ਵਾਸ਼ਿੰਗਟਨ (ਭਾਸ਼ਾ): ਅਫਗਾਨਿਸਤਾਨ ’ਚੋਂ ਲੋਕਾਂ ਨੂੰ ਬਾਹਰ ਕੱਢਣ ਦੀ ਅਮਰੀਕਾ ਦੀ ਮੰਗਲਵਾਰ ਦੀ ਸਮਾਂ-ਹੱਦ ਤੋਂ ਪਹਿਲਾਂ ਇਸ ਦੇਸ਼ ਨੂੰ ਛੱਡ ਕੇ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੇ ਦਰਜਨਾਂ ਲੋਕਾਂ ਦੀ ਮਦਦ ਇੰਸਟਾਗ੍ਰਾਮ ਦੇ ਇਕ ਇਨਫਲੂਐਂਸਰ ਕਵੈਂਟਿਨ ਕਵਾਰੰਟਿਨੋ ਨੇ ਕੀਤੀ।ਇਨਫਲੂਐਂਸਰ ਉਸ ਨੂੰ ਕਿਹਾ ਜਾਂਦਾ ਹੈ ਜੋ ਆਪਣੇ ਅਸਰ ਜਾਂ ਦਰਸ਼ਕਾਂ ਨਾਲ ਸਬੰਧਾਂ ਕਾਰਨ ਦੂਜਿਆਂ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ- ਕਾਬੁਲ ਹਵਾਈ ਅੱਡੇ 'ਤੇ ਹੋਏ ਧਮਾਕੇ ਦੇ ਪੀੜਤਾਂ 'ਚ 2 ਪੱਤਰਕਾਰ ਅਤੇ 2 ਅਥਲੀਟ ਸ਼ਾਮਲ
ਕਵਾਰੰਟਿਨੋ ਨਿਊਯਾਰਕ ਸਿਟੀ ਦੇ ਵਸਨੀਕ 25 ਸਾਲਾ ਟੌਮੀ ਮਾਰਕਸ ਦਾ ਇੰਸਟਾਗ੍ਰਾਮ ਅਕਾਊਂਟ ਹੈ। ਉਹ ਕੋਵਿਡ-19 ਟੀਕਾਕਰਨ ਦਾ ਵਿਰੋਧ ਕਰਨ ਵਾਲਿਆਂ ਖਿਲਾਫ ਮਜ਼ਾਕੀਆ ਪੋਸਟ ਲਈ ਜਾਣਿਆ ਜਾਂਦਾ ਹੈ। ਕਵਾਰੰਟਿਨੋ ਨੇ ਆਪਣੇ ਫਾਲੋਅਰਸ ਦੀ ਮਦਦ ਨਾਲ ਕੁਝ ਦਿਨਾਂ ਅੰਦਰ ‘ਗੋ ਫੰਡ ਮੀ ’ਤੇ 70 ਲੱਖ ਅਮਰੀਕੀ ਡਾਲਰ ਜੁਟਾਏ ਹਨ। ਬੁੱਧਵਾਰ ਨੂੰ ਉਨ੍ਹਾਂ ਦੇ ਮਿਸ਼ਨ ‘ਆਪ੍ਰੇਸ਼ਨ ਫਲਾਈਵੇ’ ਤਹਿਤ ਇਕ ਨਿੱਜੀ ਜਹਾਜ਼ ਰਾਹੀਂ 51 ਵਿਅਕਤੀਆਂ ਨੂੰ ਅਫਗਾਨਿਸਤਾਨ ਤੋਂ ਯੁਗਾਂਡਾ ਲਿਜਾਇਆ ਗਿਆ। ਇਸ ਦਾ ਖਰਚਾ ‘ਗੋ ਫੰਡ ਮੀ’ ਨੇ ਚੁੱਕਿਆ। ਮਾਰਕਸ ਨੇ ਆਪਣੇ 8 ਲੱਖ 32 ਹਜ਼ਾਰ ਫਾਲੋਅਰਸ ਨੂੰ ਇਸ ਮੁਹਿੰਮ ਲਈ ਪੈਸਾ ਦੇਣ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ 1 ਲੱਖ 21 ਹਜ਼ਾਰ ਤੋਂ ਵੱਧ ਲੋਕਾਂ ਨੇ ਮਦਦ ਲਈ ਰਕਮ ਜਮ੍ਹਾ ਕਰਵਾਈ।
ਨਿਊਜ਼ੀਲੈਂਡ 'ਚ ਫਾਈਜ਼ਰ ਦੀ ਕੋਰੋਨਾ ਵੈਕਸੀਨ ਲੈਣ ਨਾਲ ਮੌਤ ਦਾ ਪਹਿਲਾ ਮਾਮਲਾ ਆਇਆ ਸਾਹਮਣੇ
NEXT STORY