ਵਾਸ਼ਿੰਗਟਨ— ਪੈਂਟਾਗਨ ਨੇ ਯੁੱਧਗ੍ਰਸਤ ਅਫਗਾਨਿਸਤਾਨ ਦੇ ਸ਼ਾਂਤੀਪੂਰਨ ਵਿਕਾਸ 'ਚ ਭਾਰਤ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਰਤ ਅਫਗਾਨਿਸਤਾਨ ਦਾ ਸਭ ਤੋਂ ਭਰੋਸੇਮੰਦ ਖੇਤਰੀ ਸਾਂਝੀਦਾਰ ਹੈ। ਪੈਂਟਾਗਨ ਨੇ ਅਮਰੀਕੀ ਕਾਂਗਰਸ 'ਚ ਪੇਸ਼ ਜੂਨ ਤੋਂ ਨਵੰਬਰ ਤੱਕ ਦੀ ਛਮਾਹੀ ਅਫਗਾਨ ਰਿਪੋਰਟ 'ਚ ਕਿਹਾ ਕਿ ਭਾਰਤ ਨੇ ਅਮਰੀਕਾ ਦੀ ਨਵੀਂ ਦੱਖਣ ਏਸ਼ੀਆ ਨੀਤੀ ਆਉਣ ਤੋਂ ਬਾਅਦ ਅਫਗਾਨਿਸਤਾਨ 'ਚ ਆਪਣੀ ਆਰਥਿਕ ਹਿੱਸੇਦਾਰੀ ਵਧਾਈ ਹੈ।
ਪੈਂਟਾਗਨ ਨੇ ਰਿਪੋਰਟ 'ਚ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਗਸਤ 2017 'ਚ ਦੱਖਣ ਏਸ਼ੀਆ ਰਣਨੀਤੀ ਦਾ ਐਲਾਨ ਕੀਤਾ ਸੀ। ਇਸ ਨੀਤੀ 'ਚ ਪਾਕਿਸਤਾਨ 'ਤੇ ਵੀ ਗੱਲਬਾਤ ਲਈ ਦਬਾਅ ਬਣਾਉਣ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਉਹ ਅੱਤਵਾਦੀਆਂ ਤੇ ਅੱਤਵਾਦੀ ਸਮੂਹਾਂ ਲਈ ਸਮਰਥਨ ਤੇ ਸੁਰੱਖਿਅਤ ਪਨਾਹਗਾਹ ਮੁਹੱਈਆ ਕਰਵਾਉਣ 'ਤੇ ਰੋਕ ਲਾਉਣ ਤੇ ਅਫਗਾਨ ਸੁਲਾਹ ਸਮਝੌਤੇ 'ਚ ਇਕ ਰਚਨਾਤਮਕ ਭੂਮਿਕਾ ਨਿਭਾਏ। ਰਿਪੋਰਟ 'ਚ ਜ਼ਿਕਰ ਕੀਤਾ ਗਿਆ ਹੈ ਕਿ ਅਮਰੀਕੀ ਰਣਨੀਤੀ 'ਚ ਦੱਖਣ ਏਸ਼ੀਆ 'ਚ ਸਥਿਰਤਾ ਵਧਾਉਣ ਲਈ ਇਕ ਖੇਤਰੀ ਰੁਖ ਦਾ ਸੱਦਾ ਦਿੱਤਾ ਗਿਆ ਹੈ। ਇਸ ਨਾਲ ਇਕ ਸਥਿਰ ਅਫਗਾਨਿਸਤਾਨ ਲਈ ਆਮ ਸਹਿਮਤੀ ਬਣਾਉਣਾ, ਖੇਤਰੀ ਆਰਥਿਕ ਏਕੀਕਰਨ ਤੇ ਸਹਿਯੋਗ 'ਤੇ ਜ਼ੋਰ ਦੇਣਾ, ਅਫਗਾਨ ਨੀਤ ਸ਼ਾਂਤੀ ਪ੍ਰਕਿਰਿਆ ਲਈ ਸਹਿਯੋਗ 'ਤੇ ਜ਼ੋਰ ਦੇਣਾ ਤੇ ਦੇਸ਼ਾਂ ਆਪਣੀਆਂ ਤਾਕਤਾਂ ਦੀ ਵਰਤੋਂ ਲਈ ਜਵਾਬਦੇਹ ਬਣਾਉਣਾ, ਜਿਸ ਨਾਲ ਸਥਿਰਤਾ ਤੇ ਖੇਤਰੀ ਭਰੋਸਾ ਕਮਜ਼ੋਰ ਹੁੰਦਾ ਹੈ।
ਪੈਂਟਾਗਨ ਨੇ ਕਿਹਾ ਕਿ ਭਾਰਤ ਅਫਗਾਨਿਸਤਾਨ ਦਾ ਸਭ ਤੋਂ ਭਰੋਸੇਮੰਦ ਖੇਤਰੀ ਸਾਂਝੀਦਾਰ ਤੇ ਖੇਤਰ 'ਚ ਵਿਕਾਸ 'ਚ ਸਹਾਇਤਾ ਦੇਣ ਵਾਲਾ ਸਭ ਤੋਂ ਵੱਡਾ ਸਹਿਯੋਗਕਰਤਾ ਹੈ। ਭਾਰਤ ਨੇ 2015 ਦੇ ਅਖੀਰ ਤੋਂ ਵਿਕਾਸ 'ਚ ਸਹਾਇਤਾ ਦੇ ਤੌਰ 'ਤੇ ਇਕ ਅਰਬ ਡਾਲਰ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਭਾਰਤ ਅਫਗਾਨ ਦੇ ਆਧਾਰਭੂਤ ਢਾਂਚੇ 'ਤੇ ਦੋ ਅਰਬ ਡਾਲਰ ਪਹਿਲਾਂ ਹੀ ਖਰਚ ਚੁੱਕਾ ਹੈ।
ਇਟਲੀ 'ਚ ਬਿਨਾਂ ਪੇਪਰਾਂ ਦੇ ਰਹਿਣ ਵਾਲੇ ਨੌਜਵਾਨਾਂ ਨੇ ਭਾਰਤ ਸਰਕਾਰ ਤੋਂ ਮੰਗੀ ਮਦਦ
NEXT STORY