Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 14, 2026

    3:17:39 PM

  • ind vs eng 1st odi

    IND vs ENG 1st ODI: ਇੰਗਲੈਂਡ ਨੇ ਟਾਸ ਜਿੱਤ ਕੇ...

  • middle east tension

    ਮਿਡਲ ਈਸਟ ਜੰਗ 'ਚ ਇਕ ਹੋਰ ਦੇਸ਼ ਦੀ ਐਂਟਰੀ ! ਸਾਊਦੀ...

  • heartbreaking incident in kapurthala

    ਕਪੂਰਥਲਾ 'ਚ ਰੂਹ ਕੰਬਾਊ ਘਟਨਾ! ਮਾਂ ਨੇ 3 ਜਵਾਕਾਂ...

  • toll plaza  punjab free

    ਖਰੜ-ਮੋਰਿੰਡਾ ਹਾਈਵੇ 'ਤੇ ਸਥਿਤੀ ਟੋਲ ਪਲਾਜ਼ਾ ਕੀਤਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • England
  • ਸਕਾਟਲੈਂਡ: ਗਲਾਸਗੋ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ

INTERNATIONAL News Punjabi(ਵਿਦੇਸ਼)

ਸਕਾਟਲੈਂਡ: ਗਲਾਸਗੋ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ

  • Edited By Cherry,
  • Updated: 18 Jun, 2022 02:54 PM
England
international yoga day celebrated in glasgow
  • Share
    • Facebook
    • Tumblr
    • Linkedin
    • Twitter
  • Comment

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੀ ਨਾਮਵਾਰ ਸੰਸਥਾ ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜੇਸ਼ਨਜ਼ (ਏ. ਆਈ. ਓ.) ਵੱਲੋਂ ਪੰਤਜਲੀ ਯੋਗ ਪੀਠ ਦੇ ਸਹਿਯੋਗ ਨਾਲ ਗਲਾਸਗੋ ਹਿੰਦੂ ਮੰਦਿਰ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਦੌਰਾਨ ਕੌਂਸਲ ਜਨਰਲ ਆਫ ਇੰਡੀਆ ਐਡਿਨਬਰਾ ਦੀ ਤਰਫੋਂ ਕੌਂਸਲ ਜਨਰਲ ਬਿਜੇ ਸੇਲਵਰਾਜ ਤੇ ਕੌਂਸਲ ਜਨਰਲ ਸੱਤਿਆਵੀਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਕੌਂਸਲ ਜਨਰਲ ਵੱਲੋਂ ਸ਼ਮਾ ਰੌਸ਼ਨ ਕਰਨ ਨਾਲ ਹੋਈ। ਇਸ ਸਮੇਂ ਵੱਡੀ ਗਿਣਤੀ ਵਿੱਚ ਜੁੜੇ ਦੂਰ-ਦੁਰਾਡੇ ਤੋਂ ਆਏ ਲੋਕਾਂ ਨੂੰ ਮੰਦਰ ਕਮੇਟੀ ਦੀ ਤਰਫੋਂ ਐਂਡਰਿਊ ਲਾਲ ਤੇ ਸੁਨੀਲ ਮਰਵਾਹਾ ਵੱਲੋਂ ਜੀ ਆਇਆਂ ਨੂੰ ਆਖਿਆ ਗਿਆ।

