ਸੰਯੁਕਤ ਰਾਸ਼ਟਰ-ਭਾਰਤ ਨੇ ਚੀਨ 'ਤੇ ਨਿਸ਼ਾਨਾ ਵਿਨ੍ਹੰਦੇ ਹੋਏ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂ.ਐੱਨ.ਐੱਸ.ਸੀ.) 'ਚ ਕਿਹਾ ਕਿ ਇਸ ਨੇ ਹਮੇਸ਼ਾ ਰਾਸ਼ਟਰੀ ਤਰਜ਼ੀਹਾਂ ਦਾ ਸਨਮਾਨ ਕਰਦੇ ਹੋਏ ਆਪਣੇ ਵਿਕਾਸ ਸਾਂਝੇਦਾਰੀ ਕੋਸ਼ਿਸ਼ਾਂ ਨਾਲ ਗਲੋਬਲ ਇਕਜੁਟਤਾ ਨੂੰ ਬੜ੍ਹਾਵਾ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹ ਯਕੀਨੀ ਕੀਤਾ ਹੈ ਕਿ ਭਾਰਤ ਦੀ ਸਹਾਇਤਾ ਕਿਸੇ ਨੂੰ 'ਕਰਜ਼ਦਾਰ' ਨਹੀਂ ਬਣਾਉਂਦੀ।
ਇਹ ਵੀ ਪੜ੍ਹੋ :ਬ੍ਰਿਟੇਨ 'ਚ ਸਿਹਤ ਮੁਲਾਜ਼ਮਾਂ ਲਈ ਕੋਰੋਨਾ ਟੀਕਾਕਰਨ ਹੋਵੇਗਾ ਜ਼ਰੂਰੀ
ਮੌਜੂਦਾ ਪ੍ਰਧਾਨ ਮੈਕਸੀਕੋ ਦੀ ਅਗਵਾਈ 'ਚ ਸੁਰੱਖਿਆ ਪਰਿਸ਼ਦ 'ਚ 'ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦਾ ਪਾਲਣ: ਬਾਇਕਾਟ, ਅਸਮਾਨਤਾ ਅਤੇ ਸੰਘਰਸ਼' ਵਿਸ਼ੇ 'ਤੇ ਆਯੋਜਿਤ ਖੁੱਲੀ ਬਹਿਸ ਦੌਰਾਨ ਵਿਦੇਸ਼ ਸੂਬਾ ਮੰਤਰੀ ਡਾ. ਰਾਜਕੁਮਾਰ ਸਿੰਘ ਨੇ ਕਿਹਾ ਕਿ ਚਾਹੇ ਉਰ 'ਗੁਆਂਢੀ ਪਹਿਲਾਂ' ਨੀਤੀ ਤਹਿਤ ਭਾਰਤ ਦੇ ਗੁਆਂਢੀਆਂ ਨਾਲ ਹੋਵੇ ਜਾਂ ਅਫਰੀਕੀ ਭਾਈਵਾਲ ਦੇ ਜਾਂ ਹੋਰ ਵਿਕਾਸਸ਼ੀਲ ਦੇਸ਼ਾਂ ਨਾਲ, ਭਾਰਤ ਉਨ੍ਹਾਂ ਨੂੰ ਬਿਹਤਰ ਅਤੇ ਮਜ਼ਬੂਤ ਬਣਾਉਣ 'ਚ ਮਦਦ ਕਰਨ ਲਈ ਮਜ਼ਬੂਤ ਸਮਰਥਨ ਦਾ ਸਰੋਤ ਬਣਿਆ ਹੋਇਆ ਹੈ ਅਤੇ ਬਣਿਆ ਰਹੇਗਾ।
ਇਹ ਵੀ ਪੜ੍ਹੋ : ਅਮਰੀਕਾ 'ਚ ਕੋਰੋਨਾ ਯਾਤਰਾ ਪਾਬੰਦੀਆਂ ਹਟਾਉਣ ਨਾਲ ਲੰਮੇ ਸਮੇਂ ਬਾਅਦ ਹੋਏ ਪਰਿਵਾਰਾਂ ਦੇ ਮੇਲ
ਸਿੰਘ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਰਾਸ਼ਟਰੀ ਤਰਜ਼ੀਹਾਂ ਦਾ ਸਨਮਾਨ ਕਰਦੇ ਹੋਏ ਵਿਕਾਸ ਸਾਂਝੇਦਾਰੀ ਦੀਆਂ ਕੋਸ਼ਿਸ਼ਾਂ ਨਾਲ ਗਲੋਬਲ ਇਕਜੁਟਤਾ ਨੂੰ ਬੜ੍ਹਾਵਾ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹ ਯਕੀਨੀ ਕੀਤਾ ਹੈ ਕਿ ਸਾਡੀ ਸਹਾਇਤਾ, ਹਮੇਸ਼ਾ ਮੰਗ-ਸੰਚਾਲਿਤ ਬਣੀ ਰਹੇ, ਰੋਜ਼ਗਾਰ ਅਤੇ ਸਮਰਥਾ ਨਿਰਮਾਣ 'ਚ ਯੋਗਦਾਨ ਕਰੇ ਅਤੇ ਕਿਸੇ ਨੂੰ ਕਰਜ਼ਦਾਰ ਬਣਾਉਣ ਵਰਗੀ ਸਥਿਤੀ ਪੈਦਾ ਨਾ ਹੋਵੇ।
ਇਹ ਵੀ ਪੜ੍ਹੋ : ਨਾਈਜਰ 'ਚ ਸੋਨੇ ਦੀ ਖਾਨ ਢਹਿ-ਢੇਰੀ, 18 ਲੋਕਾਂ ਦੀ ਹੋਈ ਮੌਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਟ੍ਰੈਵਿਸ ਸਕਾਟ ਕਰਨਗੇ ਐਸਟ੍ਰੋਵਰਲਡ ਮਿਊਜ਼ਿਕ ਫੈਸਟੀਵਲ ਦੇ ਪੀੜਤਾਂ ਦੀ ਫਿਊਨਰਲ ਦਾ ਖਰਚਾ
NEXT STORY