ਬੀਜਿੰਗ-ਚੀਨ 'ਚ ਭਾਰਤ ਦੇ ਨਵੇਂ ਰਾਜਦੂਤ ਪ੍ਰਦੀਪ ਕੇ. ਰਾਵਤ ਨੇ ਮੰਗਲਵਾਰ ਨੂੰ ਇਥੇ ਸ਼ੰਘਾਈ ਸਹਿਯੋਗੀ ਸੰਗਠਨ (ਐੱਸ.ਸੀ.ਓ.) ਦੇ ਸਕੱਤਰ ਜਨਰਲ ਝਾਂਗ ਮਿੰਗ ਨਾਲ ਮੁਲਾਕਾਤ ਕੀਤੀ ਅਤੇ ਭਾਰਤ ਵੱਲੋਂ ਪ੍ਰਸਤਾਵਿਤ ਵੱਖ-ਵੱਖ ਪਹਿਲੂਆਂ ਅਤੇ 8 ਮੈਂਬਰੀ ਸਮੂਹ ਦੀ ਦੇਸ਼ ਦੀ ਆਗਾਮੀ ਪ੍ਰਧਾਨ 'ਤੇ ਚਰਚਾ ਕੀਤੀ। ਭਾਰਤੀ ਦੂਤਘਰ ਨੇ ਇਥੇ ਟਵੀਟ ਕੀਤਾ, ਰਾਜਦੂਤ ਪ੍ਰਦੀਤ ਕੇ. ਰਾਵਤ ਨੇ ਅੱਜ ਐੱਸ.ਸੀ.ਓ. ਸਕੱਤਰ ਜਨਰਲ ਝਾਂਗ ਮਿੰਗ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ : ਜ਼ੇਲੇਂਸਕੀ ਨੇ ਇਜ਼ਰਾਈਲ ਨੂੰ ਕੀਤੀ ਮਦਦ ਦੀ ਅਪੀਲ, ਯਹੂਦੀਆਂ ਦੇ ਕਤਲੇਆਮ ਦਾ ਕੀਤਾ ਜ਼ਿਕਰ
ਇਸ 'ਚ ਕਿਹਾ ਗਿਆ ਹੈ ਕਿ ਦੋਵਾਂ ਅਧਿਕਾਰੀਆਂ ਨੇ ਭਾਰਤ ਦੀ ਐੱਸ.ਸੀ.ਓ. ਦੀ ਆਗਾਮੀ ਪ੍ਰਧਾਨਗੀ 2022-23 ਦੇ ਨਾਲ ਹੀ ਸਟਾਰਟਅਪ, ਨਵੀਨਤਾ, ਰਵਾਇਤੀ ਦਵਾਈਆਂ ਸਮੇਤ ਐੱਸ.ਸੀ.ਓ. 'ਚ ਭਾਰਤ ਦੀਆਂ ਪਹਿਲਕਦਮੀਆਂ 'ਤੇ ਵਿਸਤਾਰ ਨਾਲ ਚਰਚਾ ਕੀਤੀ। ਭਾਰਤ ਨੇ ਐੱਸ.ਸੀ.ਓ. ਮੈਂਬਰ ਦੇਸ਼ਾਂ ਦਰਮਿਆਨ ਸਟਾਰਟਅਪ ਅਤੇ ਨਵੀਨਵਤਾ ਅਤੇ ਪਰੰਪਰਾਗਤ ਦਵਾਈ ਵਰਗੇ ਖੇਤਰਾਂ 'ਚ ਸਹਿਯੋਗ ਲਈ ਨਵੀਆਂ ਪਹਿਲਕਦਮੀਆਂ ਦਾ ਪ੍ਰਸਤਾਵ ਦਿੱਤਾ ਹੈ। ਭਾਰਤ ਨੇ ਇਸ ਸਾਲ ਸਤੰਬਰ ਤੋਂ ਐੱਸ.ਸੀ.ਓ. ਸੰਗਠਨ ਦੀ ਪ੍ਰਧਾਨਗੀ ਸੰਭਾਲੀ ਹੈ। ਅਜੇ ਐੱਸ.ਸੀ.ਓ. ਦੀ ਪ੍ਰਧਾਨਗੀ ਉਜ਼ਬੇਕਿਸਤਾਨ ਕੋਲ ਹੈ।
