ਕੈਲੀਫੋਰਨੀਆ-ਭਾਰਤ 'ਚ ਕਹਿਰ ਦਾ ਕਾਰਣ ਮੰਨੇ ਜਾ ਰਹੇ ਕੋਰੋਨਾ ਵਾਇਰਸ ਦੇ 'ਡਬਲ ਮਿਊਟੈਂਟ' ਵੈਰੀਐਂਟ ਨੇ ਅਮਰੀਕਾ 'ਚ ਦਸਤਕ ਦਿੱਤੀ ਹੈ। ਸੋਮਵਾਰ ਨੂੰ ਦੇਸ਼ 'ਚ ਇਸ ਨਾਲ ਜੁੜਿਆ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸੈਨ ਫ੍ਰਾਂਸਿਸਕੋ 'ਚ ਮਿਲੇ ਮਰੀਜ਼ 'ਚ ਇਸ ਵੈਰੀਐਂਟ ਦੀ ਪੁਸ਼ਟੀ ਹੋਈ ਹੈ।
ਦਰਅਸਲ, ਪੈਥੋਜਨ ਦੇ ਦੋ ਮਿਊਟੇਸ਼ਨ ਕਾਰਣ ਇਸ ਨੂੰ 'ਡਬਲ ਮਿਊਟੈਂਟ' ਕਿਹਾ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਪਹਿਲਾਂ ਹੀ ਅਮਰੀਕਾ ਕੋਰੋਨਾ ਵਾਇਰਸ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਦੇਸ਼ ਹੈ।ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਇਨਫੈਕਸ਼ਨ ਰੋਗ ਮਾਹਰ ਪੀਟਰ ਚਿਨ-ਹਾਂਗ ਮੁਤਾਬਕ,'ਇਸ ਭਾਰਤੀ ਵੈਰੀਐਂਟ 'ਚ ਪਹਿਲੀ ਵਾਰ ਇਕ ਹੀ ਵਾਇਰਸ ਦੇ ਦੋ ਮਿਊਟੇਸ਼ਨ ਸ਼ਾਮਲ ਹਨ। ਅਜਿਹਾ ਪਹਿਲਾਂ ਵੱਖ-ਵੱਖ ਵੈਰਐਂਟਸ 'ਚ ਦੇਖਿਆ ਗਿਆ ਸੀ।' ਕਿਹਾ ਜਾ ਰਿਹਾ ਹੈ ਕਿ ਬੀਤੇ ਕੁਝ ਹਫਤਿਆਂ 'ਚ ਵਧੇ ਮਾਮਲਿਆਂ ਦਾ ਕਾਰਣ ਇਹ ਨਵਾਂ ਵੈਰੀਐਂਟ ਹੀ ਹੈ।
ਇਹ ਵੀ ਪੜ੍ਹੋ-ਜਾਰਜੀਆ : ਪ੍ਰਧਾਨ ਮੰਤਰੀ ਨੂੰ ਹੋਇਆ ਕੋਰੋਨਾ, ਟਵੀਟ ਕਰ ਕੇ ਦਿੱਤੀ ਜਾਣਕਾਰੀ
ਅਮਰੀਕਾ ਦੇ ਜਾਨਸ ਹਾਪਕਿੰਸ ਯੂਨੀਵਰਸਿਟੀ ਦੇ ਕੋਵਿਡ-19 ਟ੍ਰੈਕਰ ਮੁਤਾਬਕ, 15 ਫਰਵਰੀ ਨੂੰ ਇਨਫੈਕਟਿਡਾਂ ਦਾ ਅੰਕੜਾ 9100 ਦੇ ਨੇੜੇ ਸੀ। ਇਹ 4 ਅਪ੍ਰੈਲ ਨੂੰ ਵਧ ਕੇ 1 ਲੱਖ ਤੋਂ ਵਧੇਰੇ ਪਹੁੰਚ ਗਿਆ ਹੈ। ਫਿਲਹਾਲ ਇਸ ਮਾਮਲੇ 'ਤੇ ਸੈਂਟਰਸ ਫਾਰ ਡਿਜ਼ੀਜ ਕੰਟਰੋਲ ਐਂਡ ਪ੍ਰਿਵੈਂਸ਼ਨ ਵੱਲੋਂ ਪ੍ਰਤੀਕਿਰਿਆ ਆਉਣੀ ਬਾਕੀ ਹੈ। ਸੰਸਥਾ ਨਾਲ ਭਾਰਤ ਤੋਂ ਆਏ ਇਸ ਵੈਰੀਐਂਟ ਅਤੇ ਇਸ ਨਾਲ ਹੋਣ ਵਾਲੇ ਖਤਰਿਆਂ ਦੇ ਸੰਬੰਧ 'ਚ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਸੀ। ਨਾਲ ਹੀ ਇਹ ਵੀ ਜਾਣਕਾਰੀ ਮੰਗੀ ਗਈ ਸੀ ਕਿ ਕੀ ਅਮਰੀਕਾ 'ਚ ਲਾਏ ਜਾ ਰਹੇ ਤਿੰਨੋਂ ਟੀਕੇ ਇਸ 'ਤੇ ਅਸਰਦਾਰ ਹਨ ਜਾਂ ਨਹੀਂ। ਫਿਲਹਾਲ ਦੇਸ਼ 'ਚ ਫਾਈਜ਼ਰ-ਬਾਇਓਨਟੈਕ, ਮਾਡਰੇਨਾ ਅਤੇ ਜਾਨਸਨ ਐਂਡ ਜਾਨਸਨ ਦੇ ਟੀਕੇ ਲਾਏ ਜਾ ਰਹੇ ਹਨ।
ਇਹ ਵੀ ਪੜ੍ਹੋ-ਅਮਰੀਕਾ : ਸ਼ਿਕਾਗੋ 'ਚ ਦੋ ਧਿਰਾਂ ਵਿਚਾਲੇ ਚਲੀਆਂ ਗੋਲੀਆਂ, 7 ਜ਼ਖਮੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਕੋਰੋਨਾ ਮਹਾਮਾਰੀ ਦਰਮਿਆਨ ਹੁਣ ਮੰਡਰਾ ਰਿਹੈ 'ਵਿਸ਼ਵ ਜੰਗ ਦਾ ਖਤਰਾ'
NEXT STORY