ਕਾਰਾਂਗਾਸੇਮ (ਭਾਸ਼ਾ)— ਸਰਕਾਰੀ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਇੰਡੋਨੇਸ਼ੀਆ ਦੇ ਬਾਲੀ ਟਾਪੂ ਵਿਚ ਕਿਰਿਆਸ਼ੀਲ ਜੁਆਲਾਮੁਖੀ ਮਾਉਂਟ ਅਗੁਆਂਗ ਵਿਚ ਕਿਸੇ ਵੀ ਸਮੇਂ ਭਿਆਨਕ ਧਮਾਕੇ ਦੇ ਖਦਸ਼ੇ ਕਾਰਨ ਅਸਥਾਈ ਕੈਂਪਾਂ ਵਿਚ ਰਹਿਣ ਵਾਲੇ ਬੇਘਰ ਲੋਕਾਂ ਦੀ ਗਿਣਤੀ ਵੱਧ ਕੇ 1 ਲੱਖ 40 ਹਜ਼ਾਰ ਤੱਕ ਪਹੁੰਚ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਸੰਕਟਕਾਲੀਨ ਸਥਿਤੀ ਤੋਂ ਨਿਪਟਣ ਲਈ ਕੌਮੀ ਆਫਤ ਰਾਹਤ ਏਜੰਸੀ ਪੂਰੀ ਤਰ੍ਹਾਂ ਤਿਆਰ ਹੈ ਅਤੇ ਜੁਆਲਾਮੁਖੀ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਹਟਾ ਕੇ ਸਕੂਲਾਂ, ਜਿਮਨੇਜ਼ੀਅਮਾਂ, ਅਸਥਾਈ ਕੈਂਪਾਂ ਅਤੇ ਪਿੰਡਾਂ ਵਿਚ ਠਹਿਰਾਇਆ ਗਿਆ ਹੈ।
ਬੀਤੇ ਹਫਤੇ ਜੁਆਲਾਮੁਖੀ ਦੇ ਧਮਾਕੇ ਦੇ ਉੱਚਤਮ ਪੱਧਰ ਨੂੰ ਦੇਖਦੇ ਹੋਏ ਹਜ਼ਾਰਾਂ ਪੇਂਡੂਆਂ ਨੂੰ ਇਸ ਜੁਆਲਾਮੁਖੀ ਦੇ ਦਾਇਰੇ ਤੋਂ ਹਟਨ ਲਈ ਕਿਹਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਕੋਲ 30,000 ਪਸ਼ੂ ਵੀ ਹਨ, ਜਿਨ੍ਹਾਂ ਦੀ ਸੁਰੱਖਿਆ ਕਰਨਾ ਕਾਫੀ ਮਹੱਤਵਪੂਰਣ ਹੈ ਕਿਉਂਕਿ ਇਹ ਪਸ਼ੂ ਇਨ੍ਹਾਂ ਪੇਂਡੂਆਂ ਦੇ ਰੋਜ਼ਗਾਰ ਦਾ ਸਾਧਨ ਹਨ। ਇਸ ਜੁਆਲਾਮੁਖੀ ਵਿਚ ਪਿਛਲੀ ਵਾਰੀ ਸਾਲ 1963 ਵਿਚ ਜ਼ੋਰਦਾਰ ਧਮਾਕਾ ਹੋਇਆ ਸੀ, ਜਿਸ ਵਿਚ 1000 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਇੰਡੋਨੇਸ਼ੀਆ ਵਿਚ ਇਸ ਸਮੇਂ ਲੱਗਭਗ 130 ਜੁਆਲਾਮੁਖੀ ਕਿਰਿਆਸ਼ੀਲ ਹਨ, ਜਿਨ੍ਹਾਂ ਦੀ ਗਿਣਤੀ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਨਾਲੋਂ ਜ਼ਿਆਦਾ ਹੈ। ਬਾਲੀ ਟਾਪੂ ਸੈਲਾਨੀਆਂ ਦਾ ਮਨ ਪਸੰਦ ਸਥਲ ਹੈ ਅਤੇ ਇੱਥੇ ਹਰ ਸਾਲ 50 ਲੱਖ ਲੋਕ ਘੁੰਮਣ ਲਈ ਆਉਂਦੇ ਹਨ।
ਪ੍ਰਿੰਸ ਹੈਰੀ ਨੇ 'ਇਨਵਿਕਟਸ ਗੇਮਜ਼' ਦੌਰਾਨ ਕੀਤਾ ਦਿਲ ਨੂੰ ਛੂਹ ਲੈਣ ਵਾਲਾ ਕੰਮ
NEXT STORY