ਇੰਟਰਨੈਸ਼ਨਲ ਡੈਸਕ-ਸ਼੍ਰੀਲੰਕਾ 'ਚ ਕੋਰੋਨਾ ਵਾਇਰਸ ਟੀਕਾਕਰਣ ਦੀ ਮੁਹਿੰਮ ਸ਼ੁਰੂ ਹੋ ਗਈ ਹੈ। ਭਾਰਤ ਨੇ ਇਕ ਦਿਨ ਪਹਿਲੇ ਕੋਵਿਡਸ਼ੀਲਡ ਟੀਕੇ ਦੀਆਂ 5,00,000 ਖੁਰਾਕਾਂ ਆਪਣੇ ਗੁਆਂਢੀ ਦੇਸ਼ ਨੂੰ ਦਿੱਤੀਆਂ ਸਨ। ਰਾਸ਼ਟਰੀ ਟੀਕਾਕਰਣ ਮੁਹਿੰਮ 'ਚ ਸਭ ਤੋਂ ਪਹਿਲਾਂ ਸਿਹਤ ਮੁਲਾਜ਼ਮਾਂ, ਫੌਜੀਆਂ ਅਤੇ ਸੁਰੱਖਿਆ ਮੁਲਾਜ਼ਮਾਂ ਨੂੰ ਟੀਕਾ ਲਾਏ ਜਾ ਰਹੇ ਹਨ।
ਇਹ ਵੀ ਪੜ੍ਹੋ -ਹੁਣ ਬ੍ਰਿਟੇਨ ਨਾਲ ਚੀਨ ਦਾ ਤਣਾਅ, 'ਬ੍ਰਿਟਿਸ਼ ਨੈਸ਼ਨਲ ਓਵਰਸੀਜ਼' ਪਾਸਪੋਰਟ ਨੂੰ ਨਹੀਂ ਦੇਵੇਗਾ ਮਾਨਤਾ
ਭਾਰਤ ਨੇ ਸ਼੍ਰੀਲੰਕਾ ਨੂੰ ਕੋਵਿਡਸ਼ੀਲਡ ਟੀਕੇ ਨੇਬਰਹੁਡ ਫਰਸਟ ਨੀਤੀ ਤਹਿਤ ਪ੍ਰਦਾਨ ਕੀਤੇ ਹਨ। ਟੀਕੇ ਦੀ ਖੇਪ 'ਚ 42 ਬਕਸੇ ਸਨ। ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਨੇ ਭਾਰਤ ਦੀ ਉਦਾਰਤਾ ਲਈ ਵੀਰਵਾਰ ਨੂੰ ਉਸ ਦਾ ਧੰਨਵਾਦ ਕੀਤਾ। ਟੀਕੇ ਦੀ ਖੇਪ ਹਾਸਲ ਕਰਨ ਦੌਰਾਨ ਰਾਜਪਕਸ਼ੇ ਨਾਲ ਹਵਾਈ ਅੱਡੇ 'ਤੇ ਕੋਲੰਬੋ 'ਚ ਭਾਰਤ ਦੇ ਰਾਜਦੂਤ ਗੋਪਾਲ ਬਾਗਲੇ ਵੀ ਸਨ।
ਇਹ ਵੀ ਪੜ੍ਹੋ -ਉੱਤਰੀ ਸੀਰੀਆ 'ਚ ਕਾਰ 'ਚ ਹੋਏ ਧਮਾਕੇ ਕਾਰਣ 4 ਲੋਕਾਂ ਦੀ ਮੌਤ
ਕੋਲੰਬੋ ਗੈਜੇਟ ਦੀ ਖਬਰ ਮੁਤਾਬਕ ਟੀਕੇ ਲਾਉਣ ਲਈ ਦੇਸ਼ ਦੀ ਪਹਿਲੀ ਸੂਚੀ 'ਚ ਮੋਹਰੀਆਂ ਮੋਰਚਿਆਂ 'ਚ ਸਿਹਤ ਮੁਲਾਜ਼ਮ, ਫੌਜ ਅਤੇ ਪੁਲਸ ਮੁਲਾਜ਼ਮ ਸ਼ਾਮਲ ਹਨ। ਰਿਪੋਰਟ ਮੁਤਾਬਕ, ਪਹਿਲੇ ਟੀਕੇ ਕੋਲੰਬੋ 'ਚ ਫੌਜ ਦੇ ਹਸਪਤਾਲ 'ਚ ਤਿੰਨ ਫੌਜੀਆਂ ਨੂੰ ਲਾਏ ਗਏ। ਸ਼੍ਰੀਲੰਕਾ 'ਚ ਕੋਰੋਨਾ ਵਾਇਰਸ ਦੇ 61,000 ਤੋਂ ਵਧੇਰੇ ਮਾਮਲੇ ਹਨ ਅਤੇ ਹੁਣ ਤੱਕ 297 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ -ਪਾਕਿ ਨੇ ਬ੍ਰਿਟੇਨ ਸਮੇਤ ਇਨ੍ਹਾਂ 6 ਦੇਸ਼ਾਂ 'ਤੇ 28 ਫਰਵਰੀ ਤੱਕ ਯਾਤਰਾ ਪਾਬੰਦੀ ਵਧਾਈ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਹੁਣ ਬ੍ਰਿਟੇਨ ਨਾਲ ਚੀਨ ਦਾ ਤਣਾਅ, 'ਬ੍ਰਿਟਿਸ਼ ਨੈਸ਼ਨਲ ਓਵਰਸੀਜ਼' ਪਾਸਪੋਰਟ ਨੂੰ ਨਹੀਂ ਦੇਵੇਗਾ ਮਾਨਤਾ
NEXT STORY