ਦੁਬਈ (ਸੰਯੁਕਤ ਅਰਬ ਅਮੀਰਾਤ) (ਏ.ਪੀ.)-ਈਰਾਨ ਨੇ ਦੇਸ਼ ਦੇ ਤੇਲ ਨਾਲ ਭਰਪੂਰ ਦੱਖਣ-ਪੱਛਮ ’ਚ ਇਜ਼ਰਾਈਲ ਵੱਲੋਂ ਹਮਲੇ ਕਰਨ ਦੇ ਮਾਮਲੇ ’ਚ 6 ਕੈਦੀਆਂ ਨੂੰ ਫਾਂਸੀ ਦੇ ਦਿੱਤੀ ਹੈ। ਈਰਾਨ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਈਰਾਨ ’ਚ ਕੈਦੀਆਂ ਨੂੰ ਫਾਂਸੀ ਦਿੱਤੇ ਜਾਣ ਦੀ ਕਾਰਵਾਈ ਤੇਜ਼ ਹੋ ਗਈ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜੂਨ ’ਚ 12 ਦਿਨਾਂ ਤੱਕ ਚੱਲੀ ਈਰਾਨ-ਇਜ਼ਰਾਈਲ ਜੰਗ ਤੋਂ ਬਾਅਦ ਦਿੱਤੀ ਗਈ ਫਾਂਸੀ ਦੀ ਗਿਣਤੀ ਪਿਛਲੇ ਕਈ ਦਹਾਕਿਆਂ ’ਚ ਸਭ ਤੋਂ ਵੱਧ ਹੈ।
ਈਰਾਨ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਪੁਲਸ ਅਧਿਕਾਰੀਆਂ ਅਤੇ ਸੁਰੱਖਿਆ ਫੋਰਸਾਂ ਨੂੰ ਮਾਰਿਆ ਸੀ ਅਤੇ ਈਰਾਨ ਦੇ ਅਸ਼ਾਂਤ ਖੁਜ਼ਿਸਤਾਨ ਸੂਬੇ ’ਚ ਖੋਰਮਸ਼ਹਿਰ ਦੇ ਆਲੇ-ਦੁਆਲੇ ਦੇ ਸਥਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਬੰਬ ਧਮਾਕੇ ਕੀਤੇ ਸਨ।
ਔਰਤ ਨੇ ਜੰਮੇ 4 ਬੱਚੇ ਤੇ ਸਭ ਦੇ ਰੱਖੇ ਵੱਖੋ-ਵੱਖਰੇ ਸਰਨੇਮ, ਹੈਰਾਨੀਜਨਕ ਹੈ ਪੂਰਾ ਮਾਮਲਾ
NEXT STORY