ਨਿਊਯਾਰਕ, (ਰਾਜ ਗੋਗਨਾ )- ਟੈਨੇਸੀ ਰਾਜ ਦੇ ਇਕ ਭਾਰਤੀ ਗੁਜਰਾਤੀ ਅੰਕਿਤ ਪਟੇਲ ਨੂੰ ਪੁਲਸ ਨੇ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਅੰਕਿਤ 'ਤੇ ਉਸ ਦੇ ਸਟੋਰ ਵਿੱਚ ਕੰਮ ਕਰਨ ਵਾਲੀ ਇੱਕ ਨਾਬਾਲਗ ਕੁੜੀ ਨਾਲ ਸਰੀਰਕ ਸਬੰਧ ਬਣਾਉਣ ਦਾ ਦੋਸ਼ ਹੈ। ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਅੰਕਿਤ ਪਟੇਲ ਪੁਟਨਮ ਕਾਊਂਟੀ ਦੇ ਮੋਂਟੇਰੀ ਟਾਊਨ 'ਚ ਆਪਣਾ ਸਟੋਰ ਚਲਾਉਂਦਾ ਹੈ, ਜਿੱਥੇ ਉਸ ਦੇ ਸਟੋਰ 'ਚ ਇਕ ਨਾਬਾਲਗ ਕੁੜੀ ਵੀ ਕੰਮ ਕਰਦੀ ਸੀ, ਜਿਸ ਨਾਲ ਕਥਿਤ ਤੌਰ 'ਤੇ ਦੋਸ਼ੀ ਪਟੇਲ ਦਾ ਸਬੰਧ ਸੀ।
ਪੁਲਸ ਜਾਂਚ ਦੌਰਾਨ ਇਹ ਵੀ ਪਤਾ ਲੱਗਾ ਕਿ ਅੰਕਿਤ ਪਟੇਲ ਦਾ ਕੁੜੀ ਨਾਲ ਪਿਛਲੇ ਤਿੰਨ ਮਹੀਨਿਆਂ ਤੋਂ ਪ੍ਰੇਮ ਸਬੰਧ ਚੱਲ ਰਿਹਾ ਸੀ। ਬੀਤੀ 16 ਅਗਸਤ ਨੂੰ ਪੁਲਸ ਵੱਲੋਂ ਅੰਕਿਤ ਤੋਂ ਪੁੱਛਗਿੱਛ ਕੀਤੀ ਗਈ, ਜਿਸ 'ਚ ਉਸ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਕਬੂਲ ਕੀਤਾ ਅਤੇ ਨਾਲ ਹੀ ਉਸ ਨੇ ਮੰਨਿਆ ਕਿ ਸਟੋਰ 'ਤੇ ਕੰਮ ਕਰਨ ਵਾਲੀ ਕੁੜੀ ਨਾਲ ਉਸ ਦੇ ਸਬੰਧ ਸਨ।ਉਸ ਤੋਂ ਬਾਅਦ ਉਸ ਖ਼ਿਲਾਫ਼ ਜਾਂਚ ਸ਼ੁਰੂ ਹੋ ਗਈ । ਜਾਂਚ ਕਰਨ ਤੋਂ ਬਾਅਦ ਅੰਕਿਤ ਪਟੇਲ ਨੂੰ 16 ਅਗਸਤ ਨੂੰ ਗ੍ਰਿਫ਼ਤਾਰ ਕਰਕੇ ਪੁਟਨਮ ਕਾਊਂਟੀ ਜੇਲ੍ਹ ਭੇਜ ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਸ਼ਰਧਾਲੂਆਂ ਨਾਲ ਭਰੀ ਬੱਸ ਹਾਦਸਾਗ੍ਰਸਤ, 28 ਲੋਕਾਂ ਦੀ ਦਰਦਨਾਕ ਮੌਤ
ਅੰਕਿਤ ਪਟੇਲ 'ਤੇ ਨਾਬਾਲਗ ਕੁੜੀ ਨਾਲ ਬਲਾਤਕਾਰ ਤੋਂ ਇਲਾਵਾ ਦੋ ਹੋਰ ਦੋਸ਼ ਵੀ ਲੱਗੇ ਹਨ। ਇਨ੍ਹਾਂ ਤਿੰਨ ਦੋਸ਼ਾਂ 'ਚ ਅੰਕਿਤ ਪਟੇਲ 'ਤੇ ਕੁੱਲ 1 ਲੱਖ 10 ਹਜਾਰ ਡਾਲਰ ਦਾ ਬਾਂਡ ਰੱਖਿਆ ਗਿਆ ਹੈ, ਜਿਸ 'ਚ ਬਲਾਤਕਾਰ ਦੇ ਮਾਮਲੇ 'ਚ 20 ਹਜ਼ਾਰ ਡਾਲਰ ਅਤੇ ਹੋਰ ਦੋ ਦੋਸ਼ਾਂ 'ਚ 45-45 ਹਜ਼ਾਰ ਡਾਲਰ ਦਾ ਬਾਂਡ ਸ਼ਾਮਲ ਹੈ। ਅੰਕਿਤ ਪਟੇਲ ਨੂੰ ਹੁਣ 23 ਸਤੰਬਰ 2024 ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਦੋਸ਼ੀ ਦੇ ਖ਼ਿਲਾਫ਼ ਦੋਸ਼ ਕਲਾਸ ਈ ਸੰਗੀਨ ਦੀ ਸ਼੍ਰੇਣੀ ਵਿੱਚ ਆਉਂਦਾ ਹੈ, ਜਿਸ ਵਿੱਚ ਦੋਸ਼ੀ ਪਾਏ ਜਾਣ 'ਤੇ ਉਸ ਨੂੰ ਇੱਕ ਤੋਂ 6 ਸਾਲ ਦੀ ਸਜ਼ਾ ਅਤੇ 3 ਹਜ਼ਾਰ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਵੁਕ ਹੋਏ ਜੋਅ ਬਾਈਡੇਨ, ਰੋਕ ਨਾ ਸਕੇ ਆਪਣੇ ਹੰਝੂ
NEXT STORY