PunjabKesari

ਇਸ ਉਪਰੰਤ ਏ. ਆਈ. ਓ. ਦੇ ਪ੍ਰਧਾਨ ਅੰਮ੍ਰਿਤਪਾਲ ਕੌਸ਼ਲ (ਐੱਮ. ਬੀ. ਈ.) ਨੇ ਆਪਣੇ ਵਿਸਥਾਰਤ ਸੰਬੋਧਨ ਦੌਰਾਨ ਜਿੱਥੇ ਯੋਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ, ਉੱਥੇ ਹਾ ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜੇਸ਼ਨਜ਼ ਸੰਸਥਾ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਉਲੇਖ ਵੀ ਕੀਤਾ। ਕੌਂਸਲ ਜਨਰਲ ਆਫ ਇੰਡੀਆ ਐਡਿਨਬਰਾ ਦਫ਼ਤਰ ਵੱਲੋਂ ਸ੍ਰੀ ਬਿਜੇ ਸੇਲਵਰਾਜ ਤੇ ਸੱਤਿਆਵੀਰ ਸਿੰਘ ਨੇ ਇਸ ਦਿਵਸ ਦੀ ਹਾਰਦਿਕ ਵਧਾਈ ਪੇਸ਼ ਕਰਦਿਆਂ ਏ. ਆਈ. ਓ., ਮੰਦਰ ਕਮੇਟੀ ਦਾ ਸੁਚੱਜਾ ਸਮਾਗਮ ਉਲੀਕਣ ਲਈ ਧੰਨਵਾਦ ਵੀ ਕੀਤਾ। ਐੱਮ. ਬੀ. ਈ. ਮੰਜੁਲਿਕਾ ਸਿੰਘ ਨੇ ਹਾਜ਼ਰੀਨ ਨੂੰ ਯੋਗ ਦੇ ਆਸਨ ਕਰਵਾ ਕੇ ਤੰਦਰੁਸਤ ਰਹਿਣ ਦੇ ਗੁਰ ਦੱਸੇ।

ਲਗਭਗ ਤਿੰਨ ਘੰਟੇ ਚੱਲੇ ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਆਏ ਲੋਕ ਅਖੀਰ ਤੱਕ ਹਾਜ਼ਰ ਰਹੇ। ਏ. ਆਈ. ਓ. ਦੀ ਸਕੱਤਰ ਸ੍ਰੀਮਤੀ ਮਰਿਦੁਲਾ ਚੱਕਰਵਰਤੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜੇਸ਼ਨਜ਼ ਸੰਸਥਾ ਵੱਲੋਂ ਮਨੁੱਖੀ ਜੀਵਨ ਨੂੰ ਬਿਹਤਰ ਬਣਾਉਣ ਲਈ ਜ਼ਰੂਰੀ ਗਤੀਵਿਧੀਆਂ ਦੀ ਲੜੀ ਵਜੋਂ ਹੀ ਇਸ ਦਿਹਾੜੇ ਦਾ ਆਯੋਜਨ ਕੀਤਾ ਸੀ। ਏ. ਆਈ. ਓ. ਵੱਲੋਂ ਲੰਮੇ ਸਮੇਂ ਤੋਂ ਸਮੂਹ ਭਾਈਚਾਰਿਆਂ ਨੂੰ ਇੱਕ ਲੜੀ ਵਿੱਚ ਪ੍ਰੋਣ ਦੇ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਹਨ। ਉਹਨਾਂ ਇਸ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਮੰਦਰ ਕਮੇਟੀ, ਪੰਤਜਲੀ ਯੋਗ ਪੀਠ, ਕੌਂਸਲ ਜਨਰਲ ਆਫ ਇੰਡੀਆ ਦਫ਼ਤਰ ਐਡਿਨਬਰਾ ਅਤੇ ਸਕਾਟਲੈਂਡ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਸਮੇਂ ਬੈਂਕ ਆਫ ਇੰਡੀਆ ਦੇ ਮੈਨੇਜਰ ਸ੍ਰੀ ਵਿਜੇ ਚੌਧਰੀ, ਬੌਬ ਚੱਢਾ ਐੱਮ. ਬੀ. ਈ., ਮਨਜੀਤ ਸਿੰਘ ਗਿੱਲ, ਸੰਤੋਖ ਸਿੰਘ ਸੋਹਲ, ਸ੍ਰੀਮਤੀ ਆਦਰਸ਼ ਖੁੱਲਰ, ਸੰਤੋਸ਼ ਮਲਹੋਤਰਾ, ਸਰੂਪ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
 

