ਇਸਲਾਮਾਬਾਦ (ਭਾਸ਼ਾ)– ਪਾਕਿਸਤਾਨ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕਿਹਾ ਕਿ ਇਹ ਭਾਰਤ ਅਤੇ ਪਾਕਿਸਤਾਨ ਲਈ ‘ਬੀਤੇ ਸਮੇਂ ਨੂੰ ਭੁੱਲਣ ਅਤੇ ਅੱਗੇ ਵਧਣ’ ਦਾ ਸਮਾਂ ਹੈ। ਉਨ੍ਹਾਂ ਨੇ ਕਿਹਾ ਕਿ ਦੋਵੇਂ ਗੁਆਂਢੀ ਦੇਸ਼ਾਂ ਦਰਮਿਆਨ ਸ਼ਾਂਤੀ ਨਾਲ ਦੱਖਣੀ ਅਤੇ ਮੱਧ ਏਸ਼ੀਆ ਵਿਚ ਵਿਕਾਸ ਦੀਆਂ ਸੰਭਾਵਨਾਵਾਂ ਨੂੰ ‘ਖੋਲ੍ਹਣ’ ਵਿਚ ਮਦਦ ਮਿਲੇਗੀ। ਜਨਰਲ ਬਾਜਵਾ ਨੇ ਇਸਲਾਮਾਬਾਦ ਸੁਰੱਖਿਆ ਗੱਲਬਾਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਵਾਦਾਂ ਕਾਰਣ ਖੇਤਰੀ ਸ਼ਾਂਤੀ ਅਤੇ ਵਿਕਾਸ ਦੀ ਸੰਭਾਵਨਾ ਅਣਸੁਲਝੇ ਮੁੱਦਿਆਂ ਕਾਰਣ ਹਮੇਸ਼ਾ ਬੰਧਕ ਰਹੀ ਹੈ। ਉਹਨਾਂ ਕਿਹਾ, 'ਮੇਰਾ ਮੰਨਣਾ ਹੈ ਕਿ ਇਹ ਕਦਮ ਬੀਤੇ ਸਮੇਂ ਨੂੰ ਭੁਲਣ ਅਤੇ ਅੱਗੇ ਵਧਣ ਦਾ ਹੈ।'
ਇਹ ਵੀ ਪੜ੍ਹੋ: ਅਪਰਾਧੀਆਂ ਖ਼ਿਲਾਫ਼ UK ਦੀ ਅਨੋਖੀ ਪਹਿਲ, 24 ਘੰਟੇ 7 ਦਿਨ ਨਜ਼ਰ ਰੱਖਣ ਲਈ ਲਾਏਗਾ GPS ਟੈਗ
ਜ਼ਿਕਰਯੋਗ ਹੈ ਕਿ ਭਾਰਤ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਪਾਕਿਸਤਾਨ ਨਾਲ ਅੱਤਵਾਦ, ਵੈਰ ਅਤੇ ਹਿੰਸਾ ਮੁਕਤ ਮਾਹੌਲ ਨਾਲ ਨਾਰਮਲ ਗੁਆਂਢੀ ਸਬੰਧ ਦੀ ਉਮੀਦ ਕਰਦਾ ਹੈ। ਭਾਰਤ ਨੇ ਕਿਹਾ ਸੀ ਕਿ ਇਸ ਦੀ ਜ਼ਿੰਮੇਵਾਰੀ ਪਾਕਿਸਤਾਨ ’ਤੇ ਹੈ ਕਿ ਉਹ ਅੱਤਵਾਦ ਮੁਕਤ ਮਾਹੌਲ ਤਿਆਰ ਕਰੇ। ਜਨਰਲ ਬਾਜਵਾ ਨੇ ਕਿਹਾ, 'ਸਾਡੇ ਗੁਆਂਢੀ ਨੂੰ ਵਿਸ਼ੇਸ਼ ਰੂਪ ਨਾਲ ਕਸ਼ਮੀਰ ’ਚ ਇਕ ਅਨੁਕੂਲ ਵਾਤਾਵਰਣ ਬਣਾਉਣਾ ਹੋਵੇਗਾ।' ਉਨ੍ਹਾਂ ਕਿਹਾ ਕਿ ਇਨ੍ਹਾਂ ’ਚ ਸਭ ਤੋਂ ਅਹਿਮ ਮੁੱਦਾ ਕਸ਼ਮੀਰ ਦਾ ਹੈ। ਇਹ ਸਮਝਣਾ ਅਹਿਮ ਹੈ ਕਿ ਸ਼ਾਂਤੀਪੂਰਣ ਤਰੀਕਿਆਂ ਨਾਲ ਕਸ਼ਮੀਰ ਵਿਵਾਦ ਦੇ ਹੱਲ ਤੋਂ ਬਿਨਾਂ ਇਸ ਖੇਤਰ ’ਚ ਸ਼ਾਂਤੀ ਦੀ ਕੋਈ ਵੀ ਪਹਿਲ ਸਫਲ ਨਹੀਂ ਹੋ ਸਕਦੀ ਹੈ।
