ਕਾਠਮੰਡੂ (ਏਜੰਸੀ)- ਨੇਪਾਲ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਭਾਰਤੀ ਨਾਗਰਿਕ ਨੂੰ ਉਸਦੀ ਗੁਦਾ (rectum) ਵਿਚ ਸੋਨਾ ਲੁਕਾ ਕੇ ਤਸਕਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਹਵਾਈ ਅੱਡੇ ਦੇ ਆਗਮਨ ਕੰਪਲੈਕਸ ਵਿੱਚ ਮੰਗਲਵਾਰ ਨੂੰ ਸੁਰੱਖਿਆ ਜਾਂਚ ਦੌਰਾਨ ਰੌਣਕ ਮਦਾਨੀ (48) ਦਾ ਵਿਵਹਾਰ ਸ਼ੱਕੀ ਲੱਗ ਰਿਹਾ ਸੀ।
ਨੇਪਾਲ ਪੁਲਸ ਹੈੱਡਕੁਆਰਟਰ ਤੋਂ ਇੱਕ ਨਿਊਜ਼ ਬੁਲੇਟਿਨ ਦੇ ਅਨੁਸਾਰ, ਮਦਾਨੀ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਐਕਸ-ਰੇ ਤੋਂ ਪਤਾ ਲੱਗਾ ਕਿ ਉਸਨੇ ਆਪਣੀ ਗੁਦਾ ਦੇ ਅੰਦਰ ਸੋਨੇ ਦੇ 3 ਪੈਕੇਟ ਲੁਕਾਏ ਹੋਏ ਸਨ। ਪੁਲਸ ਨੇ ਕਿਹਾ ਕਿ 3 ਪੈਕੇਟਾਂ ਵਿੱਚ ਕੁੱਲ 835 ਗ੍ਰਾਮ ਸੋਨਾ ਸੀ। ਮਦਾਨੀ ਇੰਡੀਗੋ ਏਅਰਲਾਈਨ ਦੀ ਉਡਾਣ ਰਾਹੀਂ ਮੁੰਬਈ ਤੋਂ ਕਾਠਮੰਡੂ ਪਹੁੰਚਿਆ। ਪੁਲਸ ਨੇ ਉਸਨੂੰ ਜਾਂਚ ਲਈ ਹਵਾਈ ਅੱਡੇ ਦੇ ਕਸਟਮ ਵਿਭਾਗ ਦੇ ਹਵਾਲੇ ਕਰ ਦਿੱਤਾ ਹੈ।
ਪਾਕਿ ਸਰਕਾਰ ਗੁੱਜਰਾਂਵਾਲਾ ਸਥਿਤ ਮਹਾਂ ਸਿੰਘ ਦੀ ਇਤਿਹਾਸਕ 'ਸਮਾਧ' ਦੀ ਜਲਦ ਮੁਰੰਮਤ ਕਰਾਵੇ: ਗਲੋਬਲ ਸਿੱਖ ਕੌਂਸਲ
NEXT STORY