  • Scotland
  • Glasgow
  • International Yoga Day
  • celebrated
  • ਸਕਾਟਲੈਂਡ
  • ਗਲਾਸਗੋ
  • ਅੰਤਰਰਾਸ਼ਟਰੀ ਯੋਗਾ ਦਿਵਸ
  • ਮਨਾਇਆ

ਅਮਰੀਕਾ: ਲੁਟੇਰਿਆਂ ਨੇ ਭਾਰਤੀ ਮੂਲ ਦੇ ਸਟੋਰ ਮਾਲਕ ਅਤੇ ਕਰਮਚਾਰੀ ਦਾ ਗੋਲੀਆਂ ਮਾਰ ਕੀਤਾ ਕਤਲ

NEXT STORY

Stories You May Like

  • sirjana diwas of sri akal takht sahib ji was celebrated with devotion in tanda
    ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਣਾ ਦਿਵਸ ਟਾਂਡਾ ਵਿਖੇ ਸ਼ਰਧਾ ਨਾਲ ਮਨਾਇਆ ਗਿਆ
  • creation day of sri akal takht sahib celebrated
    ਸ਼ਰਧਾ ਸਹਿਤ ਮਨਾਇਆ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਰਜਣਾ ਦਿਵਸ, ਜਥੇਦਾਰ ਗੜਗੱਜ ਵੱਲੋਂ ਸਿੱਖ ਕੌਮ ਨੂੰ ਸੰਦੇਸ਼
  • ministry of cooperation  jagdeep nakai
    ਸਹਿਕਾਰਤਾ ਮੰਤਰਾਲੇ ਦਾ 5ਵਾਂ ਸਥਾਪਨਾ ਦਿਵਸ ਸ਼ਾਨੋ-ਸ਼ੌਕਤ ਨਾਲ ਮਨਾਇਆ : ਜਗਦੀਪ ਨਕਈ
  • bhai mani singh ji  s martyrdom day celebrated at dera sant amir singh
    ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਡੇਰਾ ਸੰਤ ਅਮੀਰ ਸਿੰਘ ਵਿਖੇ ਉਤਸ਼ਾਹ ਨਾਲ ਮਨਾਇਆ
  • himachal  dalai lama  91st birthday
    ਹਿਮਾਚਲ 'ਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਦਲਾਈ ਲਾਮਾ ਦਾ 91ਵਾਂ ਜਨਮਦਿਨ
  • ms dhoni turns 45  fans celebrate his birthday
    45 ਸਾਲ ਦੇ ਹੋਏ MS ਧੋਨੀ, ਫੈਨਜ਼ ਨੇ ਰਾਂਚੀ 'ਚ ਉਨ੍ਹਾਂ ਦੇ ਘਰ ਦੇ ਬਾਹਰ ਮਨਾਇਆ ਜਨਮਦਿਨ
  • sikh community presence in independence day parade
    ਸਿੱਖ ਭਾਈਚਾਰੇ ਨੇ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਦੀ ਪਰੇਡ 'ਚ ਭਰੀ ਸ਼ਾਨਦਾਰ ਹਾਜ਼ਰੀ
  • satguru kabir sahib ji celebrated with devotion and enthusiasm
    ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਸਤਿਗੁਰੂ ਕਬੀਰ ਸਾਹਿਬ ਜੀ ਦਾ 629ਵਾਂ ਪ੍ਰਕਾਸ਼ ਦਿਹਾੜਾ
  • mischievous boys smashed the windows of several cars parked in the street
    ਗਲੀ 'ਚ ਖੜ੍ਹੀਆਂ ਗੱਡੀਆਂ ਦੇ ਭੰਨੇ ਸ਼ੀਸ਼ੇ! CCTV 'ਚ ਕੈਦ ਹੋਈ ਘਟਨਾ
  • blo who conducted sir faces charges of misconduct
    SIR ਕਰਨ ਵਾਲੇ ਬੀ. ਐੱਲ. ਓ. ’ਤੇ ਲੱਗੇ ਬਦਤਮੀਜ਼ੀ ਕਰਨ ਦੇ ਦੋਸ਼
  • jalandhar on high alert security increased police deployed at every corner
    High Alert 'ਤੇ ਜਲੰਧਰ! ਵਧਾਈ ਗਈ ਸੁਰੱਖਿਆ, ਚੱਪੇ-ਚੱਪੇ 'ਤੇ ਪੁਲਸ ਤਾਇਨਾਤ
  • offline decree creates major problem registrations done in punjab
    ਪੰਜਾਬ: ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਆਫ਼ਲਾਈਨ ਫ਼ਰਮਾਨ ਨੇ ਖੜ੍ਹੀ ਕੀਤੀ...
  • foreign travel consultants operating without a license reopen offices
    ਬਿਨਾਂ ਲਾਇਸੈਂਸ ਦੇ ਚੱਲ ਰਹੇ ਵਿਦੇਸ਼ ਯਾਤਰਾ ਕੰਸਲਟੈਂਟਸ ਨੇ ਫਿਰ ਖੋਲ੍ਹੇ ਦਫ਼ਤਰ,...
  • four districts of punjab monsoon
    ਪੰਜਾਬ ਦੇ 4 ਜ਼ਿਲ੍ਹਿਆਂ ਤੋਂ ਮਾਨਸੂਨ ਦੇ ਬੱਦਲ ਗਾਇਬ, ਸੈਟੇਲਾਈਟ ਤਸਵੀਰਾਂ ਨੇ...
  • fake ips officer and his wife arrested for cheating
    ਨਕਲੀ IPS ਅਧਿਕਾਰੀ ਦਾ ਪਰਦਾਫਾਸ਼: ਪੁਲਸ ਭਰਤੀ ਦੇ ਨਾਂ 'ਤੇ ਮਾਰੀ ਠੱਗੀ, ਪਤਨੀ...
  • punjab bans arbitrary fee hike of private schools
    ਪੰਜਾਬ 'ਚ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਫੀਸ ਵਾਧੇ ’ਤੇ ਲੱਗੀ ਰੋਕ, ਸਰਕਾਰ ਨੇ...
Trending
Ek Nazar
closed society lift girls hanuman chalisa video

