ਲੰਡਨ (ਭਾਸ਼ਾ)–ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਕਿ ਭਾਰਤ ਅਤੇ ਬ੍ਰਿਟੇਨ ਦਰਮਿਆਨ ਫ੍ਰੀ ਟ੍ਰੇਡ ਐਗਰੀਮੈਂਟ (ਐੱਫ. ਟੀ. ਏ.) ’ਤੇ ਗੱਲਬਾਤ ਦੇ ਤਹਿਤ ਵਿੱਤੀ ਸੇਵਾ ਖੇਤਰ ਇਕ ਰੋਮਾਂਚਕ ਪਹਿਲੂ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਇੰਡੀਆ ਗਲੋਬਲ ਫੋਰਮ ਦੇ ਬ੍ਰਿਟੇਨ-ਭਾਰਤ ਪੁਰਸਕਾਰ ਸਮਾਰੋਹ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ ਕਿ ਉਹ ਫਿਨਟੈੱਕ ਵਰਗੇ ਖੇਤਰਾਂ ’ਚ ਦੋਹਾਂ ਦੇਸ਼ਾਂ ਲਈ ਬਹੁਤ ਵੱਡਾ ਮੌਕਾ ਦੇਖਦੇ ਹਨ ਅਤੇ ਭਾਰਤੀ ਬੀਮਾ ਬਾਜ਼ਾਰ ਨੂੰ ਖੋਲ੍ਹਣ ਦਾ ਸਵਾਗਤ ਕਰਦੇ ਹਨ। ਮੰਤਰੀ ਨੇ ਐੱਫ. ਟੀ. ਏ. ਦਾ ਖਰੜਾ ਦੀਵਾਲੀ ਤੱਕ ਤਿਆਰ ਹੋਣ ਦਾ ਭਰੋਸਾ ਪ੍ਰਗਟਾਇਆ।
ਇਹ ਵੀ ਪੜ੍ਹੋ : ਸੀਰੀਆ ਦੇ ਤੱਟਵਰਤੀ ਇਲਾਕੇ 'ਚ ਇਜ਼ਰਾਈਲ ਨੇ ਕੀਤਾ ਹਵਾਈ ਹਮਲਾ, 2 ਜ਼ਖਮੀ
ਉਨ੍ਹਾਂ ਨੇ ਕਿਹਾ ਕਿ ਚੰਗੀ ਤਰੱਕੀ ਹੋ ਰਹੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਮੇਰੀ ਭੂਮਿਕਾ ’ਚ ਮੇਰੇ ਲਈ ਰੋਮਾਂਚਕ ਚੀਜ਼ਾਂ ’ਚੋਂ ਇਕ ਵਿੱਤੀ ਸੇਵਾਵਾਂ ਹਨ। ਸੁਨਕ ਨੇ ਕਿਹਾ ਕਿ ਵਿੱਤੀ ਸੇਵਾ ਇਕ ਅਜਿਹਾ ਖੇਤਰ ਹੈ, ਜਿੱਥੇ ਸਾਡੇ ਦੋਹਾਂ ਦੇਸ਼ਾਂ ਲਈ ਬਹੁਤ ਵੱਡਾ ਮੌਕਾ ਹੈ। ਭਾਰਤ ਦਾ ਟੀਚਾ ਪੂਰੀ ਅਰਥਵਿਵਸਥਾ ’ਚ ਬੀਮਾ ਦਾ ਪ੍ਰਸਾਰ ਕਰਨਾ ਹੈ, ਕਿਉਂਕਿ ਬੀਮਾ ਵਿਅਕਤੀਆਂ ਅਤੇ ਵਾਧੇ ਨੂੰ ਸੁਰੱਖਿਆ ਦੇਣ ਲਈ ਇਕ ਵੱਡੀ ਚੀਜ਼ ਹੈ।
ਇਹ ਵੀ ਪੜ੍ਹੋ : 2022 ’ਚ ਮਸਕ-ਬੇਜੋਸ ਵਰਗੇ ਅਮੀਰਾਂ ਦੇ ਡੁੱਬੇ ਖਰਬਾਂ ਡਾਲਰ, ਸਿਰਫ ਭਾਰਤੀ ਅਰਬਪਤੀਆਂ ਦੀ ਵਧੀ ਕਮਾਈ
ਅਸੀਂ ਇਸ ’ਚ ਮਦਦ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲ ਇਕ ਸ਼ਾਨਦਾਰ ਬੀਮਾ ਉਦਯੋਗ ਹੈ। ਅਸੀਂ ਹੌਲੀ-ਹੌਲੀ ਭਾਰਤੀ ਨਾਗਰਿਕਾਂ ਅਤੇ ਕੰਪਨੀਆਂ ਨੂੰ ਇਨ੍ਹਾਂ ਉਤਪਾਦਾਂ, ਸੇਵਾਵਾਂ ਅਤੇ ਮੁਹਾਰਤ ਦੇਣ ’ਚ ਸਮਰੱਥ ਹੋਏ ਹਾਂ। ਉਨ੍ਹਾਂ ਨੇ ਇਕ ਸਾਵਰੇਨ ਗ੍ਰੀਨ ਬਾਂਡ ਲਈ ਭਾਰਤ ਦੀਆਂ ਯੋਜਨਾਵਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਬ੍ਰਿਟੇਨ ਇਸ ਲਈ ਪੂੰਜੀ ਨੂੰ ਜੁਟਾਉਣ ’ਚ ਮਦਦ ਕਰਨਾ ਚਾਹੇਗਾ। ਬ੍ਰਿਟੇਨ ’ਚ ਜੰਮੇ ਭਾਰਤੀ ਮੂਲ ਦੇ ਮੰਤਰੀ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਛੇਤੀ ਹੀ ਭਾਰਤ ਦੀ ਯਾਤਰਾ ਕਰਨਗੇ।
ਇਹ ਵੀ ਪੜ੍ਹੋ : ਸੂਡਾਨ 'ਚ 9 ਲੋਕਾਂ ਦੀ ਮੌਤ ਤੋਂ ਬਾਅਦ ਸੜਕਾਂ 'ਤੇ ਪ੍ਰਦਰਸ਼ਨ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸੀਰੀਆ ਦੇ ਤੱਟਵਰਤੀ ਇਲਾਕੇ 'ਚ ਇਜ਼ਰਾਈਲ ਨੇ ਕੀਤਾ ਹਵਾਈ ਹਮਲਾ, 2 ਜ਼ਖਮੀ
NEXT STORY