ਇੰਟਰਨੈਸ਼ਨਲ ਡੈਸਕ- ਇਰਾਨ ’ਤੇ ਪਿਛਲੇ ਹਫ਼ਤੇ ਹੋਏ ਹਵਾਈ ਹਮਲੇ ਵਿਚ ਜ਼ਖਮੀ ਹੋਏ ਦੇਸ਼ ਦੇ ਸਾਬਕਾ ਵਿਦੇਸ਼ ਮੰਤਰੀ ਕਮਾਲ ਖਰਾਜ਼ੀ ਦੀ ਵੀਰਵਾਰ ਰਾਤ ਮੌਤ ਹੋ ਗਈ। ਇਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਖਰਾਜ਼ੀ ਨੇ ਇਕ ਵਾਰ ਕਿਹਾ ਸੀ ਕਿ ਇਰਾਨ ਪ੍ਰਮਾਣੂ ਹਥਿਆਰ ਹਾਸਲ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ।
ਕਮਾਲ ਖਰਾਜ਼ੀ ਨੇ ਇਰਾਨ ਦੇ ਸੁਧਾਰਵਾਦੀ ਰਾਸ਼ਟਰਪਤੀ ਮੁਹੰਮਦ ਖਾਤਮੀ ਦੇ ਕਾਰਜਕਾਲ ਦੌਰਾਨ ਬਤੌਰ ਵਿਦੇਸ਼ ਮੰਤਰੀ ਸੇਵਾਵਾਂ ਨਿਭਾਈਆਂ ਸਨ। ਉਨ੍ਹਾਂ ਨੇ ਇਰਾਨ ਦੇ ਮਰਹੂਮ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੇਈ ਦੇ ਵਿਦੇਸ਼ੀ ਮਾਮਲਿਆਂ ਦੇ ਸਲਾਹਕਾਰ ਵਜੋਂ ਵੀ ਕੰਮ ਕੀਤਾ ਸੀ।
ਇਹ ਵੀ ਪੜ੍ਹੋ- 'ਪਾਗਲਪਨ' ਵੀ ਬਣ ਸਕਦੈ ਹਥਿਆਰ ! ਜਾਣੋ ਆਖ਼ਿਰ ਕੀ ਹੈ ਟਰੰਪ ਦੀ MadMan ਥਿਊਰੀ
ਉਨ੍ਹਾਂ ਨੇ 2022 ਵਿਚ ਨਿਊਜ਼ ਨੈੱਟਵਰਕ ‘ਅਲ ਜਜ਼ੀਰਾ’ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਸੀ, ‘‘ਇਰਾਨ ਕੋਲ ਪ੍ਰਮਾਣੂ ਬੰਬ ਬਣਾਉਣ ਲਈ ਤਕਨੀਕ ਹੈ ਪਰ ਉਸ ਨੇ ਅਜੇ ਤੱਕ ਇਸ ਨੂੰ ਬਣਾਉਣ ਦਾ ਕੋਈ ਫੈਸਲਾ ਨਹੀਂ ਲਿਆ ਹੈ।’’ ਖਰਾਜ਼ੀ ਦੇ ਇਸ ਬਿਆਨ ਨੇ ਇਰਾਨ ਦੇ ਇਰਾਦਿਆਂ ਨੂੰ ਲੈ ਕੇ ਵਿਸ਼ਵ ਭਰ ਵਿਚ ਚਿੰਤਾਵਾਂ ਵਧਾ ਦਿੱਤੀਆਂ ਸਨ।
ਇਹ ਵੀ ਪੜ੍ਹੋ- ਸਕੂਲ 'ਤੇ ਹਮਲੇ ਦੌਰਾਨ ਮਾਰੇ ਗਏ ਵਿਦਿਆਰਥੀਆਂ ਦੇ Bag ਤੇ ਕੱਪੜੇ ਲੈ ਪਾਕਿ ਪਹੁੰਚਿਆ ਇਰਾਨੀ ਵਫ਼ਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼੍ਰੀਲੰਕਾ 'ਚ ਦੇਰੀ ਨਾਲ ਹੋਣਗੀਆਂ ਚੋਣਾਂ ! ਜਾਣੋ ਕਿਉਂ ਲਿਆ ਗਿਆ ਇਹ ਫ਼ੈਸਲਾ
NEXT STORY