ਮਾਸਕੋ- ਕੋਰੋਨਾ ਮਹਾਮਾਰੀ ਵਿਚਾਲੇ ਹੁਣ ਵਿਸ਼ਵ ਜੰਗ ਦਾ ਖਤਰਾ ਮੰਡਰਾ ਰਿਹਾ ਹੈ। ਰੂਸ ਦੇ ਫੌਜੀ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ ਚਾਰ ਹਫਤਿਆਂ ਵਿਚ ਪੂਰੀ ਦੁਨੀਆ ਇਸ ਦੀ ਗਵਾਹ ਬਣੇਗੀ। ਕੋਰੋਨਾ ਸੰਕਟ ਵਿਚਾਲੇ ਜੇਕਰ ਵਿਸ਼ਵ ਜੰਗ ਲੱਗੀ ਤਾਂ ਇਸ ਦੇ ਨਤੀਜੇ ਭਿਆਨਕ ਹੋਣਗੇ ਜਿਨ੍ਹਾਂ ਬਾਰੇ ਸੋਚਣ 'ਤੇ ਹੀ ਘਬਰਾਹਟ ਹੋਣ ਲੱਗਦੀ ਹੈ। ਰੂਸ-ਯੁਕਰੇਨ ਸਰਹੱਦ 'ਤੇ ਵੱਧਦੇ ਤਣਾਅ ਕਾਰਣ ਵਿਸ਼ਵ ਜੰਗ ਦਾ ਖਤਰਾ ਮੰਡਰਾ ਰਿਹਾ ਹੈ। ਫੌਜੀ ਮਾਹਰਾਂ ਨੇ ਕਿਹਾ ਕਿ ਜੇਕਰ ਹਾਲਾਤ ਨਾ ਸੁਧਰੇ ਤਾਂ ਇਕ ਮਹੀਨੇ ਅੰਦਰ ਹੀ ਦੁਨੀਆ ਨੂੰ ਕੋਰੋਨਾ ਸੰਕਟ ਵਿਚਾਲੇ ਭਿਆਨਕ ਜੰਗ ਦਾ ਸਾਹਮਣਾ ਕਰਨਾ ਪਵੇਗਾ। ਰੂਸ ਨੇ ਤਣਾਅ ਵੱਧਦਾ ਵੇਖ ਹਾਲ ਹੀ ਵਿਚ ਵਿਵਾਦਿਤ ਹੱਦ 'ਤੇ ਆਪਣੇ 4000 ਫੌਜੀਆਂ ਨੂੰ ਭੇਜਿਆ ਹੈ। ਰੂਸੀ ਫੌਜ ਦੀ ਇਸ ਹਲਚਲ ਤੋਂ ਯੂਰਪ ਹਾਈ ਅਲਰਟ 'ਤੇ ਆ ਗਿਆ ਹੈ। ਇਸ ਪਿੱਛੋਂ ਵਿਸ਼ਵ ਜੰਗ ਦਾ ਖਤਰਾ ਵੀ ਮੰਡਰਾਉਣ ਲੱਗਾ ਹੈ।
ਇਹ ਵੀ ਪੜ੍ਹੋ-'ਸੁਰੱਖਿਆ ਕੋਸ਼ਿਸ਼ਾਂ ਦੇ ਬਾਵਜੂਦ ਫਰਾਂਸ 'ਚ ਅੱਤਵਾਦੀ ਖਤਰਿਆਂ ਬਹੁਤ ਜ਼ਿਆਦਾ'
ਸੁਤੰਤਰ ਰੂਸੀ ਫੌਜੀ ਮਾਹਰ ਪਾਵੇਲ ਫੇਲਗੇਨਹਰ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਹਨ, ਉਸ ਨੂੰ ਦੇਖਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅਗਲੇ ਕੁਝ ਹਫਤਿਆਂ ਵਿਚ ਯੂਰਪੀਨ ਜਾਂ ਵਿਸ਼ਵ ਜੰਗ ਵਰਗਾ ਵੱਡਾ ਖਤਰਾ ਸਾਹਮਣੇ ਆਉਣ ਵਾਲਾ ਹੈ। ਪਾਵੇਲ ਫੇਲਗੇਨਹਰ ਨੇ ਕਿਹਾ ਕਿ ਖਤਰਾ ਵੱਧ ਰਿਹਾ ਹੈ ਅਤੇ ਤੇਜ਼ੀ ਨਾਲ ਵੱਧ ਰਿਹਾ ਹੈ। ਮੀਡੀਆ ਵਿਚ ਭਾਵੇਂ ਹੀ ਇਸ ਬਾਰੇ ਜ਼ਿਆਦਾ ਗੱਲ ਨਾ ਹੋਵੇ, ਪਰ ਸਾਨੂੰ ਬਹੁਤ ਬੁਰੇ ਸੰਕੇਤ ਦਿਖਾਈ ਦੇ ਰਹੇ ਹਨ।ਫੇਲਗੇਨਹਰ ਦਾ ਇਹ ਬਿਆਨ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਉਸ ਹੁਕਮ ਤੋਂ ਬਾਅਦ ਆਇਆ ਹੈ।