ਅਚਾਨਕ ਬੰਦ ਹੋਈ Lift! ਅੰਦਰ ਫਸ ਗਈਆਂ 4 ਕੁੜੀਆਂ, ਡਰ ਲੱਗਣ 'ਤੇ ਕੀਤਾ ਹਨੂੰਮਾਨ...

mahesh manjrekar s wife medha reveals cancer battle

ਮਸ਼ਹੂਰ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਭਾਵੁਕ ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ,...

will the famous actress get married for the third time

ਕੀ ਤੀਜਾ ਵਿਆਹ ਕਰਾਏਗੀ ਮਸ਼ਹੂਰ ਅਦਾਕਾਰਾ ? ਦੂਜੇ ਪਤੀ ਨੇ ਵਿਦੇਸ਼ ਲਿਜਾ ਕੇ...

marriage  divorce  girl  family  police

ਸਵੇਰੇ ਬੈਂਡ-ਵਾਜਿਆਂ ਨਾਲ ਹੋਇਆ ਵਿਆਹ ! ਸ਼ਾਮ ਪੈਂਦੇ-ਪੈਂਦੇ ਹੋ ਗਿਆ ਤਲਾਕ, ਹੈਰਾਨ...

famous actor passes away

ਦਿੱਗਜ ਅਦਾਕਾਰ ਨੇ ਮੁਕਾ ਲਈ ਜੀਵਨਲੀਲਾ ! 44 ਸਾਲ ਦੀ ਉਮਰ 'ਚ ਛੱਡੀ ਦੁਨੀਆ,...

