ਓਟਾਵਾ- ਓਟਾਵਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਕਿਹਾ ਹੈ ਕਿ ਇੰਡੋ-ਕੈਨੇਡੀਅਨਾਂ ਨੂੰ ਨਿਸ਼ਾਨਾ ਬਣਾ ਕੇ ਜਬਰੀ ਵਸੂਲੀ ਨਾਲ ਜੁੜੇ ਗਿਰੋਹਾਂ ਦੀ ਜਾਂਚ ਵਿੱਚ ਮਦਦ ਕਰਨ ਲਈ ਭਾਰਤ ਤਿਆਰ ਹੈ। ਹਾਲਾਂਕਿ, ਇਸ ਦੇ ਲਈ ਸਬੂਤ ਦੇ ਨਾਲ ਓਟਾਵਾ ਤੋਂ ਰਸਮੀ ਬੇਨਤੀਆਂ ਜ਼ਰੂਰੀ ਹਨ। ਇਹ ਟਿੱਪਣੀ ਉਦੋਂ ਆਈ ਜਦੋਂ ਐਡਮਿੰਟਨ, ਅਲਬਰਟਾ ਵਿੱਚ ਪੁਲਸ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਜਬਰਨ ਵਸੂਲੀ ਸਮੇਤ 27 ਅਪਰਾਧ ਭਾਰਤ ਵਿਚ ਇਕ ਸ਼ੱਕੀ ਵੱਲੋਂ ਕਰਵਾਏ ਗਏ ਹਨ ਅਤੇ ਇਸ ਵਿਚ ਐਡਮਿੰਟਨ, ਅਲਬਰਟਾ ਦੇ ਅਪਰਾਧੀ ਵੀ ਸ਼ਾਮਲ ਹਨ, ਜੋ ਖੇਤਰ ਦੇ ਅਮੀਰ ਦੱਖਣੀ ਏਸ਼ੀਆਈ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਕੈਨੇਡਾ ਨੇ ਅਜੇ ਤੱਕ ਇਸ ਸਬੰਧ ਵਿੱਚ ਭਾਰਤੀ ਅਧਿਕਾਰੀਆਂ ਨਾਲ ਸੰਪਰਕ ਨਹੀਂ ਕੀਤਾ ਹੈ। ਕੈਨੇਡਾ ਵਿੱਚ ਪੁਲਸ ਜ਼ਬਰਦਸਤੀ ਅਤੇ ਸਬੰਧਤ ਅਪਰਾਧਾਂ ਦੀ ਇੱਕ ਲੜੀ ਦੀ ਜਾਂਚ ਕਰ ਰਹੀ ਹੈ। ਵਰਮਾ ਨੇ ਕਿਹਾ ਕਿ ਜੇਕਰ ਖ਼ਾਸ ਅਤੇ ਢੁਕਵੇਂ ਸਬੂਤ ਸਾਡੇ ਨਾਲ ਸਾਂਝੇ ਕੀਤੇ ਜਾਂਦੇ ਹਨ, ਜੋ ਕੈਨੇਡੀਅਨ ਜਬਰਦਸਤੀ ਅਤੇ ਭਾਰਤੀ ਗੈਂਗਸਟਰਾਂ ਵਿਚਕਾਰ ਸਬੰਧਾਂ ਵੱਲ ਇਸ਼ਾਰਾ ਕਰਦੇ ਹਨ, ਤਾਂ ਅਸੀਂ ਉਸ ਅਨੁਸਾਰ ਕਾਰਵਾਈ ਕਰਾਂਗੇ।"
ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚ ਹੱਡ ਜਮਾਂ ਦੇਣ ਵਾਲੀ ਠੰਡ ਨੇ ਲਈ 18 ਹੋਰ ਬੱਚਿਆ ਦੀ ਜਾਨ, ਨਿਮੋਨੀਆ ਕਾਰਨ ਹੋਈ ਮੌਤ
ਨਿਊਜ਼ ਏਜੰਸੀ ਰਾਇਟਰਜ਼ ਨੇ ਐਡਮਿੰਟਨ ਪੁਲਸ ਦੇ ਹਵਾਲੇ ਨਾਲ ਕਿਹਾ ਹੈ ਕਿ ਕੈਨੇਡਾ ਵਿੱਚ ਇਨ੍ਹੀਂ ਦਿਨੀਂ ਅਪਰਾਧ ਦਾ ਇੱਕ ਨਵਾਂ ਰੁਝਾਨ ਦੇਖਣ ਨੂੰ ਮਿਲਿਆ ਹੈ। ਇਨ੍ਹਾਂ ਮਾਮਲਿਆਂ ਵਿੱਚ ਅਪਰਾਧੀ ਵਟਸਐਪ ਰਾਹੀਂ ਪੈਸਿਆਂ ਦੀ ਮੰਗ ਵਾਲੇ ਸੰਦੇਸ਼ ਭੇਜਦੇ ਹਨ। ਪੀੜਤਾਂ ਤੋਂ ਉਨ੍ਹਾਂ ਦੀ ਸੁਰੱਖਿਆ ਦੇ ਬਦਲੇ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਬ੍ਰਿਟਿਸ਼ ਕੋਲੰਬੀਆ ਅਤੇ ਓਂਟਾਰੀਓ ਤੋਂ ਅਜਿਹੇ ਅਪਰਾਧਾਂ ਦੀਆਂ ਰਿਪੋਰਟਾਂ ਆਈਆਂ ਹਨ। ਕੈਨੇਡਾ ਵਿੱਚ ਅਕਤੂਬਰ 2023 ਤੋਂ ਜਨਵਰੀ 2024 ਤੱਕ ਅਜਿਹੀਆਂ 27 ਘਟਨਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿੱਚ ਜ਼ਬਰੀ ਵਸੂਲੀ, ਅੱਗਜ਼ਨੀ ਅਤੇ ਗੱਡੀ ਚਲਾਉਂਦੇ ਸਮੇਂ ਗੋਲੀਬਾਰੀ ਸ਼ਾਮਲ ਹੈ। ਪੁਲਸ ਨੇ ਸੰਭਾਵਨਾ ਜਤਾਈ ਹੈ ਕਿ ਅਜਿਹੇ ਹੋਰ ਵੀ ਕਈ ਲੋਕ ਹੋ ਸਕਦੇ ਹਨ, ਜਿਨ੍ਹਾਂ ਨਾਲ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਪੁਲਸ ਨੇ ਅਜਿਹੇ ਹੋਰ ਲੋਕਾਂ ਨੂੰ ਵੀ ਅੱਗੇ ਆਉਣ ਅਤੇ ਰਿਪੋਰਟ ਦਰਜ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਰੇਡੀਏਟਰ ਤੋਂ ਲੀਕ ਹੋ ਰਹੀ ਭਾਫ਼ ਨਾਲ ਝੁਲਸਿਆ 11 ਮਹੀਨੇ ਦਾ ਬੱਚਾ, ਮਿਲੀ ਦਰਦਨਾਕ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਲਹਿੰਦੇ ਪੰਜਾਬ 'ਚ ਹੱਡ ਜਮਾਂ ਦੇਣ ਵਾਲੀ ਠੰਡ ਨੇ ਲਈ 18 ਹੋਰ ਬੱਚਿਆ ਦੀ ਜਾਨ, ਨਿਮੋਨੀਆ ਕਾਰਨ ਹੋਈ ਮੌਤ
NEXT STORY