ਲੰਡਨ (ਸਮਰਾ)–ਬਰਤਾਨੀਆ ਵਿਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਲੰਡਨ ਵਿਚ ਖ਼ਤਰਨਾਕ ਢੰਗ ਨਾਲ ਗੱਡੀ ਚਲਾਉਣ ਨਾਲ ਇਕ ਵਿਅਕਤੀ ਦੀ ਮੌਤ ਦੇ ਮਾਮਲੇ ਵਿਚ 6 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਸਕਰਨ ਦਿਆਲ ਨੇ ਪਿਛਲੇ ਸਾਲ ਜਨਵਰੀ ਵਿਚ ਉੱਤਰੀ ਪੱਛਮੀ ਲੰਡਨ ਵਿਚ ਨਸ਼ੇ ਦੀ ਹਾਲਤ ’ਚ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਂਦੇ ਹੋਏ ਆਪਣੀ ਕਾਰ ਪੀੜਤ ਦੀ ਕਾਰ ਵਿਚ ਮਾਰ ਦਿੱਤੀ ਸੀ ਤੇ ਇਸ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਜਸਕਰਨ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਪੁਲਸ ਅਧਿਕਾਰੀਆਂ ਨੇ ਉਸ ਨੂੰ ਨਸ਼ੇ ਦੀ ਹਾਲਤ ’ਚ ਵਾਹਨ ਚਲਾਉਂਦਿਆਂ ਫੜਿਆ ਸੀ। ਉਸ ਨੇ ਪਿਛਲੇ ਮਹੀਨੇ ਵੁੱਡਗ੍ਰੀਨ ਕਰਾਊਨ ਕੋਰਟ ’ਚ ਦੋਸ਼ ਕਬੂਲ ਲਿਆ ਸੀ ਤੇ ਵੀਰਵਾਰ ਨੂੰ ਇਸੇ ਅਦਾਲਤ ਨੇ ਉਸ ਨੂੰ ਸਜ਼ਾ ਸੁਣਾਈ। ਅਦਾਲਤ ਨੇ ਕਿਹਾ ਕਿ ਗਵਾਹਾਂ ਨੇ ਦਿਆਲ ਨੂੰ ਤੇਜ਼ ਰਫ਼ਤਾਰ ਗੱਡੀ ਚਲਾਉਂਦਿਆਂ ਦੇਖਿਆ ਸੀ।
ਭਾਰਤ ਨੇ ਸੰਯੁਕਤ ਰਾਸ਼ਟਰ ਤੋਂ ਅੱਤਵਾਦ 'ਤੇ ਵਿਆਪਕ ਸੰਮੇਲਨ ਆਯੋਜਿਤ ਕਰਨ ਦੀ ਕੀਤੀ ਮੰਗ
NEXT STORY