ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) - ਬ੍ਰਿਸਬੇਨ 'ਚ ਇੰਟਰਨੈਸ਼ਨਲ ਅਖੰਡ ਕੀਰਤਨ ਸਮਾਗਮ ਗੁਰਦੁਆਰਾ ਸਾਹਿਬ ਏਟ ਮਾਈਲ ਪਲੇਨ, ਗੁਰਦੁਆਰਾ ਸਿੰਘ ਸਭਾ ਸਾਹਿਬ ਟੈਂਗਮ ਅਤੇ ਗੁਰਦੁਆਰਾ ਖਾਲਸਾ ਕੌਮੀ ਸ਼ਹੀਦਾਂ ਵਿਖੇ ਸੰਗਤਾਂ ਅਤੇ ਗੁਰੂ ਘਰ ਦੀਆਂ ਕਮੇਟੀਆਂ ਦੇ ਸਹਿਯੋਗ ਨਾਲ 1984 ਦੇ ਸ਼ਹੀਦਾਂ ਦੀ ਯਾਦ ਵਿੱਚ 28 ਜੂਨ ਤੋਂ 7 ਜੁਲਾਈ ਤੱਕ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਭਾਈ ਜਸਜੋਤ ਸਿੰਘ ਨੇ ਦੱਸਿਆ ਕਿ ਇੰਟਰਨੈਸ਼ਨਲ ਅਖੰਡ ਕੀਰਤਨ ਸਮਾਗਮਾਂ ਵਿੱਚ ਪੰਥ ਪ੍ਰਸਿੱਧ ਕੀਰਤਨੀ ਸਿੰਘਾਂ ਦੇ ਜੱਥਿਆਂ ਵਲੋਂ ਰੋਜਾਨਾ ਅੰਮ੍ਰਿਤ ਵੇਲੇ ਤੇ ਰਹਿਰਾਸ ਵੇਲੇ ਗੁਰਬਾਣੀ ਦੇ ਰਸਭਿੰਨੇ ਕੀਰਤਨ, ਵੀਰ ਰਸੀ ਪ੍ਰਸੰਗ, ਰੈਣ ਸਬਾਈ ਕੀਰਤਨ, ਅਖੰਡ ਕੀਰਤਨ, ਕਥਾ ਵਿਚਾਰਾਂ ਤੇ ਗੁਰੂ ਸਹਿਬਾਨ ਜੀ ਦੇ ਜੀਵਨ ਫਲਸਫ਼ੇ 'ਤੇ ਚਾਨਣਾ ਪਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਸਮਾਗਮ ਵਿਚ ਅੰਮ੍ਰਿਤ ਸੰਚਾਰ ਅਤੇ ਬੱਚਿਆ ਲਈ ਵਿਸ਼ੇਸ ਤੌਰ 'ਤੇ ਗੁਰਮਤਿ ਕੈਂਪ ਵੀ ਲਗਾਏ ਜਾਣਗੇ। 28 ਜੂਨ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋਵੇਗੀ ਜਿਸ ਦੇ ਭੋਗ 30 ਜੂਨ ਦਿਨ ਐਤਵਾਰ ਨੂੰ ਪਾਏ ਜਾਣਗੇ। ਪ੍ਰਬੰਧਕਾਂ ਵੱਲੋ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਰੇ ਇੱਕਜੁਟ ਹੋ ਕੇ ਸਮਾਗਮ ਵਿੱਚ ਭਾਗ ਲੈ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ।
'ਜਗ ਬਾਣੀ' ਦੀ ਐਪ ਹੋਈ ਅਪਡੇਟ, ਹੁਣੇ ਡਾਊਨਲੋਡ ਕਰੋ ਨਵਾਂ ਵਰਜ਼ਨ
NEXT STORY