ਇੰਟਰਨੈਸ਼ਨਲ ਡੈਸਕ– ਕੋਰੋਨਾ ਵਾਇਰਸ ਦੀ ਸ਼ੁਰੂਆਤ ਨੂੰ ਲੈ ਕੇ ਪੂਰੀ ਦੁਨੀਆ ਦੇ ਨਿਸ਼ਾਨੇ ’ਤੇ ਰਿਹਾ ਚੀਨ ਹੁਣ ਆਪਣੀ ਵੈਕਸੀਨ ਨੂੰ ਲੈ ਕੇ ਸਵਾਲਾਂ ਦੇ ਘੇਰੇ ’ਚ ਆ ਗਿਆ ਹੈ। ਚੀਨ ਦੀ ਕੋਰੋਨਾ ਵੈਕਸੀਨ ਲੈ ਚੁੱਕੇ ਕਈ ਦੇਸ਼ ਮੁਸੀਬਤ ’ਚ ਫਸ ਰਹੇ ਹਨ ਅਤੇ ਇਸ ਦਾ ਖਾਮੀਆਜ਼ਾ ਭੁਗਤ ਰਹੇ ਹਨ। ਇਸ ਵਿਚਕਾਰ ਇੰਡੋਨੇਸ਼ੀਆ ਤੋਂ ਇਕ ਨਵੀਂ ਹੀ ਗੱਲ ਸਾਹਮਣੇ ਆਈ ਹੈ। ਇਥੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਲਗਭਗ ਇਕ ਦਰਜਨ ਡਾਕਟਰਾਂ ਦੀ ਮੌਤ ਦੇ ਨਾਲ ਹੀ ਪਹਿਲਾਂ ਤੋਂ ਸ਼ੱਕੀ ਰਹੀ ਚੀਨੀ ਵੈਕਸੀਨ ਸਿਨੋਵੈਕ ਬਾਇਓਟੈੱਕ ਅਤੇ ਸਿਨੋਫਾਰਮ ’ਤੇ ਸਵਾਲ ਉਠ ਰਹੇ ਹਨ। ਫਿਲਹਾਲ ਇਸ ਦੇਸ਼ ’ਚ ਡੈਲਟਾ ਪਲੱਸ ਸਟ੍ਰੇਨ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਨਾਲ ਹੀ ਕੋਰੋਨਾ ਵਾਇਰਸ ਦੇ ਮਾਮਲੇ ਵੀ ਵਧ ਰਹੇ ਹਨ। ਇੰਡੋਨੇਸ਼ੀਆ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਵਾਧੇ ਵਿਚਕਾਰ ਮੈਡੀਕਲ ਐਸੋਸੀਏਸ਼ਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੇਸ਼ ’ਚ ਸਿਹਤ ਕਾਮਿਆਂ ਦੇ ਇਨਫੈਕਟਿਡ ਹੋਣ ਦੇ ਮਾਮਲੇ ਵਧਦੇ ਹਨ ਅਤੇ ਦੇਸ਼ ਵਾਇਰਸ ਦੇ ਨਵੇਂ ਸਟ੍ਰੇਨ ’ਚ ਗੰਭੀਰ ਮਾਮਲਿਆਂ ਨਾਲ ਜੂਝ ਰਿਹਾ ਹੈ।
ਇਕ ਰਿਪੋਰਟ ਮੁਤਾਬਕ, ਇੰਡੋਨੇਸ਼ੀਆ ’ਚ ਪਿਛਲੇ 7 ਦਿਨਾਂ ’ਚ 103,719 ਮਾਮਲੇ ਸਾਹਮਣੇ ਆਏ ਜੋ ਹੁਣ ਤਕ ਦਾ ਸਭ ਤੋਂ ਵੱਡਾ ਅੰਕੜਾ ਹੈ। ਸੋਮਵਾਰ ਨੂੰ 20 ਲੱਖ ਮਾਮਲੇ ਹੁਣ ਤਕ ਸਾਹਮਣੇ ਆਏ ਹਨ, ਉਥੇ ਹੀ ਜਕਾਰਤਾ ਅਤੇ ਹੋਰ ਖੇਤਰਾਂ ’ਚ ਹਸਪਤਾਲ ’ਚ ਦਾਖਲ ਹੋਣ ਦੀ ਦਰ 75 ਫੀਸਦੀ ਤੋਂ ਜ਼ਿਆਦਾ ਹੋ ਗਈ। ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਲਗਭਗ 1000 ਤੋਂ ਜ਼ਿਆਦਾ ਇੰਡੋਨੇਸ਼ੀਆਈ ਸਿਹਤ ਕਾਮੇਂ ਵਾਇਰਸ ਨਾਲ ਮਰ ਚੁੱਕੇ ਹਨ, ਦੇਸ਼ ਦੇ ਮੈਡੀਕਲ ਸੰਘ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ ਪੀੜਤਾਂ ’ਚ 401 ਡਾਕਟਰ ਸਨ, ਜਿਨ੍ਹਾਂ ’ਚੋਂ 14 ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਸੀ। ਐਸੋਸੀਏਸ਼ਨ ਦੇ ਮੁਖੀ ਮੁਹੰਮਦ ਅਦੀਬ ਖੁਮੈਦੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਅਜੇ ਵੀ ਡਾਟਾ ਨੂੰ ਅਪਡੇਟ ਕਰ ਰਹੇ ਹਾਂ ਅਤੇ ਪੁਸ਼ਟੀ ਕਰ ਰਹੇ ਹਾਂ ਕਿ ਹੋਰ ਮਾਮਲਿਆਂ ਦਾ ਟੀਕਾਕਰਨ ਕੀਤਾ ਗਿਆ ਸੀ ਜਾਂ ਨਹੀਂ।
ਆਸਟ੍ਰੇਲੀਆ 'ਚ 50 ਸਾਲ ਤੋਂ ਵੱਧ ਉਮਰ ਦੇ ਲੋਕ ਕੰਮ ਕਰਨ ਦੇ ਚਾਹਵਾਨ
NEXT STORY