ਟੋਰਾਂਟੋ— ਕੈਨੇਡਾ ਦੇ ਟੋਰਾਂਟੋ 'ਚ 'ਇਨਵਿਕਟਸ ਗੇਮਜ਼' ਹੋ ਰਹੀਆਂ ਹਨ। ਇਨ੍ਹਾਂ ਖੇਡਾਂ 'ਚ 'ਚ ਜ਼ਖਮੀ ਹੋਏ ਜਵਾਨ ਹਿੱਸਾ ਲੈਂਦੇ ਹਨ। ਖੇਡਾਂ ਦੀ ਸ਼ੁਰੂਆਤ ਬ੍ਰਿਟੇਨ ਦੇ ਪ੍ਰਿੰਸ ਹੈਰੀ ਨੇ ਸਾਲ 2014 'ਚ ਕੀਤੀ, ਤਾਂ ਕਿ ਯੁੱਧ 'ਚ ਜ਼ਖਮੀ ਹੋਏ ਫੌਜੀਆਂ ਦੀ ਜ਼ਿੰਦਗੀ 'ਚ ਇਕ ਨਵੀਂ ਊਰਜਾ ਅਤੇ ਉਤਸ਼ਾਹ ਭਰਿਆ ਜਾ ਸਕਿਆ।
ਇਸ ਵਾਰ ਇਨ੍ਹਾਂ ਖੇਡਾਂ ਦਾ ਆਯੋਜਨ ਕੈਨੇਡਾ ਦੇ ਟੋਰਾਂਟੋ 'ਚ ਕੀਤਾ ਗਿਆ। 'ਇਨਵਿਕਟਸ ਗੇਮਜ਼' ਵਿਚ ਕਈ ਫੌਜੀਆਂ ਨੇ ਹਿੱਸਾ ਲਿਆ। ਮੰਗਲਵਾਰ ਦੀ ਸ਼ਾਮ ਨੂੰ ਉਸ ਸਮੇਂ ਮਾਹੌਲ ਬਹੁਤ ਹੀ ਖੁਸ਼ੀ ਭਰਿਆ ਹੋ ਗਿਆ, ਜਦੋਂ ਪ੍ਰਿੰਸ ਹੈਰੀ ਨੇ ਖੁਦ ਖਿਡਾਰੀ ਮਾਰਕ ਓਰਮਰੋਡ ਕੋਲ ਜਾ ਕੇ ਉਸ ਨਾਲ ਹੱਥ ਮਿਲਾਇਆ ਅਤੇ ਉਸ ਦੀ ਹੌਂਸਲਾ ਅਫਜ਼ਾਈ ਕੀਤੀ। ਸਾਰਾ ਦ੍ਰਿਸ਼ ਹਰ ਕਿਸੇ ਦੇ ਦਿਲ ਨੂੰ ਛੂਹ ਗਿਆ।
ਓਰਮਰੋਡ ਜੋ ਕਿ ਸਾਬਕਾ ਰਾਇਲ ਮਰੀਨ ਕਮਾਂਡੋ ਹੈ, ਉਸ ਨੇ ਪ੍ਰਿੰਸ ਤੋਂ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ। ਓਰਮਰੋਡ 2007 'ਚ ਕ੍ਰਿਸਮਿਸ ਦੀ ਸ਼ਾਮ ਅਫਗਾਨਿਸਤਾਨ 'ਚ ਆਈ. ਈ. ਡੀ. ਧਮਾਕੇ 'ਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਜਿਸ ਕਾਰਨ ਉਨ੍ਹਾਂ ਨੂੰ ਆਪਣੀਆਂ ਦੋਵੇਂ ਲੱਤਾਂ ਅਤੇ ਇਕ ਬਾਂਹ ਗਵਾਉਣੀ ਪਈ ਸੀ। ਇਨਵਿਕਟਸ ਗੇਮਜ਼ 'ਚ ਓਰਮਰੋਡ ਨੇ ਇਨਡੋਰ ਰੋਇੰਗ (ਇਕ ਤਰ੍ਹਾਂ ਦੀ ਕਸਰਤ) ਕਰ ਕੇ ਖੁਦ ਨੂੰ ਪੇਸ਼ ਕੀਤਾ। ਬਾਂਹ ਅਤੇ ਲੱਤਾਂ ਨਾ ਹੋਣ ਦੇ ਬਾਵਜੂਦ ਉਸ ਦੇ ਹੌਂਸਲੇ ਕਰ ਕੇ ਉਸ ਨੂੰ ਚਾਂਦੀ ਦਾ ਤਮਗਾ ਦਿੱਤਾ ਗਿਆ।
ਪ੍ਰਿੰਸ ਹੈਰੀ ਨੇ ਓਰਮਰੋਡ ਨਾਲ ਹੱਥ ਮਿਲਾ ਕੇ ਉਸ ਦਾ ਮਾਣ ਵਧਾਇਆ। ਟੋਰਾਂਟੋ 'ਚ ਹੋ ਰਹੀਆਂ ਇਨਵਿਕਟਸ ਗੇਮਜ਼ 'ਚ 550 ਖਿਡਾਰੀਆਂ ਨੇ ਹਿੱਸਾ ਲਿਆ, ਜਿਸ 'ਚ 17 ਦੇਸ਼ਾਂ ਦੇ ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ। ਇਹ ਖੇਡਾਂ 30 ਸਤੰਬਰ ਨੂੰ ਖਤਮ ਹੋਣਗੀਆਂ।
ਇਸਲਾਮੀਕ ਸਕੂਲ 'ਚ ਆਗਜਨੀ ਦੇ ਮਾਮਲੇ 'ਚ 2 ਮਲੇਸ਼ੀਆਈ ਨਾਬਾਲਗਾਂ 'ਤੇ ਹੱਤਿਆ ਦਾ ਦੋਸ਼
NEXT STORY