ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) ਆਸਟ੍ਰੇਲੀਆ ਦੀ ਸਿਰਮੌਰ ਸੰਸਥਾ ਇੰਡੋ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ (ਇਪਸਾ) ਵੱਲੋਂ ਭਾਰਤੀ ਸਾਹਿਤ ਉਤਸਵ 2026 ਤਹਿਤ “ਇਪਸਾ ਲਿਟਰੇਚਰ ਐਵਾਰਡ” ਸਮਾਗਮ ਬੜੀ ਸ਼ਾਨੋ-ਸ਼ੌਕਤ ਨਾਲ ਇਨਾਲਾ ਵਿਖੇ ਸਥਿਤ ਇੰਡੋਜ਼ ਪੰਜਾਬੀ ਲਾਇਬ੍ਰੇਰੀ ਬ੍ਰਿਸਬੇਨ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬੀ, ਹਿੰਦੀ ਅਤੇ ਉਰਦੂ ਸਾਹਿਤ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ।
ਸਮਾਗਮ ਦੀ ਸ਼ੁਰੂਆਤ ਤਰਕਸ਼ੀਲ ਲੇਖਕ ਮਨਜੀਤ ਬੋਪਰਾਏ ਵੱਲੋਂ ਦਿੱਤੇ ਗਈ ਸਵਾਗਤੀ ਭਾਸ਼ਣ ਨਾਲ ਹੋਈ, ਜਿਸ ਵਿੱਚ ਉਨ੍ਹਾਂ ਨੇ ਆਏ ਹੋਏ ਮਹਿਮਾਨਾਂ, ਸਾਹਿਤਕਾਰਾਂ ਅਤੇ ਸਰੋਤਿਆਂ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਬਾਅਦ ਅਨਿਲ ਵਰਮਾ ਜੀ ਵੱਲੋਂ ਸ਼ਮਾਂ ਰੌਸ਼ਨ ਕਰਕੇ ਸਮਾਗਮ ਦਾ ਰਸਮੀ ਰੂਪ ਵਿਚ ਆਗਾਜ਼ ਕੀਤਾ ਗਿਆ। ਸਮਾਗਮ ਦੇ ਪਹਿਲੇ ਭਾਗ ਵਿਚ ਸਰਬਜੀਤ ਸੋਹੀ, ਸ਼ੋਇਬ ਜ਼ਾਇਦੀ, ਰੁਪਿੰਦਰ ਸੋਜ਼, ਪਸ਼ਪਿੰਦਰ ਤੂਰ, ਨਿਰਮਲ ਸਿੰਘ ਦਿਓਲ, ਸਹਿਜਦੀਪ ਸਰਾਂ ਵੱਲੋਂ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਭਰਪੂਰ ਦਾਦ ਮਿਲੀ। ਨੀਤੂ ਸਿੰਘ ਸੁਹਾਗ ਵੱਲੋਂ ਸਟੇਜ ਤੇ ਕੁਝ ਸ਼ਿਅਰਾਂ ਨਾਲ ਆਪਣੀ ਹਾਜ਼ਰੀ ਲਵਾਈ ਗਈ। ਸਮਾਗਮ ਦੇ ਦੂਜੇ ਭਾਗ ਵਿਚ ਤ੍ਰੈ-ਭਾਸ਼ਾਈ ਕਵੀ ਦਰਬਾਰ ਵਿੱਚ ਉਰਦੂ ਸ਼ਾਇਰ ਵਕਾਸ ਅਹਿਮਦ, ਫਾਦੀਆ ਵਹੀਮ, ਹਿੰਦੀ ਕਵੀ ਕਿਸ਼ੋਰ ਮਿਸ਼ਰਾ, ਪੰਕਲ ਅੱਗਰਵਾਲ ਅਤੇ ਮੈਲਬੌਰਨ ਤੋਂ ਆਏ ਪੰਜਾਬੀ ਕਵੀ ਅਮਰੀਕ ਚੰਨ ਅਤੇ ਹਰਪਾਲ ਨਾਗਰਾ ਨੇ ਆਪੋ ਆਪਣੀਆਂ ਭਾਸ਼ਾਵਾਂ ਦੀ ਪ੍ਰਤੀਨਿਧਤਾ ਕਰਦਿਆਂ ਆਪਣੀ ਜ਼ਿਕਰਯੋਗ ਹਾਜ਼ਰੀ ਲਵਾਈ।