ਇਹ ਵੀ ਪੜ੍ਹੋ : ਅਮਰੀਕਾ : ਜਨਮਦਿਨ ਦੀ ਪਾਰਟੀ ਦੌਰਾਨ ਗੋਲੀਬਾਰੀ, ਇਕ ਬਾਲਗ ਦੀ ਮੌਤ ਤੇ 3 ਜ਼ਖਮੀ
ਪਹਿਲਾਂ ਨੀਦਰਲੈਂਡ 'ਚ ਭਾਰਤ ਦੇ ਰਾਜਦੂਤ ਰਹਿ ਚੁੱਕੇ ਰਾਵਤ ਨੇ ਇਸ ਮਹੀਨੇ ਚੀਨ 'ਚ ਰਾਜਦੂਤ ਦਾ ਇੰਚਾਰਜ ਸੰਭਾਲਿਆ ਹੈ। ਚੀਨੀ ਡਿਪਲੋਮੈਟ ਝਾਂਗ ਨੇ ਇਸ ਸਾਲ ਜਨਵਰੀ 'ਚ ਐੱਸ.ਸੀ.ਓ. ਦੇ ਸਕੱਤਰ ਜਨਰਲ ਦਾ ਅਹੁਦਾ ਸੰਭਾਲਿਆ। ਐੱਸ.ਸੀ.ਓ. ਦਾ ਮੁੱਖ ਦਫ਼ਤਰ ਬੀਜਿੰਗ 'ਚ ਹੈ ਅਤੇ ਉਹ 8 ਮੈਂਬਰੀ ਆਰਥਿਕ ਅਤੇ ਸੁਰੱਖਿਆ ਸਮੂਹ ਹੈ ਜੋ ਸਭ ਤੋਂ ਵੱਡੇ ਅੰਤਰਖੇਤਰੀ ਅੰਤਰਰਾਸ਼ਟਰੀ ਸੰਗਠਨਾਂ 'ਚੋਂ ਇਕ ਦੇ ਤੌਰ 'ਤੇ ਉਭਰਿਆ ਹੈ। ਐੱਸ.ਸੀ.ਓ. ਦੀ ਸਥਾਪਨਾ ਰੂਸ, ਚੀਨ, ਕਿਰਗਿਜ ਗਣਰਾਜ, ਕਜ਼ਾਕਿਸਤਾਨ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀਆਂ ਨੇ 2001 'ਚ ਸ਼ੰਘਾਈ 'ਚ ਇਕ ਸੰਮੇਲਨ 'ਚ ਕੀਤੀ ਸੀ। ਭਾਰਤ ਅਤੇ ਪਾਕਿਸਤਾਨ 2017 'ਚ ਇਸ ਦੇ ਸਥਾਈ ਮੈਂਬਰ ਬਣੇ ਸਨ।
ਇਹ ਵੀ ਪੜ੍ਹੋ : ਬੰਗਲਾਦੇਸ਼ 'ਚ ਮਾਲਵਾਹਕ ਜਹਾਜ਼ ਨਾਲ ਟਕਰਾਈ ਕਿਸ਼ਤੀ, 6 ਦੀ ਮੌਤ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਜੇ ਤੁਸੀਂ ਸ਼ੂਗਰ ਜਾਂ ਮਰਦਾਨਾ ਕਮਜ਼ੋਰੀ ਤੋਂ ਹੋ ਪ੍ਰੇਸ਼ਾਨ ਤਾਂ ਜ਼ਰੂਰ ਦਿਓ ਧਿਆਨ
NEXT STORY