ind vs eng teams playing 11 announced for the first odi

IND vs ENG: ਪਹਿਲੇ ਵਨਡੇ ਲਈ ਟੀਮ ਦੀ ਪਲੇਇੰਗ-11 ਦਾ ਐਲਾਨ, ਇਸ ਧਾਕੜ ਖਿਡਾਰੀ ਦਾ...

heavy rain next 4 days monsoon

ਅਗਲੇ 4 ਦਿਨ ਖ਼ਤਰਨਾਕ! ਮੌਸਮ ਵਿਭਾਗ ਵਲੋਂ 18 ਸੂਬਿਆਂ 'ਚ ਬਹੁਤ ਭਾਰੀ ਮੀਂਹ ਦਾ...

terror of stray dogs in nawanshahr

ਪੰਜਾਬ ਦੇ ਇਸ ਜ਼ਿਲ੍ਹੇ 'ਚ ਆਵਾਰਾ ਕੁੱਤਿਆਂ ਦਾ ਕਹਿਰ, ਹੈਰਾਨ ਕਰਦੇ ਅੰਕੜੇ ਆਏ...

woman lost rs 30 82 500 in the greed of earning money

ਪੈਸੇ ਕਮਾਉਣ ਦੇ ਲਾਲਚ 'ਚ ਔਰਤ ਨੇ ਗੁਆ ਲਏ 30,82,500 ਰੁਪਏ, ਜਦੋਂ ਮੁਨਾਫਾ ਨਾ...

gold and silver likely to remain under pressure

ਕੀ ਹੋਰ ਸਸਤਾ ਹੋਵੇਗਾ Gold ? ਜਾਣੋ ਅਗਲੇ ਹਫ਼ਤੇ ਕਿਹੜੇ ਕਾਰਨ ਤੈਅ ਕਰਨਗੇ ਕੀਮਤਾਂ

indian student

ਸਟੱਡੀ ਵੀਜ਼ੇ 'ਤੇ ਵਿਦੇਸ਼ ਗਿਆ ਭਾਰਤੀ ਨੌਜਵਾਨ ਅਚਾਨਕ ਹੋ ਗਿਆ 'ਗ਼ਾਇਬ' ! 2 ਮਹੀਨੇ...

man held after indian american wife and son shot in us

ਅਮਰੀਕਾ 'ਚ ਭਾਰਤੀ ਮੂਲ ਦੀ ਮਹਿਲਾ ਦਾ ਗੋਲੀਆਂ ਮਾਰ ਕਤਲ, ਪਤੀ ਹੀ ਨਿਕਲਿਆ ਕਾਤਲ,...

3 young man on a motorcycle fell into a 40 feet deep pit

ਮੋਟਰਸਾਈਕਲ ਸਵਾਰ 3 ਨੌਜਵਾਨ 40 ਫੁੱਟ ਡੂੰਘੇ ਖੱਡੇ ’ਚ ਡਿੱਗੇ, ਪੈ ਗਿਆ ਚੀਕ-ਚਿਹਾੜਾ

fan falls on sleeping child

ਸੌਂ ਰਹੇ ਬੱਚੇ ’ਤੇ ਡਿੱਗਿਆ ਪੱਖਾ, ਕਰੰਟ ਲੱਗਣ ਨਾਲ ਮੌਤ

veteran playback singer passes away

48,000 ਤੋਂ ਵਧ ਗਾਣੇ ਗਾ ਚੁੱਕੀ ਦਿੱਗਜ ਪਲੇਬੈਕ ਗਾਇਕਾ ਦਾ ਦਿਹਾਂਤ, PM ਮੋਦੀ ਨੇ...

famous actress tied the knot

ਵਿਆਹ ਦੇ ਬੰਧਨ 'ਚ ਬੱਝੀ ਮਸ਼ਹੂਰ ਅਦਾਕਾਰਾ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ

famous actor arrested

ਮਸ਼ਹੂਰ ਅਦਾਕਾਰ ਨੂੰ ਘਰੋਂ ਚੱਕ ਕੇ ਲੈ ਗਈ ਪੁਲਸ, 'ਪੰਡਯਾ ਸਟੋਰ' ਨਾਲ ਘਰ-ਘਰ 'ਚ...

