ਮਿਲਾਨ/ਇਟਲੀ (ਸਾਬੀ ਚੀਨੀਆ): ਬਾਬਾ ਕਾਹਨ ਦਾਸ ਸਪੋਰਟਸ ਕਲੱਬ ਵਿਚੈਂਸਾ ਇਟਲੀ ਦੇ ਸੰਸਾਰ ਪ੍ਰਸਿੱਧ ਜਾਫੀ ਇੰਦਰਜੀਤ ਸਿੰਘ ਨਾਗਰਾ ਦਾ ਬੀਤੇ ਦਿਨ ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਵਿਖੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਗੂਰੂ ਘਰ ਦੇ ਬੁਲਾਰੇ ਸ: ਜਗਜੀਤ ਸਿੰਘ ਈਸ਼ਰਹੇਲ ਅਤੇ ਖੇਡ ਪ੍ਰਮੋਟਰ ਸ: ਸੰਤੋਖ ਸਿੰਘ ਲਾਲੀ ਦੁਆਰਾ ਇੰਦਰ ਨਾਗਰਾ ਦੀ ਚੰਗੀ ਖੇਡ ਦੀ ਭਰਪੂਰ ਸ਼ਾਲਾਘਾ ਕੀਤੀ ਗਈ।
ਪੜ੍ਹੋ ਇਹ ਅਹਿਮ ਖ਼ਬਰ- ਕੈਨਬਰਾ 'ਚ ਵਾਲੀਬਾਲ ਕੱਪ 14 ਅਕਤੂਬਰ ਨੂੰ
ਇਸ ਮੌਕੇ ਖੇਡ ਖੇਤਰ ਨਾਲ਼ ਜੂੜੀਆਂ ਅਨੇਕਾਂ ਮਾਣਮੱਤੀਆਂ ਹਸਤੀਆਂ ਅਤੇ ਵੱਖ-ਵੱਖ ਕਲੱਬਾਂ ਦੇ ਅਹੁਦੇਦਾਰ ਵੀ ਹਾਜਿਰ ਸਨ। ਦੱਸਣਯੋਗ ਹੈ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਇੰਦਰ ਨਾਗਰਾ ਜਲੰਧਰ ਜ਼ਿਲ੍ਹੇ ਦੇ ਕੁਹਾਲਾ ਪਿੰਡ ਨਾਲ ਸਬੰਧਿਤ ਹੈ। ਇੰਦਰ ਨਾਗਰਾ ਪੰਜਾਬ ਸਮੇਤ ਯੂਰਪ ਦੇ ਕਬੱਡੀ ਕੱਪਾਂ ਤੇ ਬੈਸਟ ਜਾਫੀ ਦੇ ਤੌਰ 'ਤੇ ਇਨਾਮ ਜਿੱਤ ਚੁੱਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤੀ-ਅਮਰੀਕੀ ਭਾਈਚਾਰੇ ਦੇ ਇਕ ਪ੍ਰਮੁੱਖ ਮੈਂਬਰ ਨੇ ਕੈਨੇਡਾ ਦੇ 'ਸਿਸਟਮ' 'ਤੇ ਪ੍ਰਗਟਾਈ ਚਿੰਤਾ
NEXT STORY