ਇੰਟਰਨੈਸ਼ਨਲ ਡੈਸਕ : ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬੁੱਧਵਾਰ ਕਤਰ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੁਹੰਮਦ ਬਿਨ ਅਹਿਮਦ ਅਲ ਮਸਨਦ ਨਾਲ ਮੁਲਾਕਾਤ ਕੀਤੀ ਅਤੇ ਕੋਰੋਨਾ ਮਹਾਮਾਰੀ ਖ਼ਿਲਾਫ਼ ਭਾਰਤ ਦੀ ਲੜਾਈ ’ਚ ਖਾੜੀ ਦੇਸ਼ ਦੇ ਸਹਿਯੋਗ ਅਤੇ ਏਕਤਾ ਲਈ ਧੰਨਵਾਦ ਕੀਤਾ। ਆਪਣੀ ਤਿੰਨ ਦਿਨਾ ਕੁਵੈਤ ਯਾਤਰਾ ਦੌਰਾਨ ਜੈਸ਼ੰਕਰ ਥੋੜ੍ਹੇ ਸਮੇਂ ਲਈ ਦੋਹਾ ’ਚ ਰੁਕੇ। ਜੈਸ਼ੰਕਰ ਨੇ ਟਵੀਟ ਕੀਤਾ, ‘‘ਕਤਰ ਦੇ ਮੁਹੰਮਦ ਬਿਨ ਅਹਿਮਦ ਅਲ ਮਸਨਦ ਨਾਲ ਮੁਲਾਕਾਤ ਕਰ ਕੇ ਖੁਸ਼ੀ ਹੋਈ।
ਇਹ ਵੀ ਪੜ੍ਹੋ : ਜ਼ਿੰਦਾਦਿਲੀ ਦੀ ਮਿਸਾਲ : 95 ਸਾਲ ਦੀ ਉਮਰ ’ਚ ਜੋੜੇ ਨੇ ਕਰਵਾਇਆ ਵਿਆਹ, ਕਿਹਾ-ਰਹਿੰਦੀ ਜ਼ਿੰਦਗੀ ਬਿਤਾਵਾਂਗੇ ਇਕੱਠੇ
ਮੈਂ ਇਸ ਖੇਤਰ ਅਤੇ ਇਸ ਤੋਂ ਬਾਹਰ ਦੇ ਵਿਕਾਸ ਬਾਰੇ ਉਨ੍ਹਾਂ ਦੇ ਵਿਚਾਰਾਂ ਦੀ ਕਦਰ ਕਰਦਾ ਹਾਂ। ਕੋਰੋਨਾ ਵਿਰੁੱਧ ਭਾਰਤ ਦੀ ਲੜਾਈ ’ਚ ਉਨ੍ਹਾਂ ਦੇ ਸਮਰਥਨ ਅਤੇ ਏਕਤਾ ਲਈ ਉਨ੍ਹਾਂ ਦਾ ਧੰਨਵਾਦ।” ਦੋਹਾ ਵਿਚਲੇ ਭਾਰਤੀ ਦੂਤਘਰ ਦੇ ਅਨੁਸਾਰ ਜੂਨ 2019 ’ਚ ਕਤਰ ਵਿਚ ਭਾਰਤੀ ਨਾਗਰਿਕਾਂ ਦੀ ਆਬਾਦੀ ਲੱਗਭਗ 7,56,000 ਸੀ, ਜੋ ਦੇਸ਼ ਦਾ ਸਭ ਤੋਂ ਵੱਡਾ ਵਿਦੇਸ਼ੀ ਭਾਈਚਾਰਾ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਏਡਜ਼ ਦੇ ਖ਼ਾਤਮੇ ਨੂੰ ਲੈ ਕੇ ਸੰਯੁਕਤ ਰਾਸ਼ਟਰ ਦਾ ਅਹਿਮ ਸੰਕਲਪ
ਭਾਰਤ ਹੁਣ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਬੁੱਧਵਾਰ ਨੂੰ ਦੇਸ਼ ’ਚ ਕੋਰੋਨਾ ਦੇ 92,596 ਮਾਮਲੇ ਸਾਹਮਣੇ ਆਏ ਅਤੇ ਇਸ ਦੇ ਨਾਲ ਲਾਗ ਦੇ ਕੁਲ ਕੇਸਾਂ ਦੀ ਗਿਣਤੀ 2,90,89,069 ਤੱਕ ਪਹੁੰਚ ਗਈ। ਇਸ ਦੇ ਨਾਲ ਹੀ ਇਸ ਮਹਾਮਾਰੀ ਕਾਰਨ 2219 ਹੋਰ ਲੋਕਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 3,53,528 ਤੱਕ ਪਹੁੰਚ ਗਈ। ਜੈਸ਼ੰਕਰ ਕੁਵੈਤ ਦੇ ਵਿਦੇਸ਼ ਮੰਤਰੀ ਸ਼ੇਖ ਅਹਿਮਦ ਨਾਸਿਰ ਅਲ ਮੁਹੰਮਦ ਅਲ-ਸਬਾ ਦੇ ਸੱਦੇ ’ਤੇ ਖਾੜੀ ਦੇਸ਼ ਦਾ ਦੌਰਾ ਕਰ ਰਹੇ ਹਨ। ਜੈਸ਼ੰਕਰ ਦਾ ਵਿਦੇਸ਼ ਮੰਤਰੀ ਵਜੋਂ ਕੁਵੈਤ ਦਾ ਇਹ ਪਹਿਲਾ ਦੌਰਾ ਹੈ।
ਪਾਕਿਸਤਾਨ ’ਚ ਪੋਲੀਓ ਟੀਕਾਕਰਨ ਮੁਹਿੰਮ ਦੌਰਾਨ ਗੋਲੀਬਾਰੀ, 2 ਪੁਲਸ ਮੁਲਾਜ਼ਮਾਂ ਦੀ ਮੌਤ
NEXT STORY