ਵਾਸ਼ਿੰਗਟਨ (ਰਾਜ ਗੋਗਨਾ/ਭਾਸ਼ਾ)- ਅਮਰੀਕਾ ਦੀ ਇਕ ਅਦਾਲਤ ਨੇ ਇਕ ਭਾਰਤੀ-ਅਮਰੀਕੀ ਜੋੜੇ ਨੂੰ ਆਪਣੇ ਰਿਸ਼ਤੇਦਾਰ ਨੂੰ ਸਕੂਲ 'ਚ ਦਾਖ਼ਲਾ ਦਿਵਾਉਣ ਦਾ ਲਾਲਚ ਦੇ ਕੇ ਅਮਰੀਕਾ ਲਿਆਉਣ ਅਤੇ ਉਸ ਨੂੰ ਤਿੰਨ ਸਾਲ ਤੋਂ ਵੱਧ ਸਮੇਂ ਤੱਕ ਆਪਣੇ ਗੈਸ ਸਟੇਸ਼ਨ ਅਤੇ ਡਿਪਾਰਟਮੈਂਟਲ ਸਟੋਰ 'ਤੇ ਕੰਮ ਕਰਨ ਲਈ ਮਜ਼ਬੂਰ ਕਰਨ ਦੇ ਦੋਸ਼ 'ਚ ਜੇਲ੍ਹ ਦੀ ਸਜ਼ਾ ਸੁਣਾਈ ਹੈ। ਹਰਮਨਪ੍ਰੀਤ ਸਿੰਘ (31) ਨੂੰ ਅਦਾਲਤ ਨੇ 135 ਮਹੀਨੇ (11.25 ਸਾਲ) ਅਤੇ ਕੁਲਬੀਰ ਕੌਰ (43) ਨੂੰ 87 ਮਹੀਨੇ (7.25 ਸਾਲ) ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਨਾਲ ਹੀ ਆਪਣੇ ਚਚੇਰੇ ਭਰਾ ਅਤੇ ਪੀੜਤ ਨੂੰ ਲਗਭਗ 1.87 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਲਈ ਵੀ ਕਿਹਾ ਗਿਆ ਹੈ। ਜੋੜੇ ਦਾ ਹੁਣ ਤਲਾਕ ਹੋ ਚੁੱਕਿਆ ਹੈ।
ਨਿਆਂ ਵਿਭਾਗ ਦੇ ਨਾਗਰਿਕ ਅਧਿਕਾਰ ਡਿਵੀਜ਼ਨ ਦੇ ਸਹਾਇਕ ਅਟਾਰਨੀ ਜਨਰਲ ਕ੍ਰਿਸਟਨ ਕਲਾਰਕ ਨੇ ਕਿਹਾ,''ਦੋਸ਼ੀਆਂ ਨੇ ਪੀੜਤ ਨਾਲ ਆਪਣੇ ਸੰਬੰਧਾਂ ਦਾ ਫ਼ਾਇਦਾ ਚੁੱਕ ਕੇ ਉਸ ਨੂੰ ਅਮਰੀਕਾ 'ਚ ਲਿਆਉਣ ਲਈ ਝੂਠੇ ਵਾਅਦੇ ਕੀਤੇ ਕਿ ਉਹ ਉਸ ਨੂੰ ਸਕੂਲ 'ਚ ਦਾਖ਼ਲਾ ਦਿਵਾਉਣ 'ਚ ਮਦਦ ਕਰਨਗੇ।'' ਉਨ੍ਹਾਂ ਕਿਹਾ,''ਮੁਲਜ਼ਮਾਂ ਨੇ ਪੀੜਤ ਦੇ ਇਮੀਗ੍ਰੇਸ਼ਨ ਦਸਤਾਵੇਜ਼ਾਂ ਨੂੰ ਜ਼ਬਤ ਕਰ ਲਿਆ ਅਤੇ ਘੱਟੋ-ਘੱਟ ਤਨਖਾਹ 'ਤੇ ਲੰਬੇ ਸਮੇਂ ਤੱਕ ਕੰਮ ਕਰਨ ਲਈ ਮਜ਼ਬੂਰ ਕਰਨ ਲਈ ਉਸ ਨੂੰ ਧਮਕੀਆਂ ਦਿੱਤੀਆਂ, ਸਰੀਰਕ ਜ਼ੋਰ ਦਾ ਪ੍ਰਯੋਗ ਕੀਤਾ ਅਤੇ ਮਾਨਸਿਕ ਰੂਪ ਨਾਲ ਤਸੀਹੇ ਦਿੱਤੇ।'' ਉਨ੍ਹਾਂ ਕਿਹਾ,''ਇਸ ਸਜ਼ਾ ਤੋਂ ਇਹ ਸਖ਼ਤ ਸੰਦੇਸ਼ ਜਾਣਾ ਚਾਹੀਦਾ ਹੈ ਕਿ ਸਾਡੇ ਭਾਈਚਾਰਿਆਂ 'ਚ ਇਸ ਤਰ੍ਹਾਂ ਦੀ ਜ਼ਬਰਨ ਮਜ਼ਦੂਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।'' ਨਿਆਂ ਵਿਭਾਗ ਨੇ ਕਿਹਾ ਕਿ ਮੁਕੱਦਮੇ 'ਚ ਪੇਸ਼ ਕੀਤੇ ਗਏ ਸਬੂਤਾਂ ਤੋਂ ਪਤਾ ਲੱਗਾ ਹੈ ਕਿ 2018 'ਚ ਬਚਾਅ ਪੱਖ ਨੇ ਉਸ ਸਮੇਂ ਨਾਬਾਲਗ ਰਹੇ ਪੀੜਤ ਨੂੰ ਸਕੂਲ 'ਚ ਦਾਖ਼ਲਾ ਦਿਵਾਉਣ 'ਚ ਮਦਦ ਕਰਨ ਦਾ ਝੂਠਾ ਵਾਅਦਾ ਕਰ ਕੇ ਭਾਰਤ ਤੋਂ ਅਮਰੀਕਾ ਆਉਣ ਦਾ ਲਾਲਚ ਦਿੱਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ ਨਾਲ ਰਿਸ਼ਤੇ ਸੁਧਾਰਨ ਨੂੰ ਤਿਆਰ ਪਾਕਿਸਤਾਨ, ਕਿਹਾ- ਦੁਸ਼ਮਣੀ 'ਚ ਨਹੀਂ ਰੱਖਦੇ ਭਰੋਸਾ
NEXT STORY