਸ ਕਰਾਰ ਨਾਲ ਜਪਾਨ ਭਾਰਤ 'ਚ ਪਰਮਾਣੂ ਤਕਨੀਕ ਦੀ ਬਰਾਮਦ ਕਰ ਸਕੇਗਾ। ਇਸਦੇ ਨਾਲ ਹੀ ਭਾਰਤ ਟੋਕੀਓ ਦੇ ਨਾਲ ਅਜਿਹਾ ਕਰਾਰ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ, ਜਿਸਨੇ ਏ. ਟੀ. ਪੀ. ਸੰਧੀ 'ਤੇ ਦਸਤਖਤ ਨਹੀਂ ਕੀਤੇ ਹਨ।
ਪਰਮਾਣੂ ਊਰਜਾ ਬਜ਼ਾਰ 'ਚ ਜਪਾਨ ਇਕ ਪ੍ਰਮੁੱਖ ਦੇਸ਼ ਹੈ ਤੇ ਇਸਦੇ ਨਲ ਪਰਮਾਣੂ ਕਰਾਰ ਹੋਣ ਨਾਲ ਅਮਰੀਕੀ ਕੰਪਨੀਆਂ ਨੂੰ ਭਾਰਤ 'ਚ ਪਲਾਂਟ ਲਗਾਉਣਾ ਸੌਖਾ ਹੋ ਜਾਵੇਗਾ। ਭਾਰਤ ਦੇ ਨਾਲ ਪਰਮਾਣੂ ਕਰਾਰ ਕਰਨ ਵਾਲੇ ਹੋਰ ਦੇਸ਼ਾਂ 'ਚ ਅਮਰੀਕਾ, ਰੂਸ, ਦੱਖਣੀ ਕੋਰੀਆ, ਮੰਗੋਲੀਆ, ਫਰਾਂਸ, ਨਾਮਿਬੀਆ, ਅਰਜਨਟੀਨਾ, ਕੈਨੇਡਾ, ਕਜ਼ਾਖਿਸਤਾਨ ਅਤੇ ਆਸਟਰੇਲੀਆ ਸ਼ਾਮਲ ਹਨ।
ਪੁਲਸ ਅਫਸਰ 'ਤੇ ਜਲਣਸ਼ੀਲ ਪਦਾਰਥ ਸੁੱਟਣ ਦੇ ਮਾਮਲੇ 'ਚ ਛੇ ਲੋਕਾਂ ਨੂੰ ਲੱਗੀਆਂ ਹੱਥਕੜੀਆਂ
NEXT STORY