ਇਹ ਵੀ ਪੜ੍ਹੋ-ਤੂਫਾਨ ਰੂਪੀ ਹਨੇਰੀ ਅਤੇ ਬਾਰਿਸ਼ ਕਾਰਣ ਜਨ ਜੀਵਨ ਪ੍ਰਭਾਵਿਤ
ਪਿਛਲੇ ਹਫਤੇ ਯੂਕਰੇਨ ਦੇ ਕਮਾਂਡਰ-ਇਨ-ਚੀਫ ਰੂਸਲਾਨ ਖੋਮਚ ਨੇ ਸੰਸਦ ਵਿਚ ਕਿਹਾ ਸੀ ਕਿ ਰੂਸੀ ਸੰਘ ਸਾਡੇ ਦੇਸ਼ ਦੇ ਪ੍ਰਤੀ ਹਮਲਾਵਰ ਨੀਤੀ ਜਾਰੀ ਰੱਖੇ ਹੋਏ ਹਨ। ਰੂਸ ਨੇ ਘੱਟੋ-ਘੱਟ ਹੋਰ 25 ਟੈਕਟਿਕ ਗਰੁੱਪ ਨੂੰ ਬਾਰਡਰ ਏਰੀਆ ਵਿਚ ਤਾਇਨਾਤ ਕੀਤਾ ਹੈ। ਇਹ ਸਾਰੇ ਯੂਕਰੇਨ ਦੀ ਸਰਹੱਦ 'ਤੇ ਪਹਿਲਾਂ ਤੋਂ ਤਾਇਨਾਤ ਰੂਸੀ ਫੌਜੀਆਂ ਤੋਂ ਇਲਾਵਾ ਹੈ। ਉਹੀ ਰੂਸ ਦਾ ਕਹਿਣਾ ਹੈ ਕਿ ਉਸ ਦੀ ਫੌਜ ਦੇ ਮੂਵਮੈਂਟ ਤੋਂ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਹ ਕੋਈ ਜੰਗ ਦੀ ਤਿਆਰੀ ਨਹੀਂ ਕਰ ਰਿਹਾ ਹੈ।
ਦੱਸ ਦਈਏ ਕਿ ਰੂਸ ਅਤੇ ਯੂਕਰੇਨ ਵਿਚਾਲੇ ਜੇ ਜੰਗ ਹੁੰਦੀ ਹੈ, ਤਾਂ ਉਸ ਦੇ ਵਿਸ਼ਵ ਜੰਗ ਵਿਚ ਬਦਲਣ ਦੇ ਕਈ ਕਾਰਣ ਹੈ। ਪਹਿਲਾਂ ਤੋਂ ਇਹੀ ਕਿ ਰੂਸ ਅਤੇ ਅਮਰੀਕਾ ਧੁਰ ਵਿਰੋਧੀ ਹੈ ਅਤੇ ਯੂਕਰੇਨ ਅਮਰੀਕਾ ਦਾ ਕਰੀਬੀ। ਜੇਕਰ ਰੂਸ ਯੂਕਰੇਨ ਨੂੰ ਨੁਕਸਾਨ ਪਹੁੰਚਾਉਂਦਾ ਹੈ, ਤਾਂ ਅਮਰੀਕਾ ਉਸ ਦਾ ਸਾਥ ਦੇਵੇਗਾ। ਇਸ ਤਰ੍ਹਾਂ ਹੋਰ ਦੇਸ਼ ਵੀ ਉਨ੍ਹਾਂ ਤੋਂ ਜੁੜਦੇ ਜਾਣਗੇ। ਹਾਲ ਹੀ ਵਿਚ ਅਮਰੀਕਾ ਤੋਂ ਫੌਜੀ ਹਥਿਆਰਾਂ ਨਾਲ ਲੱਦਿਆ ਇਕ ਕਾਰਗੋ ਸ਼ਿਪ ਯੂਕਰੇਨ ਪਹੁੰਚਿਆ ਸੀ। ਇਸ 'ਤੇ ਰੂਸ ਨੇ ਸਖ਼ਤ ਇਤਰਾਜ਼ ਜਤਾਇਆ ਸੀ। ਦੱਸ ਦਈਏ ਕਿ ਰੂਸ ਪਹਿਲਾਂ ਤੋਂ ਹੀ ਯੂਕਰੇਨ ਅਤੇ ਅਮਰੀਕਾ ਵਿਚ ਵੱਧਦੀ ਹੋਈ ਨੇੜਤਾ ਤੋਂ ਖਿੱਝਿਆ ਹੋਇਆ ਹੈ।
ਨੋਟ-ਖਬਰ ਤੁਹਾਨੂੰ ਕਿਹੋ ਜਿਹੀ ਲੱਗੀ ਇਸ ਬਾਰੇ ਸਾਨੂੰ ਕੁਮੈਂਟ ਬਾਕਸ ਵਿਚ ਆਪਣੀ ਰਾਏ ਜ਼ਰੂਰ ਦੱਸੋ।
ਜਾਪਾਨ ਨੇ ਉੱਤਰ ਕੋਰੀਆ ’ਤੇ ਲਾਈ ਪਾਬੰਦੀ 2 ਸਾਲ ਹੋਰ ਵਧਾਈ
NEXT STORY