waterfalls selfie ban rain season

ਸੈਲਫ਼ੀ ਲੈਣ 'ਤੇ ਲੱਗ ਗਿਆ Ban ! ਮਾਨਸੂਨ ਦੇ ਮੌਸਮ 'ਚ MP ਪ੍ਰਸ਼ਾਸਨ ਨੇ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • pm modi  s visit to australia
      PM ਮੋਦੀ ਦੀ ਆਸਟ੍ਰੇਲੀਆ ਫੇਰੀ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ 'ਚ ਇੱਕ ਮੀਲ ਪੱਥਰ...
    • new alliance formed against china
      PM ਮੋਦੀ ਦਾ ਮਾਸਟਰਸਟ੍ਰੋਕ : ਚੀਨ ਖ਼ਿਲਾਫ਼ ਬਣਿਆ ਨਵਾਂ ਗਠਜੋੜ
    • china  s dominance in ev sector is increasing  america big challenge
      EV ਸੈਕਟਰ 'ਚ ਲਗਾਤਾਰ ਵਧ ਰਿਹਾ ਚੀਨ ਦਾ ਦਬਦਬਾ: ਅਮਰੀਕਾ ਲਈ ਖੜ੍ਹੀ ਹੋਈ ਵੱਡੀ...
    • china detains us scientist
      ਚੀਨ ਨੇ ਹਿਰਾਸਤ 'ਚ ਲਿਆ ਪ੍ਰਮਾਣੂ ਟੈਸਟਿੰਗ ਦਾ ਅਧਿਐਨ ਕਰਨ ਗਿਆ ਅਮਰੀਕੀ ਵਿਗਿਆਨੀ...
    • indian navy ins sudarshini port harbor tricolor
      ਭਾਰਤੀ ਜਲ ਸੈਨਾ ਦੇ ਜਹਾਜ਼ 'INS ਸੁਦਰਸ਼ਨੀ' ਨੇ ਬੋਸਟਨ ਬੰਦਰਗਾਹ 'ਤੇ ਲਹਿਰਾਇਆ...
    • india defense exports surge
      ਭਾਰਤ ਦੇ ਰੱਖਿਆ ਨਿਰਯਾਤ 'ਚ ਉਛਾਲ, ਆਸਟਰੇਲੀਆ ਲਈ ਖੁੱਲ੍ਹੇ ਸਾਂਝੇਦਾਰੀ ਦੇ ਨਵੇਂ...
    • india  japan hold key talks to boost cooperation in defence industry
      ਭਾਰਤ ਤੇ ਜਾਪਾਨ ਨੇ ਰੱਖਿਆ ਉਦਯੋਗ ਤੇ ਸਾਈਬਰ ਸੁਰੱਖਿਆ 'ਚ ਸਹਿਯੋਗ ਵਧਾਉਣ ਲਈ...
    • petrol diesel and lpg
      ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ! ਰਸੋਈ ਦਾ ਵੀ ਹਿੱਲ ਸਕਦੈ ਬਜਟ, ਹਰ ਆਮ-ਖ਼ਾਸ ਦੀ...
    • wwe champion knocked out with one slap from mahabali shera
      ਪੰਜਾਬੀ ਗੱਭਰੂ ਦਾ ਕਮਾਲ! ਮਹਾਬਲੀ ਸ਼ੇਰਾ ਦੇ ਇੱਕੋ ਥੱਪੜ ਨਾਲ ਚਿੱਤ ਹੋਇਆ WWE ਦਾ...
    • kpk incident
      KPK 'ਚ ਹੋ ਗਿਆ ਅੱਤਵਾਦੀ ਹਮਲਾ ! 3 ਪੁਲਸ ਮੁਲਾਜ਼ਮਾਂ ਦੀ ਮੌਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +