ਤੇਹਰਾਨ (ਭਾਸ਼ਾ)— ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕੀਤਾ। ਬਿਆਨ ਵਿਚ ਕਿਹਾ ਗਿਆ,''ਈਰਾਨੀ ਹਵਾਈ ਖੇਤਰ ਦੀ ਉਲੰਘਣਾ ਕਰਨ 'ਤੇ ਹੀ ਅਮਰੀਕੀ ਜਾਸੂਸੀ ਡਰੋਨ ਨੂੰ ਨਸ਼ਟ ਕੀਤਾ ਗਿਆ।'' ਆਪਣੇ ਦਾਅਵਿਆਂ ਦੀ ਪੁਸ਼ਟੀ ਲਈ ਉਨ੍ਹਾਂ ਨੇ ਕੋਆਰਡੀਨੇਟਸ (ਵਿਥਕਾਰ ਅਤੇ ਲੰਬਕਾਰ ਦੀ ਜਾਣਕਾਰੀ) ਵੀ ਪੇਸ਼ ਕੀਤੇ। ਉਨ੍ਹਾਂ ਨੇ ਕਿਹਾ ਕਿ ਡਰੋਨ ਨੂੰ ਕੋਹ-ਏ-ਮੁਬਾਰਕ ਨੇੜੇ 4:05 ਮਿੰਟ 'ਤੇ ਕੋਆਰਡੀਨੇਟਸ (25 ਡਿਗਰੀ 59'43'' ਉੱਤਰ 57 ਡਿਗਰੀ 02'25 ਪੂਰਬ) ਵਿਚ ਨਿਸ਼ਾਨਾ ਬਣਾਇਆ ਗਿਆ।
ਜ਼ਰੀਫ ਮੁਤਾਬਕ,''ਅਸੀਂ ਅਮਰੀਕੀ ਜਾਸੂਸੀ ਡਰੋਨ ਨੂੰ ਆਪਣੇ ਸਮੁੰਦਰੀ ਖੇਤਰ ਤੋਂ ਬਰਾਮਦ ਵੀ ਕਰ ਲਿਆ ਹੈ ਜਿੱਥੇ ਉਸ ਨੂੰ ਢੇਰੀ ਕੀਤਾ ਗਿਆ ਸੀ।'' ਜ਼ਰੀਫ ਨੇ ਪਹਿਲਾਂ ਟਵੀਟ ਕੀਤਾ ਸੀ ਕਿ ਅਸੀਂ ਇਹ ਸਾਬਤ ਕਰਨ ਲਈ ਸੰਯੁਕਤ ਰਾਸ਼ਟਰ ਜਾਵਾਂਗੇ ਕਿ ਡਰੋਨ ਸਾਡੇ ਹਵਾਈ ਖੇਤਰ ਵਿਚ ਦਾਖਲ ਹੋਇਆ ਅਤੇ ਅਮਰੀਕਾ ਝੂਠ ਬੋਲ ਰਿਹਾ ਹੈ।
ਇਸ ਤੋਂ ਪਹਿਲਾਂ ਪੇਂਟਾਗਨ ਨੇ ਈਰਾਨ ਦੇ ਅਮਰੀਕੀ ਜਾਸੂਸੀ ਡਰੋਨ ਨੂੰ ਨਸ਼ਟ ਕਰਨ ਦੀ ਪੁਸ਼ਟੀ ਕਰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਉਹ ਅੰਤਰਰਾਸ਼ਟਰੀ ਹਵਾਈ ਖੇਤਰ ਵਿਚ ਸੀ। ਅਮਰੀਕਾ ਦੇ ਓਮਾਨ ਦੀ ਖਾੜੀ ਵਿਚ ਟੈਂਕਰਾਂ 'ਤੇ ਹੋਏ ਹਮਲੇ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵੱਧ ਗਿਆ ਹੈ।
ਪਾਕਿ 'ਚ ਟਰੇਨ ਹਾਦਸਾ, 3 ਲੋਕਾਂ ਦੀ ਮੌਤ ਕਈ ਜ਼ਖਮੀ
NEXT STORY