ਇਹ ਵੀ ਪੜ੍ਹੋ: ਭਾਰਤ ਨੇ ਜਮੈਕਾ ਨੂੰ ਭੇਜੀ ਕੋਵਿਡ-19 ਵੈਕਸੀਨ, ਕ੍ਰਿਸ ਗੇਲ ਨੇ PM ਮੋਦੀ ਨੂੰ ਕਿਹਾ ‘ਥੈਂਕ ਯੂ’
ਜਨਰਲ ਬਾਜਵਾ ਦੇ ਬਿਆਨ ਤੋਂ ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸੇ ਸਥਾਨ 'ਤੇ ਇਹੀ ਬਿਆਨ ਦਿੱਤਾ ਸੀ। ਖਾਨ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਹਨਾਂ ਦੇ ਮੁਲਕ ਨਾਲ ਸ਼ਾਂਤੀ ਰੱਖਣ 'ਤੇ ਭਾਰਤ ਨੂੰ ਆਰਥਿਕ ਲਾਭ ਮਿਲੇਗਾ। ਉਹਨਾਂ ਕਿਹਾ ਸੀ ਕਿ ਇਸ ਨਾਲ ਭਾਰਤ ਨੂੰ ਪਾਕਿਸਤਾਨੀ ਭੂ-ਭਾਗ ਦੇ ਰਸਤੇ ਸੰਸਾਧਨ ਬਹੁਲ ਮੱਧ ਏਸ਼ੀਆ ਵਿਚ ਸਿੱਧੇ ਪਹੁੰਚਣ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਸੀ, ‘ਭਾਰਤ ਨੂੰ ਪਹਿਲਾ ਕਦਮ ਚੁੱਕਣਾ ਹੋਵੇਗਾ। ਉਹ ਜਦੋਂ ਤੱਕ ਅਜਿਹਾ ਨਹੀਂ ਕਰਨਗੇ, ਅਸੀਂ ਜ਼ਿਆਦਾ ਕੁੱਝ ਨਹੀਂ ਕਰ ਸਕਦੇ ਹਾਂ।’ ਜਨਰਲ ਬਾਜਵਾ ਨੇ ਕਿਹਾ ਕਿ ਪੂਰਬ ਅਤੇ ਪੱਛਮੀ ਏਸ਼ੀਆ ਵਿਚਾਲੇ ਸੰਪਰਕ ਯਕੀਨੀ ਕਰਕੇ ‘ਦੱਖਣੀ ਅਤੇ ਮੱਧ ਏਸ਼ੀਆ ਦੀ ਸਮਰਥਾ ਨੂੰ ਖੋਲ੍ਹਣ ਲਈ’ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਾਂਤੀ ਦਾ ਮਾਹੌਲ ਹੋਣਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ: ਬੋਰਿਸ ਜਾਨਸਨ ਨੇ ਜਲਵਾਯੂ ਤਬਦੀਲੀ ਖ਼ਿਲਾਫ਼ ਗਲੋਬਲ ਲੜਾਈ ’ਚ ਸ਼ਾਨਦਾਰ ਅਗਵਾਈ ਲਈ ਕੀਤੀ ਮੋਦੀ ਦੀ ਤਾਰੀਫ਼
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕੈਥਰੀਨ ਟਾਈ ਦੀ ਸੈਨੇਟ ਵੱਲੋਂ ਅਮਰੀਕੀ ਵਪਾਰਕ ਪ੍ਰਤੀਨਿਧੀ ਵਜੋਂ ਪੁਸ਼ਟੀ
NEXT STORY