ਢਾਕਾ- ਬੰਗਲਾਦੇਸ਼ ’ਚ 16 ਸਾਲ ਤੋਂ ਆਪਣੇ ਪਰਿਵਾਰ ਨਾਲ ਹਿ ਰਹੀ ਇਕ ਭਾਰਤੀ ਪ੍ਰਵਾਸੀ ਮੀਰਾ ਮੈਨਨ ਦਾ ਕਹਿਣਾ ਹੈ ਕਿ ਕੇਰਲ ’ਚ ਉਸ ਦੀ ਮਾਂ ਸੁਰੱਖਿਆ ਚਿੰਤਾਵਾਂ ਕਾਰਨ ਲਗਾਤਾਰ ਉਨ੍ਹਾਂ ਨੂੰ ਦੇਸ਼ ਛੱਡਣ ਦੀ ਬੇਨਤੀ ਕਰ ਰਹੀ ਹੈ ਪਰ ਉਨ੍ਹਾਂ ਦੀ ਛੋਟੀ ਦੀ ਨੂੰ ‘ਢਾਕਾ ਘਰ ਵਾਂਗ ਲੱਗਾਦਾ ਹੈ’ ਅਤੇ ਇਸ ਤੋਂ ਅਲੱਗ ਹੋਣਾ ਸੌਖਾ ਨਹੀਂ ਹੈ। ਜੁਲਾਈ ’ਚ ਵੱਡੇ ਪੱਧਰ ’ਤੇ ਰਾਖਵਾਂਕਰਨ ਰੋਸ ਵਿਖਾਵਾ ਸ਼ੁਰੂ ਹੋਣ ਦੇ ਬਾਅਦ ਵੱਡੀ ਗਿਣਤੀ ’ਚ ਭਾਰਤੀਆਂ ਨੇ ਹਿਸਾਗ੍ਰਸਤ ਦੇਸ਼ ਨੂੰ ਛੱਡ ਦਿੱਤਾ ਹੈ। ਇਹ ਵਿਖਾਵਾ ਸ਼ੇਖ ਹਸੀਨਾ ਸਰਕਾਰ ਦੇ ਵਿਰੁੱਧ ਇਕ ਬੇਮਿਸਾਲ ਵਿਖਾਵੇ ’ਚ ਬਦਲ ਗਿਆ ਜਿਸ ਦੇ ਕਾਰਨ ਉਨ੍ਹਾਂ ਨੂੰ 5 ਅਗਸਤ ਨੂੰ ਸੱਤਾ ਤੋਂ ਬੇਦਖਲ ਹੋਣਾ ਪਿਆ।
ਕੇਰਲ ਦੇ ਤ੍ਰਿਸ਼ੂਰ ਜ਼ਿਲੇ ਦੀ ਮੂਲ ਵਾਸੀ 45 ਸਾਲਾ ਮੈਨਨ ਆਪਣੇ ਪਤੀ (ਜੋ ਇੱਥੇ ਇਕ ਕੰਪਨੀ ’ਚ ਸੀਨੀਅਰ ਪ੍ਰਬੰਧਕ ਵਜੋਂ ਕੰਮ ਕਰਦੇ ਹਨ) ਅਤੇ 14 ਸਾਲਾ ਧੀ ਅਵੰਤਿਕਾ ਦੇ ਨਾਲ ਢਾਕਾ ਰਹਿੰਦੀ ਹੈ। ਮੈਨਨ ਨੇ ਆਪਣੇ ਘਰ ’ਤੇ ‘ਪੀ.ਟੀ.ਆਈ-ਭਾਸ਼ਾ’ ਨੂੰ ਕਿਹਾ ਕਿ ਅਸੀਂ ਛੁੱਟੀ ਮਨਾਉਣ ਲਈ ਕੇਰਲ ’ਚ ਸੀ ਅਤੇ ਚਾਰ ਅਗਸਤ ਨੂੰ ਢਾਕਾ ਵਾਪਸ ਪਰਤੇ ਸਨ। ਉਹ ਕਰਫਿਊ ਵਾਲਾ ਦਿਨ ਸੀ ਪਰ ਸਾਨੂੰ ਨਹੀਂ ਪਤਾ ਸੀ ਕਿ ਸਥਿਤੀ ਇਕ ਦਿਨ ’ਚ ਇੰਨੀ ਨਾਟਕੀ ਤੌਰ ’ਤੇ ਬਦਲ ਜਾਵੇਗੀ। ਜਿਸ ਖੇਤਰ ’ਚ ਅਸੀਂ ਰਹਿੰਦੇ ਹਾਂ, ਉਹ ਵਿਰੋਧ ਵਿਖਾਵੇ ਦੇ ਦੌਰਾਨ ਅਛੂਤਾ ਰਿਹਾ ਸੀ ਪਰ ਰਾਤ ’ਚ ਸੁਰੱਖਿਆ ਮੁਲਾਜ਼ਮ ਜਾਂਚ-ਪੜਤਾਲ ਕਰਦੇ ਹਨ ਅਤੇ ਸੀਟੀ ਆਦਿ ਦੀ ਆਵਾਜ ਆਉਂਦੀ ਹੈ। ਮੇਰੀ ਨੀਂਦ ਵੀ ਪ੍ਰਭਵਿਤ ਹੋਈ ਹੈ। ਢਾਕਾ ’ਚ ਭਾਰਤ ਦੇ ਵੱਖ-ਵੱਖ ਖੇਤਰਾਂ ਤੋਂ ਆਏ ਭਾਰਤੀ ਭਾਈਚਾਰੇ ਦੇ ਲੋਕ ਰਹਿੰਦੇ ਹਨ ਅਤੇ ਮੈਨਨ (ਇਕ ਘਰੇਲੂ) ਢਾਕਾ ਮਲਿਆਲੀ ਐਸੋਸੀਏਸ਼ਨ (ਡੀ.ਐੱਮ.ਏ.) ਦੀ ਮੌਜੂਦਾ ਪ੍ਰਧਾਨ ਵੀ ਹਨ।
ਉਨ੍ਹਾਂ ਨੇ ਕਿਹਾ ਕਿ ਹਰ ਸਾਲ ਅਸੀਂ ਇੱਥੇ ਆਪਣੇ ਤਿਉਹਾਰ ਮਨਾਉਂਦੇ ਹਾਂ। ਅਸੀਂ ਆਗਾਮੀ 27 ਸਤੰਬਰ ਨੂੰ ਓਣਮ ਮਨਾਉਣ ਦੀ ਯੋਜਨਾ ਬਣਾਈ ਸੀ ਪਰ ਹੁਣ ਉਲਟ ਸਥਿਤੀ ਕਾਰਨ ਅਸੀਂ 'ਬੋਟ ਕਲਬ' ’ਚ ਆਪਣਾ ਰਾਖਵਾਂਕਨ ਪਹਿਲਾਂ ਹੀ ਰੱਦ ਕਰਵਾ ਦਿੱਤਾ ਹੈ। ਮੈਨਨ ਨੇ ਕਿਹਾ ਕਿ ਕਈ ਮੈਂਬਰ ਕੇਰਲ ਜਾਂ ਭਾਰਤ ਦੇ ਹੋਰ ਹਿੱਸਿਆਂ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਛੋਟੀਆਂ-ਛੋਟੀਆਂ ਛੁੱਟੀਆਂ ਲੈ ਰਹੇ ਹਨ ਅਤੇ ਕੁਝ ਲੋਕ ਸ਼ਸ਼ੋਪੰਜ ’ਚ ਹਨ ਅਤੇ ਸੋਚ ਰਹੇ ਹਨ ਕਿ ਵਾਪਸ ਆਉਣਾ ਹੈ ਜਾਂ ਨਹੀਂ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ’ਚੋਂ ਕੁਝ ਨੇ ਆਪਣੇ ਪਰਿਵਾਰਾਂ ਨੂੰ ਫਿਰ ਤੋਂ ਭਾਰਤ ’ਚ ਰੱਖਣ ਦਾ ਫੈਸਲਾ ਕੀਤਾ ਹੈ। ਤ੍ਰਿਸ਼ੂਰ ਦੀ ਮੂਲ ਨਿਵਾਸੀ ਮੈਨਨ ਆਪਣੇ ਵਿਆਹ ਤੋਂ ਬਾਅਦ 2008 ਦੇ ਅੰਤ ’ਚ ਪਹਿਲੀ ਵਾਰ ਬੰਗਲਾਦੇਸ਼ ਆਈਆਂ ਸੀ। ਮੈਨਨ ਨੇ ਕਿਹਾ, ‘‘ਜੋ ਲੋਕ ਇੱਥੇ ਢਾਕਾ ’ਚ ਹਨ ਜਾਂ ਜੋ ਭਾਰਤ ’ਚ ਹਨ, ਉਹ ਪੂਰੀ ਤਰ੍ਹਾਂ ਸ਼ਸ਼ੋਪੰਜ ਜਾਂ ਦੁਬਿਧਾ ’ਚ ਹਨ ਕਿ ਉਨ੍ਹਾਂ ਨੂੰ ਇੱਥੇ ਰਹਿਣਾ ਚਾਹੀਦਾ ਹੈ ਜਾਂ ਵਾਪਸ ਜਾਣਾ ਚਾਹੀਦਾ ਹੈ ਜਾਂ ਕਿਸੇ ਹੋਰ ਜਗ੍ਹਾ ’ਤੇ ਤਬਦੀਲ ਹੋ ਜਾਣਾ ਚਾਹੀਦਾ ਹੈ। ਬੇਯਕੀਨੀ ਦੀ ਭਾਵਨਾ ਹੈ। ਕੇਰਲ ’ਚ ਮੇਰੀ ਮਾਂ ਹਰ ਦਿਨ ਮੈਨੂੰ ਫੋਨ ਕਰਦੀ ਹੈ ਅਤੇ ਭਾਰਤ ਵਾਪਸ ਆਉਣ ਲਈ ਕਹਿੰਦੀ ਹੈ। ’
ਉਨ੍ਹਾਂ ਨੇ ਕਿਹਾ, ‘ਜਦੋਂ ਅਸੀਂ ਭਾਰਤ ’ਚ ਆਪਣੀਆਂ ਲੰਬੀਆਂ ਛੁੱਟੀਆਂ ਤੋਂ ਵਾਪਸ ਆ ਰਹੇ ਸੀ ਤਾਂ ਵੀ ਉਹ ਸਾਨੂੰ ਵਾਪਸ ਆਉਣ ਲਈ ਮਨਾਉਂਦੀ ਰਹੀ।’ ਮੈਨਨ ਮੰਨਦੀ ਹੈ ਕਿ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਬਾਰੇ ਚਿੰਤਾਵਾਂ ਅਤੇ ਢਾਕਾ ਸ਼ਹਿਰ ਨਾਲ ਉਨ੍ਹਾਂ ਦੇ, ਖਾਸ ਕਰ ਕੇ ਆਪਣੀ ਬੱਚੀ ਦੇ ਜੁੜਾਅ ਕਾਰਨ ਦੁਬਿਧਾ ’ਚ ਹਨ। ਉਨ੍ਹਾਂ ਨੇ ਕਿਹਾ, ‘‘ਜਦੋਂ ਅਸੀਂ ਪਹਿਲੀ ਵਾਰ ਬੰਗਲਾਦੇਸ਼ ਪਹੁੰਚੇ ਤਾਂ ਮੇਰੀ ਬੱਚੀ ਮੁਸ਼ਕਲ ਨਾਲ 10 ਮਹੀਨੇ ਦੀ ਸੀ। ਉਹ ਸੱਚਮੁੱਚ ਇੱਥੇ ਹੀ ਪਲੀ-ਵਧੀ ਹੈ ਅਤੇ ਇਸ ਸਥਾਨ ਨਾਲ ਜੁੜਾਅ ਮਹਿਸੂਸ ਕਰਦੀ ਹੈ। ਅਸੀਂ ਵੀ ਅਜਿਹਾ ਹੀ ਮਹਿਸੂਸ ਕਰਦੇ ਹਾਂ ਕਿਉਂਕਿ ਢਾਕਾ ਪਿਛਲੇ 16 ਸਾਲਾਂ ਤੋਂ ਸਾਡਾ ਘਰ ਰਿਹਾ ਹੈ।’
ਇਸ ਡੇਢ ਦਹਾਕੇ ’ਚ, ਮੈਨਨ ਆਪਣੇ ਸੱਭਿਆਚਾਰ ਨਾਲ ਜੁੜੇ ਰਹਿੰਦੇ ਹੋਏ ਢਾਕਾ ਦੇ ਜੀਵਨ ਅਤੇ ਸੱਭਿਆਚਾਰਕ ਨੈਤਿਕਤਾ ’ਚ ਬਹੁਤ ਚੰਗੀ ਤਰ੍ਹਾਂ ਰਲ-ਮਿਲ ਗਈ ਹੈ। ਉਨ੍ਹਾਂ ਦੇ ਪਤੀ ਸੁਰੇਸ਼ ਵੀ ਇਕ ਮਲਿਆਈ ਹਨ, ਜੋ ਮੁੰਬਈ ’ਚ ਪਲੇ-ਵਧੇ ਹਨ, ਜਦਕਿ ਭਰਤਨਾਟੀਅਮ ਨਰਿਤ ’ਚ ਟ੍ਰੇਂਡ ਉਨ੍ਹਾਂ ਦੀ ਬੱਚੀ ਰਵਾਨਗੀ ਨਾਲ ਬੰਗਲਾ ਬੋਲਦੀ ਹੈ। ਜਦੋਂ ਅਵੰਤਿਕਾ ਤੋਂ ਪੁੱਛਿਆ ਗਿਆ ਕਿ ਉਸ ਨੇ ਬੰਗਾਲੀ ਭਾਸ਼ਾ ਕਿਵੇਂ ਸਿੱਖਿਆ ਤਾਂ ਉਸਨੇ ਕਿਹਾ, ‘‘ਮੈਂ ਇਹ ਘਰੇਲੂ ਸਹਾਇਕਾ ਅਤੇ ਕਾਰ ਚਲਾਉਣ ਵਾਲੇ (ਦੋਹਾਂ ਬੰਗਲਾਦੇਸ਼ੀ) ਨੂੰ ਸੁਣ ਕੇ ਸਿੱਖੀ।’’ ਮੈਨਨ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਖੁਦ ਨੂੰ ਸ਼ਾਂਤ ਰੱਖਣ ਲਈ ਖਬਰਾਂ ਅਤੇ ਸੋਸ਼ਲ ਮੀਡੀਆ ਤੋਂ ਪ੍ਰਾਪਤ ਜਾਣਕਾਰੀ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਹਨ ਅਤੇ ਕਦੇ ਕਦਾਈਂ ਭਾਰਤ ਵਾਪਸ ਜਾਣ ਜਾਂ ਕਿਸੇ ਹੋਰ ਸਥਾਨ ਤੇ ਜਾਣ ’ਤੇ ਚਰਚਾ ਕਰਦੇ ਹਨ।
ਜਮਾਤ 9 ਦੀ ਵਿਦਿਆਰਥਣ ਅਵੰਤਿਕਾ ਨੇ ਕਿਹਾ ਕਿ ਜਦੋਂ ਉਹ ਹਾਲ ਹੀ ’ਚ ਕੇਰਲ ’ਚ ਸੀ ਤਾਂ ਉਸ ਦੀ ਨਾਨੀ ਨੇ ਉਸ ਨੂੰ ਭਾਰਤ ਵਾਪਸ ਆਉਣ ਲਈ ਮਨਾਇਆ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਢਾਕਾ, ਜਿੱਥੇ ਉਹ ਪਲੀ-ਵਧੀ ਹੈ, ਉਸ ਲਈ ਕੀ ਮਾਈਨੇ ਰੱਖਦਾ ਹੈ ਤਾਂ 14 ਸਾਲਾ ਲੜਕੀ ਨੇ ਕਿਹਾ, ‘ਢਾਕਾ ਘਰ ਵਾਂਗ ਲੱਗਦਾ ਹੈ। ਕੇਰਲ ਦੀ ਯਾਤਰਾ ਕਿਸੇ ਥਾਈਂ ਘੁੰਮਣ ਦੇ ਸਥਾਨ ਵਾਂਗ ਲੱਗਦਾ ਹੈ।’ ਮੈਨਨ ਦਾ ਕਹਿਣਾ ਹੈ ਕਿ ਡੀ.ਐੱਮ.ਏ. ਦੀ ਸਥਾਪਨਾ 2006 ’ਚ 60 ਮੈਂਬਰਾਂ ਨਾਲ ਕੀਤੀ ਗਈ ਸੀ ਅਤੇ 2023 ’ਚ ਉਹ ਇਸ ਦੀ ਪ੍ਰਧਾਨ ਬਣੀਆਂ ਅਤੇ ਇਸ ਅਹੁਦੇ ਨੂੰ ਸੰਭਾਲਣ ਵਾਲੀ ਪਹਿਲੀ ਔਰਤ ਹਨ। ਉਨ੍ਹਾਂ ਦੇ ਅੰਦਾਜ਼ੇ ਮੁਤਾਬਕ, ਲਗਭਗ 200 ਮਲਯਾਲੀ ਬੰਗਲਾਦੇਸ਼ ’ਚ ਰਹਿੰਦੇ ਹਨ। ਉਨ੍ਹਾਂ ਨੇ ਕਿਹਾ, ‘‘ਮੌਜੂਦਾ ਸਥਿਤੀ ਪੱਧਰੀ ਤੌਰ ’ਤੇ ਸਧਾਰਣ ਲੱਗਦੀ ਹੈ ਪਰ ਕੋਈ ਨਹੀਂ ਜਾਣਦਾ ਕਿ ਕੁਝ ਹਫ਼ਤਿਆਂ ਜਾਂ ਮਹੀਨਿਆਂ ’ਚ ਅਸਲ ਸਥਿਤੀ ਕੀ ਹੋਣੀ ਵਾਲੀ ਹੈ।’’
ਪਰ ਚੀਜ਼ਾਂ ਸਧਾਰਣ ਅਤੇ ਠੀਕ ਰਹੀਆਂ ਹਨ। ਸਕੂਲ ਮੁੜ ਸ਼ੁਰੂ ਹੋ ਗਏ ਹਨ, ਦਫਤਰ ਕੰਮ ਕਰ ਰਹੇ ਹਨ ਅਤੇ ਸੜਕਾਂ ਵੀ ਠੀਕ ਲੱਗਦੀਆਂ ਹਨ। ਮੈਨਨ ਨੇ ਕਿਹਾ, ‘‘ਅਸੀਂ ਢਾਕਾ ’ਚ ਪਿਛਲੇ 16 ਸਾਲਾਂ ਤੋਂ ਰਹਿ ਰਹੇ ਹਾਂ। ਇਕ ਤਰ੍ਹਾਂ ਦਾ ਜੁੜਾਅ ਹੋ ਗਿਆ ਹੈ। ਅਸੀਂ ਸਭ ਕੁਝ ਛੱਡ ਕੇ ਦੂਜੇ ਸਥਾਨ ਤੇ ਨਹੀਂ ਜਾ ਸਕਦੇ।’’ ਕਲਾਸੀਕੀ ਨ੍ਰਿੱਤਾਂਗਨਾ ਮੈਨਨ ਨੇ ਕਿਹਾ ਕਿ ਇਹ ਫੈਸਲਾ ਜਲਦੀ ’ਚ ਨਹੀਂ ਕੀਤਾ ਜਾ ਸਕਦਾ, ਇਸ ਲਈ ਅਸੀਂ ਸਥਿਤੀ ’ਤੇ ਨਜ਼ਰ ਰੱਖ ਰਹੇ ਹਾਂ। ਉਨ੍ਹਾਂ ਨੇ ਕਿਹਾ, ‘‘ਇਸ ਦੇਸ਼ ਨੇ ਮੈਨੂੰ ਅਤੇ ਮੇਰੀ ਬੱਚੀ ਨੂੰ ਕਈ ਮੌਕੇ ਦਿੱਤੇ ਹਨ ਅਤੇ ਅਸੀਂ ਇੱਥੇ ਰਹਿ ਕੇ ਬਹੁਤ ਕੁਝ ਹਾਸਲ ਕੀਤਾ ਹੈ।
ਇਸ ਲਈ ਬੰਗਲਾਦੇਸ਼ ਸਾਡੇ ਦਿਲ ਦੇ ਨਜਦੀਕ ਹੈ।’’ ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ਦੇ ਮੁਖੀ ਮਹਮਦ ਯੂਨਸ ਨੇ 16 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ਉਤੇ ਗੱਲਬਾਤ ਵਿੱਚ ਕਿਹਾ ਸੀ ਕਿ ਢਾਕਾ ਹਿੰਦੂਆਂ ਅਤੇ ਹੋਰ ਸਾਰੇ ਘੱਟਗਿਣਤੀ ਗਰੁੱਪਾਂ ਦੀ ਸੁਰੱਖਿਆ ਨੂੰ ਤਰਜੀਹ ਦੇਵੇਗਾ। ਮੈਨਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਇੱਥੇ ਘੱਟਗਿਣਤੀ ਭਾਈਚਾਰੇ ਦੇ ਕਈ ਹੋਰ ਲੋਕ ਵੀ ਅੰਤ੍ਰਿਮ ਸਰਕਾਰ ਦੇ ਮੁਖੀ ਰਾਹੀਂ ਕਹੇ ਗਏ ਇਨ੍ਹਾਂ ਸ਼ਬਦਾਂ ਨਾਲ ਭਰੋਸਾ ਮਹਿਸੂਸ ਕਰਦੇ ਹਨ।
ਨੇਪਾਲ 'ਚ ਯਾਤਰੀ ਬੱਸ 'ਤੇ ਡਿੱਹੀ ਪਹਾੜੀ, 25 ਲੋਕ ਜ਼ਖਮੀ
NEXT STORY