ਰੁਪਿੰਦਰ ਸੋਜ਼ ਵੱਲੋਂ ਹਿੰਦੀ ਕਵੀ ਅਨਿਲ ਵਰਮਾ ਦੀ ਸਾਹਿਤਕ ਯਾਤਰਾ ਅਤੇ ਉਨ੍ਹਾਂ ਦੇ ਯੋਗਦਾਨ ਬਾਰੇ ਪ੍ਰਭਾਵਸ਼ਾਲੀ ਵਿਚਾਰ ਸਾਂਝੇ ਕੀਤੇ ਗਏ। ਸਿਡਨੀ ਤੋਂ ਵਿਸ਼ੇਸ਼ ਰੂਪ ਵਿਚ ਬੁਲਾਏ ਗਏ ਮੁੱਖ ਮਹਿਮਾਨ ਕਵੀ ਅਨਿਲ ਵਰਮਾ ਨੇ ਤਰੰਨਮ ਵਿਚ ਕਵਿਤਾਵਾਂ ਗਾ ਕੇ ਮਾਹੌਲ ਬਹੁਤ ਹੀ ਸੁਹਾਵਣਾ ਬਣਾ ਦਿੱਤਾ। ਸਮਾਗਮ ਦਾ ਮੁੱਖ ਆਕਰਸ਼ਣ ਹਿੰਦੀ ਕਵੀ ਅਨਿਲ ਵਰਮਾ ਨੂੰ “ਦਸਵੇਂ ਇਪਸਾ ਲਿਟਰੇਚਰ ਐਵਾਰਡ” ਨਾਲ ਸਨਮਾਨਿਤ ਕਰਨਾ ਰਿਹਾ। ਉਨ੍ਹਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਸਾਹਿਤਕ ਸੇਵਾ ਅਤੇ ਰਚਨਾਤਮਕ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਇਪਸਾ ਵੱਲੋਂ ਇਹ ਮਾਣਮੱਤਾ ਸਨਮਾਨ ਭੇਟ ਕੀਤਾ ਗਿਆ।ਸਮਾਗਮ ਦੀ ਸਟੇਜ ਦਾ ਸੰਚਾਲਨ ਜਸਕਰਨ ਸ਼ੀਂਹ ਵੱਲੋਂ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਗਈ। ਉਨ੍ਹਾਂ ਨੇ ਆਪਣੇ ਵਿਲੱਖਣ ਅੰਦਾਜ਼ ਨਾਲ ਪੂਰੇ ਪ੍ਰੋਗਰਾਮ ਨੂੰ ਇੱਕ ਲੜੀ ਵਿੱਚ ਜੋੜਿਆ ਰੱਖਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿਕਰਮਜੀਤ ਚੰਦੀ, ਪਾਲ ਰਾਊਕੇ, ਸੁਮੀਤ ਸਿੰਘ ਦਿਓ, ਜਸਪਾਲ ਸਿੰਘ ਸੰਘੇੜਾ, ਤੇਜਿੰਦਰ ਭੰਗੂ, ਬਲਰਾਜ ਸਿੰਧ ਮਾਝਾ ਯੂਥ ਕਲੱਬ, ਨਿੰਦਰ ਸਿੰਘ ਥਿੰਦ, ਗੁਰਦੀਪ ਜਗੇੜਾ, ਰਿਤਿਕਾ ਅਹੀਰ, ਕੁਲਦੀਪ ਭਾਟੀਆ ਸਮੇਤ ਕਈ ਸਾਹਿਤ ਪ੍ਰੇਮੀ ਅਤੇ ਸਮਾਜ ਸੇਵੀ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਇਪਸਾ ਗਰੁੱਪ ਦੇ ਮੈਂਬਰਾਂ ਵੱਲੋਂ ਸਭ ਆਏ ਹੋਏ ਮਹਿਮਾਨਾਂ, ਸਾਹਿਤਕਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੀਨ : ਪੁੱਲ ਤੋਂ ਡਿੱਗਿਆ ਪਿਕਅੱਪ ਟਰੱਖ, 1 ਦੀ ਮੌਤ ਤੇ ਕਈ ਲਾਪਤਾ
NEXT STORY